ਲੁਧਿਆਣਾ (ਮੋਹਿਨੀ) : ਥਾਣਾ ਸ਼ਿਮਲਾਪੁਰੀ ਦੇ ਨੇੜਲੇ ਇਲਾਕੇ ਨਿਊ ਜਨਤਾ ਨਗਰ, ਗਲੀ ਨੰ. 18, ਨੇੜੇ ਢੰਡ ਪੈਲੇਸ ਰੋਡ ’ਤੇ ਪਤੀ ਨੇ ਪਤਨੀ ਨੂੰ ਬੇਰਹਿਮੀ ਨਾਲ ਚਾਕੂ ਨਾਲ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਡਾ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਮ੍ਰਿਤਕ (ਸੰਤੋਸ਼ ਕੁਮਾਰੀ), ਜਿਸ ਦਾ ਵਿਆਹ ਲਗਭਗ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਹ ਬਿਹਾਰ ਦੇ ਰਹਿਣ ਵਾਲੇ ਹਨ। ਕਿਸੇ ਗੱਲ ਨੂੰ ਲੈ ਕੇ ਹੋਈ ਅਣਬਣ ਕਾਰਨ ਉਨ੍ਹਾਂ ਦੀ ਆਪਸੀ ਤਕਰਾਰ ਪੈਦਾ ਹੋ ਗਈ, ਜਿਸ ਕਾਰਨ ਉਹ ਆਪਣੇ ਪੇਕਿਆਂ ਦੇ ਘਰ ਰਹਿਣ ਲੱਗ ਪਈ ਸੀ ਪਰ ਉਸਦਾ ਪਤੀ ਮੌਕਾ ਦੇਖ ਕੇ ਚੋਰੀ ਘਰ ਅੰਦਰ ਆ ਵੜਿਆ ਅਤੇ ਪਤਨੀ (ਸੰਤੋਸ਼ ਕੁਮਾਰੀ) ’ਤੇ ਬੁਰੀ ਤਰ੍ਹਾਂ ਚਾਕੂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਸੰਤੋਸ਼ ਕੁਮਾਰ ਗੰਭੀਰ ਜ਼ਖ਼ਮੀ ਹੋ ਗਈ।
ਇਹ ਵੀ ਪੜ੍ਹੋ : ਫਰਾਰ ਚੱਲ ਰਹੇ ਸਾਬਕਾ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੱਧੂ ਨੇ ਅਦਾਲਤ ’ਚ ਕੀਤਾ ਸਰੰਡਰ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਦੌਰਾਨ ਸੰਤੋਸ਼ ਦੇ ਰਿਸ਼ਤੇਦਾਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਹਸਪਤਾਲ ਪੁੱਜਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੀ (ਸੰਤੋਸ਼ ਕੁਮਾਰੀ) ਦੇ ਰਿਸ਼ਤੇਦਾਰਾਂ ਦੇ ਬਿਆਨਾਂ ’ਤੇ ਪੁਲਸ ਨੇ ਕਾਤਲ ਪਤੀ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਇਹ ਘਟਨਾ ਸਵੇਰੇ 5.30 ਦੇ ਕਰੀਬ ਦੀ ਹੈ, ਜਿੱਥੇ ਉਹ ਆਪਣੇ ਰਿਸ਼ਤੇਦਾਰਾਂ ਨਾਲ ਕਿਰਾਏ ਦੇ ਮਕਾਨ ’ਚ ਰਹਿੰਦੀ ਸੀ। ਵਾਰਦਾਤ ਵਿਚ ਪੁਲਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਪੁਲਸ ਵਲੋਂ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਖੰਘਾਲੇ ਜਾ ਰਹੇ ਹਨ। ਪੁਲਸ ਵਲੋਂ ਕਾਤਲ ਪਤੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੁੱਤ ਨੂੰ ਕੈਨੇਡਾ ਮਿਲਣ ਗਏ ਪਿਤਾ ਦੀ ਘਰ ਪਰਤੀ ਲਾਸ਼, ਹੋਣੀ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅਜਨਾਲਾ ’ਚ ਵਾਪਰੀ ਵਾਰਦਾਤ: ਭੇਤਭਰੇ ਹਾਲਤ ’ਚ ਸੜਕ ਦੇ ਕੰਢੇ ਤੋਂ ਮਿਲੀ ਨੌਜਵਾਨ ਦੀ ਲਾਸ਼
NEXT STORY