ਬੋਹਾ (ਬਾਂਸਲ) : ਬੋਹਾ ਵਿਖੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਪਤੀ ਵੱਲੋਂ ਪ੍ਰੇਮਿਕਾ ਨਾਲ ਮਿਲਕੇ ਪਤਨੀ ਦਾ ਕਤਲ ਕਰ ਕੇ ਲਾਸ਼ ਨਹਿਰ 'ਚ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਜਵਾਈ 'ਤੇ ਕਤਲ ਦੇ ਦੋਸ਼ ਲਾਏ ਹਨ। ਜਾਣਕਾਰੀ ਮੁਤਾਬਕ ਕੁੜੀ ਦਾ ਭਰਾ ਸੁਖਵਿੰਦਰ ਸਿੰਘ ਵਾਸੀ ਰਾਜ ਮਾਜਰਾ ਵੱਲੋਂ ਬੋਹਾ ਪੁਲਸ ਨੂੰ ਦਰਜ ਕਰਵਾਏ ਬਿਆਨ ਮੁਤਾਬਕ ਉਸਦੀ ਭੈਣ ਗਗਨਪ੍ਰੀਤ ਕੌਰ ਦਾ ਵਿਆਹ 10 ਸਾਲ ਪਹਿਲਾਂ ਪਿੰਡ ਰਿਉਂਦ ਕਲਾਂ ਦੇ ਕ੍ਰਿਸ਼ਨ ਸਿੰਘ ਪੁੱਤਰ ਮਿਲਖਾ ਸਿੰਘ ਨਾਲ ਹੋਇਆ ਸੀ। ਕਰੀਬ 4 ਸਾਲਾਂ ਤੋਂ ਕ੍ਰਿਸ਼ਨ ਸਿੰਘ ਦੀ ਮਨਜੀਤ ਕੌਰ ਵਾਸੀ ਬਾਦਲਗੜ੍ਹ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਪਤੀ-ਪਤਨੀ ਵਿਚਾਲੇ ਲੜਾਈ-ਝਗੜਾ ਰਹਿਣ ਲੱਗ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਜ਼ਹਿਰੀਲੀ ਹੋਈ ਆਬੋ-ਹਵਾ, ਮੁੱਖ ਮੰਤਰੀ ਮਾਨ ਦਾ ਜ਼ਿਲ੍ਹਾ ਪਰਾਲੀ ਸਾੜਨ ਦੇ ਮਾਮਲੇ 'ਚ ਨੰਬਰ 1 'ਤੇ
ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਦੋਸ਼ੀ ਕ੍ਰਿਸ਼ਨ ਸਿੰਘ ਉਸ ਦੀ ਭੈਣ ਨੂੰ ਤੰਗ-ਪਰੇਸ਼ਾਨ ਕਰਦਾ ਸੀ। ਜਿਸ ਤੋਂ ਉਸ ਦੇ ਜੀਜੇ ਨੇ ਦੱਸਿਆ ਕਿ ਗਗਨਪ੍ਰੀਤ ਕੌਰ ਘਰ ਛੱਡ ਕੇ ਕਿਤੇ ਚੱਲ ਗਈ ਹੈ ਪਰ ਉਸ ਨੂੰ ਕੁਝ ਸ਼ੱਕ ਹੋਣ ਕਾਰਨ ਇਸ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਉਸ ਨੇ ਕਿਹਾ ਕਿ ਜੀਜਾ ਕ੍ਰਿਸ਼ਨ ਸਿੰਘ ਨੇ ਆਪਣੀ ਪ੍ਰੇਮਿਕਾ ਨਾਲ ਮਿਲ ਕੇ ਉਸਦੀ ਭੈਣ ਦਾ ਕਤਲ ਕਰ ਕੇ ਲਾਸ਼ ਨੂੰ ਭਾਖੜਾ ਨਹਿਰ 'ਚ ਸੁੱਟ ਦਿੱਤਾ ਹੈ। ਬੋਹਾ ਪੁਲਸ ਨੇ ਸੁਖਵਿੰਦਰ ਸਿੰਘ ਦੇ ਬਿਆਨਾਂ 'ਤੇ ਕ੍ਰਿਸ਼ਨ ਕੁਮਾਰ ਅਤੇ ਉਸਦੀ ਪ੍ਰੇਮਿਕਾ ਖ਼ਿਲਾਫ਼ ਆਈ. ਪੀ. ਸੀ. ਧਾਰਾ 364ਬੀ. ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਰ ਰਿਉਂਦ ਕਲਾਂ ਦੀ ਪੰਚਾਇਤ ਤੇ ਪਿੰਡ ਦੇ ਲੋਕਾਂ ਨੇ ਭਾਖੜਾ ਨਹਿਰ 'ਚੋਂ ਗਗਨਪ੍ਰੀਤ ਕੌਰ ਦੀ ਲਾਸ਼ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੀ ਲਾਸ਼ ਭਾਖੜਾ ਨਹਿਰ , ਪਿੰਡ ਹਰਿਆਣੇ ਤੋਂ ਘੋੜੀ ਪੁਲ ਕੋਲੋਂ ਬਰਾਮਦ ਹੋਈ। ਡੀ. ਐੱਸ. ਪੀ. ਬੁਢਲਾਡਾ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਬਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਦੇ ਕਿਸਾਨਾਂ ਦੇ ਹੱਕ ’ਚ ਡਟੇ ਭਗਵੰਤ ਮਾਨ, ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
NEXT STORY