ਚੰਡੀਗੜ੍ਹ (ਲਲਨ) : ਜੇਕਰ ਤੁਸੀਂ ਵੀ ਬਾਹਰ ਘੁੰਮਣ ਦੌਰਾਨ ਸਮੋਸੇ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਨਾਲ ਵੀ ਅਜਿਹਾ ਹੋ ਸਕਦਾ ਹੈ। ਦਰਅਸਲ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਵਿਖੇ ਸਥਿਤ ਇਕ ਨਾਮੀ ਕੈਫ਼ੇ ਦੇ ਸਮੋਸੇ 'ਚ ਕਾਕਰੋਚ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਇਸ ਦੀ ਸ਼ਿਕਾਇਤ ਏਅਰਪੋਰਟ ਅਥਾਰਟੀ ਨੂੰ ਦਿੱਤੀ ਹੈ। ਏਅਰਪੋਰਟ ਅਥਾਰਟੀ ਨੇ ਮੁਲਜ਼ਮ ਦੁਕਾਨਦਾਰ ਤੋਂ 48 ਘੰਟਿਆਂ 'ਚ ਇਸ ਨੋਟਿਸ ਦਾ ਜਵਾਬ ਮੰਗਿਆ ਹੈ। ਮਾਮਲੇ 'ਚ ਸ਼ਿਵਾਂਗੀ ਗਰਗ ਨਾਂ ਦੀ ਕੁੜੀ ਨੇ ਏਅਰਪੋਰਟ ਅਥਾਰਟੀ ਨੂੰ ਮੇਲ ਰਾਹੀਂ ਸ਼ਿਕਾਇਤ ਦਿੱਤੀ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ 14 ਅਕਤੂਬਰ ਨੂੰ ਚੰਡੀਗੜ੍ਹ ਤੋਂ ਅਹਿਮਦਾਬਾਦ ਜਾ ਰਹੀ ਸੀ। ਉਸ ਨੇ ਚੰਡੀਗੜ੍ਹ ਏਅਰਪੋਰਟ ’ਤੇ ਇਕ ਨਾਮੀ ਕੈਫ਼ੇ ਤੋਂ ਸਮੋਸਾ ਖਰੀਦਿਆ ਸੀ। ਜਦੋਂ ਉਹ ਸਮੋਸਾ ਖਾਣ ਲੱਗੀ ਤਾਂ ਉਸ ਵਿਚੋਂ ਕਾਕਰੋਚ ਨਿਕਲਿਆ।
ਇਹ ਵੀ ਪੜ੍ਹੋ : ਘਰਵਾਲੀ 'ਤੇ ਸ਼ੱਕ ਕਰਨ ਵਾਲੇ ਨੇ ਫਿਰ ਖੂਨ ਨਾਲ ਰੰਗੇ ਹੱਥ, ਜਵਾਨ ਪੁੱਤ ਦਾ ਵੀ ਕੀਤਾ ਸੀ ਕਤਲ
190 ਰੁਪਏ ’ਚ 2 ਸਮੋਸੇ ਦਿੱਤੇ ਸਨ
ਪੀੜਤਾ ਨੇ ਇਹ ਵੀ ਦੱਸਿਆ ਕਿ ਦੁਕਾਨਦਾਰ ਨੇ 190 ਰੁਪਏ 'ਚ ਦੋ ਸਮੋਸੇ ਦਿੱਤੇ ਸਨ। ਇਸ ਤਰ੍ਹਾਂ ਨਾਮੀ ਦੁਕਾਨਦਾਰ ਵਲੋਂ ਹਾਈਜੀਨ ਮੇਨਟੇਨ ਨਾ ਕਰਨਾ ਗਲਤ ਗੱਲ ਹੈ। ਇਸ ਲਈ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਸਰੀਰਕ ਤੇ ਮਾਨਸਿਕ ਪਰੇਸ਼ਾਨੀ ਲਈ ਬਣਦਾ ਹਰਜਾਨਾ ਵੀ ਦਿਵਾਇਆ ਜਾਵੇ।
ਇਹ ਵੀ ਪੜ੍ਹੋ : 10 ਹਜ਼ਾਰ ਮਹੀਨੇ 'ਤੇ ਰੱਖੀ ਨੌਕਰਾਣੀ ਤੋਂ ਕਮਾ ਲਏ ਕਰੋੜਾਂ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਚੰਡੀਗੜ੍ਹ ਏਅਰਪੋਰਟ ਦੇ ਸੀ. ਈ. ਓ. ਰਾਕੇਸ਼ ਰੰਜਨ ਸਹਾਏ ਨੇ ਦੱਸਿਆ ਕਿ ਉਨ੍ਹਾਂ ਨੂੰ 17 ਅਕਤੂਬਰ ਨੂੰ ਇਸ ਮਾਮਲੇ 'ਚ ਸ਼ਿਕਾਇਤ ਮਿਲੀ ਹੈ। ਦੁਕਾਨਦਾਰ ਨੂੰ ਸ਼ੋਕਾਜ਼ ਨੋਟਿਸ ਜਾਰੀ ਕਰ ਦਿੱਤਾ ਹੈ। 48 ਘੰਟਿਆਂ 'ਚ ਜਵਾਬ ਆਉਣ ਤੋਂ ਬਾਅਦ ਦੁਕਾਨਦਾਰ ਖ਼ਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਸਪਤਾਲ 'ਚ ਪਿਓ ਦਾ ਪਤਾ ਲੈਣ ਗਈਆਂ ਧੀਆਂ 'ਤੇ ਲੁਟੇਰਿਆਂ ਨੇ ਬੋਲਿਆ ਧਾਵਾ, ਕੀਤਾ ਲਹੂ ਲੁਹਾਣ
NEXT STORY