ਪਟਿਆਲਾ- ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ ਹੈ ਤਾਂ ਤੁਸੀਂ ਡਿਸਪਲੇ ਯੂਨਿਟ ਲਗਾ ਕੇ ਇਸ ਸ਼ੱਕ ਨੂੰ ਦੂਰ ਕਰ ਸਕਦੇ ਹੋ। ਰਾਹਤ ਦੀ ਗੱਲ ਇਹ ਹੈ ਕਿ ਇਸ ਦੇ ਲਈ ਖ਼ਪਤਕਾਰ ਨੂੰ ਕੋਈ ਫ਼ੀਸ ਨਹੀਂ ਦੇਣੀ ਪਵੇਗੀ। ਡਿਸਪਲੇ ਯੂਨਿਟ ਲਗਵਾਉਣ ਲਈ ਤੁਹਾਨੂੰ ਸਿਰਫ਼ ਆਪਣੇ ਖੇਤਰ ਨਾਲ ਸਬੰਧਤ ਐੱਸ. ਡੀ. ਓ. ਕੋਲ ਅਰਜ਼ੀ ਦੇਣੀ ਪਵੇਗੀ। ਇਸ ਤੋਂ ਬਾਅਦ ਤੁਹਾਡੇ ਘਰ ਵਿੱਚ ਇਕ ਡਿਸਪਲੇ ਯੂਨਿਟ ਲੱਗ ਜਾਵੇਗਾ। ਵਿਭਾਗ ਘਰਾਂ ਵਿੱਚ ਲੱਗੇ ਮੀਟਰ ਅਤੇ ਡਿਸਪਲੇ ਮੀਟਰ ਦੀ ਰੀਡਿੰਗ ਲਵੇਗਾ। ਹਾਲਾਂਕਿ ਇਹ ਸਕੀਮ ਪਹਿਲਾਂ ਹੀ ਲਾਗੂ ਹੈ ਪਰ ਵਿਭਾਗ ਵੱਲੋਂ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਸੁਲਝੀ ਗੈਸ ਏਜੰਸੀ ਦੇ ਮੁਲਾਜ਼ਮ ਦੇ ਕਤਲ ਦੀ ਗੁੱਥੀ, 2 ਦੋਸ਼ੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਜੇਕਰ ਕੋਈ ਖ਼ਪਤਕਾਰ ਜ਼ਿਆਦਾ ਬਿਜਲੀ ਬਿੱਲ ਦੀ ਸ਼ਿਕਾਇਤ ਲੈ ਕੇ ਦਫ਼ਤਰ ਆਉਂਦਾ ਹੈ ਤਾਂ ਉਸ ਨੂੰ ਡਿਸਪਲੇ ਮੀਟਰ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਉਥੇ ਹੀ ਦੂਜੇ ਪਾਸੇ ਪਾਵਰਕਾਮ ਕੋਲ ਇਸ ਵੇਲੇ ਡਿਸਪਲੇ ਮੀਟਰਾਂ ਦੀ ਘਾਟ ਹੈ, ਹਾਲਾਂਕਿ ਐੱਮ. ਈ. ਸੈੱਲ ਦੇ ਅਧਿਕਾਰੀ ਸਹੀ ਮੀਟਰ ਉਪਲੱਬਧ ਹੋਣ ਦੀ ਗੱਲ ਕਹਿ ਰਹੇ ਹਨ ਪਰ ਗਿਣਤੀ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਸੂਬੇ ਦੇ 97 ਲੱਖ ਖ਼ਪਤਕਾਰਾਂ ਵਿੱਚੋਂ 80 ਫ਼ੀਸਦੀ ਖ਼ਪਤਕਾਰਾਂ ਨੂੰ ਬਿਜਲੀ ਦੇ ਜ਼ਿਆਦਾ ਬਿੱਲਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਬਿਜਲੀ ਦੇ ਬਿੱਲ ਲੈ ਕੇ ਦਫ਼ਤਰ ਪਹੁੰਚ ਰਹੇ ਹਨ ਪਰ ਫਿਲਹਾਲ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਬਿਜਲੀ ਦਫ਼ਤਰ ਵਿੱਚ ਬੈਠੇ ਅਧਿਕਾਰੀ ਵੀ ਖ਼ਪਤਕਾਰਾਂ ਦੀ ਸਹੂਲਤ ਲਈ ਤਿਆਰ ਕੀਤੇ ਡਿਸਪਲੇ ਯੂਨਿਟ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ।
ਡਿਜੀਟਲ ਮੀਟਰ ਜ਼ੀਰੋ ਵਾਟ ਬਲਬ ਦੀ ਵਰਤੋਂ ਦੀ ਵੀ ਗਣਨਾ ਕਰ ਲੈਂਦਾ ਹੈ। ਮਤਲਬ ਕਿ ਇਹ ਖ਼ਪਤ ਦਾ 100ਵੇਂ ਹਿੱਸੇ ਨੂੰ ਵੀ ਜਕੜ ਲੈਂਦਾ ਹੈ। ਖ਼ਪਤਕਾਰਾਂ ਨੂੰ ਲੱਗਦਾ ਹੈ ਕਿ ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ ਹੈ, ਇਸ ਲਈ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮੀਟਰ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ ਜਾਂ ਨਹੀਂ। ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ ਤਾਂ ਆਪਣੇ ਪਿਛਲੇ ਬਿੱਲਾਂ ਦੀ ਇਕ ਕਾਪੀ ਲਗਾ ਕੇ ਅਰਜ਼ੀ ਮਹਿਕਮੇ ਨੂੰ ਦਿਓ। ਉਨ੍ਹਾਂ ਨੂੰ ਵਿਖਾਓ ਕਿ ਇਹ ਬਿੱਲ ਪਿਛਲੇ ਬਿੱਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਸਬ ਡਿਵੀਜ਼ਨ ਮਾਡਲ ਟਾਊਨ ਦੇ ਸੀਨੀਅਰ ਐਕਸੀਅਨ ਜਤਿੰਦਰ ਗਰਗ ਨੇ ਦੱਸਿਆ ਕਿ ਡਿਸਪਲੇਅ ਮੀਟਰ ਤਾਂ ਹਨ ਪਰ ਕਿਸੇ ਵੀ ਖ਼ਪਤਕਾਰ ਨੇ ਇਨ੍ਹਾਂ ਨੂੰ ਲਗਵਾਉਣ ਲਈ ਅਪਲਾਈ ਨਹੀਂ ਕੀਤਾ ਹੈ। ਜੇਕਰ ਮੰਗ ਆਵੇਗੀ ਤਾਂ ਡਿਸਪਲੇ ਮੀਟਰ ਜ਼ਰੂਰ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਨ੍ਹਾਂ 12 ਸਰਕਾਰੀ ਸਕੂਲਾਂ ਦਾ ਬਦਲਿਆ ਨਾਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਲਗਾਤਾਰ ਤੀਜਾ ਸਾਲ ਜਦੋਂ ਜਨਵਰੀ ’ਚ 11 ਡਿਗਰੀ ਤੱਕ ਪੁੱਜਿਆ ਤਾਪਮਾਨ
NEXT STORY