ਲੁਧਿਆਣਾ (ਪੰਕਜ) : ਪਤੀ-ਪਤਨੀ ਦੇ ਵਿਚਕਾਰ ਚੱਲ ਰਹੇ ਵਿਵਾਦ ਨੇ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ, ਜਦ ਆਪਣੀ ਕਜ਼ਨ ਸਮੇਤ ਸ਼ਾਪਿੰਗ ਕਰਨ ਪਹੁੰਚੇ ਪਤੀ ਦੀ ਪਤਨੀ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਬਲਕਿ ਨਣਦ ਦੇ ਕੱਪੜੇ ਤਕ ਪਾੜ ਦਿੱਤੇ, ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਅਮਨ ਨਗਰ ਨਿਵਾਸੀ ਅਨੀਤਾ ਪੁੱਤਰੀ ਮਹਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਕਜ਼ਨ ਸੰਦੀਪ ਕੁਮਾਰ ਦਾ ਆਪਣੀ ਪਤਨੀ ਰਿਧਿਮਾ ਨਾਲ ਵਿਵਾਦ ਚੱਲ ਰਿਹਾ ਹੈ। ਮੰਗਲਵਾਰ ਨੂੰ ਜਦ ਉਹ ਸੰਦੀਪ ਦੇ ਨਾਲ ਚੌੜਾ ਬਾਜ਼ਾਰ 'ਚ ਸ਼ਾਪਿੰਗ ਕਰਨ ਪਹੁੰਚੀ ਤਾਂ ਉਥੇ ਆਪਣੇ ਰਿਸ਼ਤੇਦਾਰਾਂ ਸ਼ਿਲਪਾ, ਅਮਨ ਕਪੂਰ, ਹਨੀ ਕਪੂਰ, ਹਰੀਸ਼ ਵਰਮਾ ਨਿਵਾਸੀ ਸ਼ਿਵਪੁਰੀ ਨਾਲ ਪਹਿਲਾਂ ਤੋਂ ਮੌਜੂਦ ਰਿਧਿਮਾ ਨੇ ਉਨ੍ਹਾਂ 'ਤੇ ਹਮਲਾ ਬੋਲ ਦਿੱਤਾ ਅਤੇ ਬੁਰੀ ਤਰ੍ਹਾਂ ਨਾਲ ਕੁੱਟਦੇ ਹੋਏ ਉਸ ਦੇ ਕੱਪੜੇ ਪਾੜ ਦਿੱਤੇ। ਪੀੜਤਾ ਦੀ ਸ਼ਿਕਾਇਤ 'ਤੇ ਕੋਤਵਾਲੀ ਪੁਲਸ ਨੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਚੋਰੀ ਦੇ ਟਰੈਕਟਰ ਸਮੇਤ ਵਿਅਕਤੀ ਗ੍ਰਿਫ਼ਤਾਰ
NEXT STORY