ਚੰਡੀਗੜ੍ਹ (ਰਸ਼ਮੀ) - ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ 'ਤੇ ਅਖਿਲ ਭਾਰਤੀ ਸਟੂਡੈਂਟ ਪ੍ਰੀਸ਼ਦ (ਏ. ਬੀ. ਵੀ. ਪੀ.) ਦੇ ਮੈਂਬਰ ਭੁੱਖ ਹੜਤਾਲ 'ਤੇ ਬੈਠੇ। ਹੜਤਾਲ 'ਤੇ ਯੂ. ਆਈ. ਐੱਲ. ਐੱਸ. ਦੇ ਸਾਬਕਾ ਕੈਂਪਸ ਸੈਕਟਰੀ ਆਸ਼ੀਸ਼ ਰਾਣਾ ਤੇ ਸਟੈਮ ਸੈੱਲ ਡਿਪਾਰਟਮੈਂਟ ਦੇ ਅੰਸ਼ੁਲ ਸ਼ਰਮਾ ਬੈਠੇ ਹਨ। ਆਸ਼ੀਸ਼ ਨੇ ਕਿਹਾ ਕਿ ਸਟੂਡੈਂਟ ਕੌਂਸਲ (ਐੱਨ. ਐੱਸ. ਯੂ. ਆਈ.) ਵਲੋਂ ਝਨਕਾਰ ਪ੍ਰੋਗਰਾਮ ਵਿਚ ਕੀਤੇ ਗਏ ਘਪਲੇ ਦੇ ਵਿਰੋਧ ਵਿਚ ਇਹ ਧਰਨਾ ਦਿੱਤਾ ਜਾ ਰਿਹਾ ਹੈ। ਏ. ਬੀ. ਵੀ. ਪੀ. ਦੇ ਮੈਂਬਰਾਂ ਮੁਤਾਬਕ ਸਟੂਡੈਂਟ ਕੌਂਸਲ ਨੇ ਡੀ. ਐੱਸ. ਡਬਲਿਊ. ਤੋਂ ਡੀ. ਜੇ. ਨਾਈਟ, ਕਲਚਰਲ ਤੇ ਅਕਾਦਮਿਕ ਪ੍ਰੋਗਰਾਮ ਕਰਵਾਉਣ ਲਈ ਬੀਤੀ 12 ਮਾਰਚ ਨੂੰ ਇਜਾਜ਼ਤ ਲਈ ਸੀ ਪਰ ਕੋਈ ਅਕਾਦਮਿਕ ਪ੍ਰੋਗਰਾਮ ਨਹੀਂ ਕਰਵਾਇਆ ਗਿਆ। ਵੱਧ ਬਿੱਲ ਖਿਲਾਫ ਵੀ ਏ. ਬੀ. ਵੀ. ਪੀ. ਨੇ ਆਵਾਜ਼ ਚੁੱਕੀ।
ਏ. ਬੀ. ਵੀ. ਪੀ. ਦੀਆਂ ਮੰਗਾਂ : ਏ. ਬੀ. ਵੀ. ਪੀ. ਵਲੋਂ ਮੰਗ ਕੀਤੀ ਗਈ ਕਿ ਕੌਂਸਲ ਨੂੰ ਉਦੋਂ ਤਕ ਫੰਡ ਰਿਲੀਜ਼ ਨਹੀਂ ਕਰਨਾ ਚਾਹੀਦਾ, ਜਦੋਂ ਤਕ ਕੌਂਸਲ ਨੂੰ ਸਾਰੇ ਮਾਮਲਿਆਂ ਵਿਚ ਕਲੀਨ ਚਿੱਟ ਨਹੀਂ ਮਿਲ ਜਾਂਦੀ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਸਬੰਧੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ, ਨਾਲ ਹੀ ਕੌਂਸਲ ਵਲੋਂ ਦਿੱਤੇ ਗਏ ਬਿੱਲ ਕਰਾਸ ਚੈੱਕ ਹੋਣੇ ਚਾਹੀਦੇ ਹਨ। ਇਹ ਵੀ ਕਿਹਾ ਗਿਆ ਕਿ ਜੋ ਵੀ ਕੁਰੱਪਸ਼ਨ ਵਿਚ ਸ਼ਾਮਲ ਹੋਏਗਾ, ਉਸ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ। ਏ. ਬੀ. ਵੀ. ਪੀ. ਪ੍ਰਧਾਨ ਰਿਸ਼ਭ ਨੇ ਕਿਹਾ ਕਿ ਇਸ ਸਬੰਧੀ ਅਸੀਂ 18 ਮਾਰਚ ਨੂੰ ਵੀ. ਸੀ. ਨੂੰ ਮੈਮੋਰੰਡਮ ਸੌਂਪਿਆ ਸੀ ਪਰ ਸਾਡੀ ਮੰਗ 'ਤੇ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਸਾਨੂੰ ਭੁੱਖ ਹੜਤਾਲ 'ਤੇ ਬੈਠਣਾ ਪਿਆ।
ਖਿਡਾਰੀਆਂ ਲਈ ਸਹੂਲਤਾਂ ਨਹੀਂ, ਪ੍ਰਧਾਨ ਮੰਤਰੀ ਨੂੰ ਟਵੀਟ ਕਰਕੇ ਦਿੱਤੀ ਸ਼ਿਕਾਇਤ
NEXT STORY