ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਬੀਤੇ ਦਿਨੀਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਪਿੰਡ ਜੋਧਪੁਰ ਦੇ ਚੇਤਨਾ ਕਲਾ ਮੰਚ ਦੇ ਕੁਝ ਸੂਝਵਾਨ ਮੈਂਬਰਾਂ ਨੇ ਮਾਨਵਤਾ ਬਾਲ ਆਸ਼ਰਮ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਨਾਲ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਇਕ ਵਿਅਕਤੀ ਜੋ ਪਿਛਲੇ ਲੰਮੇ ਸਮੇਂ ਤੋ ਬਿਮਾਰ ਹੈ ਅਤੇ ਮਰਨ ਕਿਨਾਰੇ ਹੈ, ਦੀ ਲਗਭਗ ਤਿੰਨ ਕੁ ਸਾਲ ਦੀ ਬੱਚੀ ਹੈ ਜੋ ਉਸ ਕੋਲ ਪਈ ਰਹਿੰਦੀ ਹੈ ਅਤੇ ਲਾਵਾਰਿਸ ਹੈ। ਇਸ ਬੱਚੀ ਦੇ ਪਿਤਾ ਦੀ ਦੇਖਭਾਲ ਕਲੱਬ ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ।
ਦੱਸਿਆ ਜਾਂਦਾ ਹੈ ਕਿ ਇਸ ਮਾਸੂਮ ਬੱਚੀ ਦੀ ਮਾਂ ਮਾਨਸਿਕ ਸੰਤੁਲਨ ਵਿਗੜਨ ਕਾਰਨ ਕਾਫੀ ਸਾਲ ਪਹਿਲਾਂ ਘਰੋਂ ਚਲੀ ਗਈ ਸੀ ਅਤੇ ਵਾਪਸ ਨਹੀਂ ਆਈ। ਕਲੱਬ ਦੇ ਮੈਂਬਰਾਂ ਵੱਲੋਂ ਇਸ ਬੱਚੀ ਨੂੰ ਬਹੁਤ ਮੁਸ਼ਕਿਲ ਨਾਲ ਪਾਲਿਆ ਜਾ ਰਿਹਾ ਹੈ ਜਿਸ ਕਰਕੇ ਉਹ ਇਸ ਬੱਚੀ ਨੂੰ ਮਾਨਵਤਾ ਬਾਲ ਆਸ਼ਰਮ ਨੂੰ ਦੇਣਾ ਚਾਹੁੰਦੇ ਹਨ ਤਾਂ ਜੋ ਇਸਨੂੰ ਕਿਸੇ ਲੋੜਵੰਦ ਪਰਿਵਾਰ ਨੂੰ ਗੋਦ ਦਿੱਤਾ ਜਾਵੇ। ਜ਼ਿਲਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਅਤੇ ਚਾਇਲਡ ਵੈਲਫੇਅਰ ਕਮੇਟੀ ਰਾਹੀਂ ਇਸ ਬੱਚੀ ਨੂੰ ਮਾਨਵਤਾ ਬਾਲ ਆਸ਼ਰਮ ਨੂੰ ਸੌਂਪ ਦਿਤਾ। ਬੀਤੇ ਦਿਨੀਂ ਇਸ ਨੰਨੀ ਵੀਰਾਂ ਦੀ ਲੋਹੜੀ ਮਾਨਵਤਾ ਬਾਲ ਆਸ਼ਰਮ ਵਿਖੇ ਜ਼ਿਲਾ ਬਾਲ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਮਨਾਈ ਗਈ। ਬੱਚੀ ਆਸ਼ਰਮ ਵਿਚ ਤੰਦਰੁਸਤ ਹੈ ਅਤੇ ਖੁਸ਼ ਹੈ। ਮਾਨਵਤਾ ਬਾਲ ਆਸ਼ਰਮ ਦੇ ਮੈਨੇਜਰ ਜਗਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੱਚੀ ਨੂੰ ਆਉਣ ਵਾਲੇ ਸਮੇਂ ਵਿਚ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਰਾਹੀਂ ਜਰੂਰਤਮੰਦ ਪਰਿਵਾਰ ਨੂੰ ਗੋਦ ਦਿੱਤਾ ਜਾਵੇਗਾ। ਇਸ ਦੌਰਾਨ ਮਾਨਵਤਾ ਬਾਲ ਆਸ਼ਰਮ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ ਤੋਂ ਇਲਾਵਾ ਡਾ. ਸਪਨਾ ਪਰੂਥੀ, ਰਾਜਿੰਦਰ ਪ੍ਰਸਾਦ ਅਤੇ ਆਸ਼ਰਮ ਦੇ ਬੱਚੇ ਮੌਜੂਦ ਸਨ।
ਸੜਕ ਹਾਦਸੇ 'ਚ ਇਕਲੌਤੇ ਪੁੱਤ ਦੀ ਮੌਤ
NEXT STORY