ਨਕੋਦਰ, (ਰਜਨੀਸ਼, ਪਾਲੀ)- ਕੱਲ ਸ਼ਾਮ ਕਰੀਬ 4 ਵਜੇ ਨਕੋਦਰ-ਜੰਡਿਆਲਾ ਸੜਕ ’ਤੇ ਇਕ ਕਾਰ ਬੇਕਾਬੂ ਹੋ ਜਾਣ ਕਾਰਨ ਦਰੱਖਤ ਨਾਲ ਜਾ ਟਕਰਾਈ , ਜਿਸ ਦੇ ਸਿੱਟੇ ਵਜੋਂ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਹਸਪਤਾਲ ਲਿਜਾਂਦਿਆਂ ਰਸਤੇ ’ਚ ਉਸ ਦੀ ਪਤਨੀ ਦੀ ਮੌਤ ਹੋ ਗਈ।
ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰੰਗੜੀ ਖੇੜਾ ਟਾਹਣੀ ਥਾਣਾ ਸਦਰ ਸਿਰਸਾ ਹਰਿਆਣਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਇਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। 12 ਦਸੰਬਰ ਨੂੰ ਉਹ ਪਰਿਵਾਰ ਸਮੇਤ ਅਤੇ ਉਸਦਾ ਛੋਟਾ ਭਰਾ ਇੰਦਰਜੀਤ ਸਿੰਘ ਆਪਣੀ ਪਤਨੀ ਅਮਰਜੀਤ ਕੌਰ ਨਾਲ ਮਾਮੇ ਦੇ ਲੜਕੇ ਦੇ ਵਿਆਹ ’ਚ ਸ਼ਾਮਲ ਹੋਣ ਲਈ ਮਕਸੂਦਾਂ ਜਲੰਧਰ ਆਏ ਹੋਏ ਸਨ। 13 ਦਸੰਬਰ ਨੂੰ ਵਿਆਹ ਨਿਪਟਾਉਣ ਤੋਂ ਬਾਅਦ ਉਹ ਆਪਣੇ ਭਰਾ ਇੰਦਰਜੀਤ ਨਾਲ ਆਪਣੀਆਂ ਅਲੱਗ-ਅਲੱਗ ਗੱਡੀਆਂ ’ਚ ਜੰਡਿਆਲਾ ਤੋਂ ਨਕੋਦਰ ਵੱਲ ਚੱਲ ਪਏ। ਸ਼ਾਮ ਕਰੀਬ 4 ਵਜੇ ਜਦੋਂ ਉਹ ਪਿੰਡ ਚੱਕ ਮੁਗਲਾਣੀ ਕੋਲ ਪੁੱਜੇ ਤਾਂ ਪਿੰਡ ਦਾ ਮੋੜ ਕੱਟਦੇ ਹੋਏ ਉਸ ਦੇ ਭਰਾ ਇੰਦਰਜੀਤ ਦੀ ਗੱਡੀ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਗਈ ਤੇ ਸੜਕ ਕਿਨਾਰੇ ਲੱਗੇ ਦਰੱਖਤ ਚ ਜਾ ਵੱਜੀ। ਹਾਦਸੇ ’ਚ ਉਸ ਦਾ ਭਰਾ ਤੇ ਭਰਜਾਈ ਗੰਭੀਰ ਜ਼ਖ਼ਮੀ ਹੋ ਗਏ। ਦੋਹਾਂ ਨੂੰ ਰਾਹਗੀਰਾਂ ਦੀ ਮੱਦਦ ਨਾਲ ਗੱਡੀ ਚੋਂ ਬਾਹਰ ਕੱਢਿਆ ਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਨਕੋਦਰ ਲਿਜਾਂਦੇ ਹੋਏ ਉਸ ਦੀ ਭਰਜਾਈ ਅਮਰਜੀਤ ਕੌਰ ਦੀ ਰਸਤੇ ’ਚ ਹੀ ਮੌਤ ਹੋ ਗਈ ਜਦਕਿ ਉਸਦਾ ਭਰਾ ਇੰਦਰਜੀਤ ਸਿੰਘ ਗੰਭੀਰ ਜ਼ਖ਼ਮੀ ਹਾਲਤ ਚ ਜਲੰਧਰ ਦੇ ਇੱਕ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਕਾਰਨ 3 ਦੀ ਮੌਤ, 23 ਪਾਜ਼ੇਟਿਵ
NEXT STORY