ਗੋਨਿਆਣਾ (ਗੋਰਾ ਲਾਲ) : ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਜੀਂਦਾ ਵਿਖੇ ਬੀਤੀ ਰਾਤ ਇਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਚੁੰਨੀ ਨਾਲ ਗੱਲ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪਤਨੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਿਆ ਸੀ। ਵਾਰਦਾਤ ਤੋਂ ਬਾਅਦ ਕਾਤਲ ਫਰਾਰ ਹੋ ਗਿਆ। ਮ੍ਰਿਤਕਾ ਆਪਣੇ ਪਿੱਛੇ ਦੋ ਲੜਕੇ (ਪੰਜ ਅਤੇ ਸਾਢੇ ਤਿੰਨ ਸਾਲ) ਛੱਡ ਗਈ ਹੈ।
ਜ਼ਿਲਾ ਮਾਨਸਾ ਦੇ ਅਧੀਨ ਪੈਂਦੇ ਪਿੰਡ ਲਾਲਿਆਂਵਾਲੀ ਦੇ ਵਸਨੀਕ ਸੁਖਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਨੇ ਕਿਹਾ ਕਿ ਉਸ ਦੀ ਭੈਣ ਸੰਦੀਪ ਕੌਰ ਦਾ ਵਿਆਹ 8 ਸਾਲ ਪਹਿਲਾਂ ਪਿੰਡ ਜੀਂਦਾ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਨਾਲ ਹੋਇਆ ਸੀ। ਸੰਦੀਪ ਕੌਰ ਦਾ ਪਤੀ ਅੰਗਰੇਜ਼ ਸਿੰਘ ਜ਼ਿਆਦਾ ਸ਼ਰਾਬ ਪੀਣ ਦਾ ਆਦੀ ਸੀ, ਉਹ ਸ਼ਰਾਬ ਪੀ ਕੇ ਉਸ ਦੀ ਕੁੱਟਮਾਰ ਕਰਦਾ ਸੀ, ਜਦਕਿ ਉਸ ਦੀ ਭੈਣ ਉਸ ਨੁੰ ਸ਼ਰਾਬ ਪੀਣ ਤੋਂ ਰੋਕਦੀ ਸੀ ਅਤੇ ਉਹ ਇਸ ਚੀਜ਼ ਦਾ ਬੁਰਾ ਮਨਾਉਂਦਾ ਸੀ, ਇਸੇ ਕਾਰਨ ਉਸ ਦੇ ਪਤੀ ਅੰਗਰੇਜ਼ ਸਿੰਘ ਨੇ ਘਰ ਦੇ ਕਮਰੇ ਵਿਚ ਹੀ ਸੰਦੀਪ ਕੌਰ ਦੇ ਗੱਲ ਵਿਚ ਚੁੰਨੀ ਪਾ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
'ਆਪ' ਵਿਧਾਇਕ ਰੋੜੀ ਦੇ ਯਤਨਾਂ ਸਦਕਾ ਵਿਦੇਸ਼ੋਂ ਪਰਤੇ 4 ਨੌਜਵਾਨ
NEXT STORY