ਪੰਚਕੂਲਾ (ਚੰਦਨ) - ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿਚ 5 ਦਿਨਾ 18ਵੀਂ ਨੈਸ਼ਨਲ ਪੈਰਾ ਐਥਲੈਟਿਕ ਚੈਂਪੀਅਨਸ਼ਿਪ ਸ਼ੁਰੂ ਹੋਈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਨੇ ਕੀਤਾ। ਉਥੇ ਹੀ ਇਕ ਦਿਨ ਪਹਿਲਾਂ ਹੀ ਦਿੱਲੀ ਤੋਂ ਆਈ ਪੈਰਾਲੰਪਿਕ ਖਿਡਾਰਨ ਸੁਵਰਨਾ ਰਾਜ ਨੇ ਚੈਂਪੀਅਨਸ਼ਿਪ ਵਿਚ ਬਦਇੰਤਜ਼ਾਮੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰਕੇ ਇਸ ਦੀ ਸ਼ਿਕਾਇਤ ਦਿੱਤੀ ਹੈ। ਸੁਵਰਨਾ ਨੇ ਦੱਸਿਆ ਕਿ ਇਥੇ ਠਹਿਰਨ ਦਾ ਪ੍ਰਬੰਧ ਨਹੀਂ ਹੈ। ਜਦੋਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਖਿਡਾਰੀਆਂ ਸਬੰਧੀ ਇਸ ਬਦਇੰਤਜ਼ਾਮੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪੈਰਾ ਐਥਲੀਟ ਨੇ ਕੋਈ ਵੀ ਸ਼ਿਕਾਇਤ ਨਹੀਂ ਦਿੱਤੀ ਹੈ। ਖੇਡ ਵਿਭਾਗ ਦੇ ਨਿਯਮਾਂ ਮੁਤਾਬਕ ਖਿਡਾਰੀਆਂ ਨੂੰ ਸਹੂਲਤ ਦਿੱਤੀ ਗਈ ਹੈ। ਖਿਡਾਰੀਆਂ ਦੇ ਠਹਿਰਨ ਦਾ ਪ੍ਰਬੰਧ ਬੈਡਮਿੰਟਨ ਹਾਲ, ਮਲਟੀਪਰਪਜ਼ ਹਾਲ, ਕ੍ਰਿਕਟ ਸਟੇਡੀਅਮ ਦੇ ਕਮਰਿਆਂ ਤੇ ਨਰਸਰੀ ਹੋਸਟਲ ਵਿਚ ਕੀਤਾ ਗਿਆ ਹੈ। ਪੈਰਾਲੰਪਿਕ ਖਿਡਾਰੀਆਂ ਨੂੰ ਜਿਥੇ ਠਹਿਰਾਇਆ ਗਿਆ ਹੈ, ਉਥੇ ਹਾਲਾਤ ਅਜਿਹੇ ਹਨ ਕਿ ਉਨ੍ਹਾਂ ਲਈ ਵ੍ਹੀਲ ਚੇਅਰ ਦਾ ਇਸਤੇਮਾਲ ਕਰਨਾ ਕਾਫੀ ਮੁਸ਼ਕਲ ਹੈ। ਅਜਿਹੇ ਵਿਚ ਉਨ੍ਹਾਂ ਨੂੰ ਆਉਣ-ਜਾਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਕਰਨਾਟਕ ਤੋਂ ਆਈ ਅਰਣਪੂਰਣਨਾ ਨੇ ਦੱਸਿਆ ਕਿ ਟਾਇਲਟ ਦੀ ਵੀ ਵਿਵਸਥਾ ਸਹੀ ਨਹੀਂ ਹੈ।
ਖਿਡਾਰੀਆਂ ਤੋਂ ਲਏ 2-2 ਹਜ਼ਾਰ ਰੁਪਏ
ਮੇਰਠ ਤੋਂ ਆਈ ਸਾਇਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਵ੍ਹੀਲ ਚੇਅਰ ਦੇਣ ਤੇ ਸਹੂਲਤਾਂ ਲਈ 2-2 ਹਜ਼ਾਰ ਰੁਪਏ ਲਏ ਸੀ ਪਰ ਉਸ ਦੇ ਬਾਅਦ ਵੀ ਉਨ੍ਹਾਂ ਨੂੰ ਵ੍ਹੀਲ ਚੇਅਰ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਇਕ ਹੋਰ ਖਿਡਾਰੀ ਦੀ ਵ੍ਹੀਲ ਚੇਅਰ ਮੰਗੀ। ਕਰਨਾਟਕ ਤੋਂ ਆਏ ਇਕ ਹੋਰ ਖਿਡਾਰੀ ਈਸ਼ਵਰ, ਜਿਸ ਕੋਲ ਵ੍ਹੀਲ ਚੇਅਰ ਨਹੀਂ ਸੀ ਤੇ ਹੱਥ ਵਿਚ ਫ੍ਰੈਕਚਰ ਸੀ, ਉਸ ਦੇ ਬਾਵਜੂਦ ਸੋਟੀ ਦੇ ਸਹਾਰੇ ਸਟੇਡੀਅਮ ਜਾਣ ਲੱਗਾ ਤਾਂ ਸੰਤੁਲਨ ਵਿਗੜਨ ਨਾਲ ਡਿਗ ਗਿਆ ਤੇ ਹੱਥ 'ਤੇ ਸੱਟ ਲਗ ਗਈ। ਰਾਹਗੀਰ ਨੇ ਉਸ ਨੂੰ ਸਕੂਟਰ 'ਤੇ ਸਟੇਡੀਅਮ ਪਹੁੰਚਾਇਆ।
ਟ੍ਰਾਂਸਪਲਾਂਟ ਤੋਂ ਬਾਅਦ ਹੋਰ ਬਿਹਤਰ ਜ਼ਿੰਦਗੀ ਜੀਅ ਰਹੇ ਹਨ ਰੈਸੀਪੀਐਂਟ ਤੇ ਡੋਨਰਜ਼
NEXT STORY