ਲੁਧਿਆਣਾ (ਮਹੇਸ਼) - ਲੁਧਿਆਣਾ ਦੀ ਭਾਰਤੀ ਕਲੋਨੀ 'ਚ ਅੱਜ ਇਕ ਪਤੀ-ਪਤਨੀ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪਤੀ ਪੰਕਜ ਅਤੇ ਪਤਨੀ ਪੂਨਮ ਦਾ ਵਿਆਹ 2011 'ਚ ਹੋਇਆ ਸੀ ਅਤੇ ਉਨ੍ਹਾਂ ਦੇ 2 ਬੱਚੇ (ਇਕ ਲੜਕਾ 4 ਸਾਲ ਅਤੇ ਇਕ ਲੜਕੀ 3 ਸਾਲ) ਹਨ। ਪੰਕਜ ਇਕ ਫੈਕਟਰੀ 'ਚ ਕੰਮ ਕਰਦਾ ਸੀ, ਜਿਥੇ ਉਸ ਦੇ ਨਾਲ ਕੰਮ ਕਰਦੀ ਇਕ ਔਰਤ ਨਾਲ ਉਸ ਦੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਉਸੇ ਕਾਰਨ ਉਨ੍ਹਾਂ ਦੋਵਾਂ ਦਾ ਆਪਸ 'ਚ ਲੜਾਈ-ਝਗੜਾ ਹੁੰਦਾ ਰਹਿੰਦਾ ਸੀ।
ਅੱਜ ਸਵੇਰੇ ਵੀ ਉਨ੍ਹਾਂ ਦਾ ਝਗੜਾ ਹੋ ਗਿਆ, ਜਿਸ ਕਾਰਨ ਦੋਵਾਂ ਪਤੀ-ਪਤਨੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਚੋਣਾਂ ਦੇ ਮੱਦੇਨਜ਼ਰ ਗੋਬਿੰਦਗੜ੍ਹ ਦੇ ਐੱਸ.ਐੱਚ.ਓ. ਨੇ ਕੀਤੀ ਚੈਕਿੰਗ
NEXT STORY