ਰੂਪਨਗਰ,(ਵਿਜੇ ਸ਼ਰਮਾ)- ਇੰਡੀਅਨ ਇੰਸਟੀਚਿਊਟਸ ਆਫ਼ ਤਕਨਾਲੋਜੀ (ਆਈ. ਆਈ. ਟੀ. ਰੂਪਨਗਰ) ਰੂਪਨਗਰ ਨੇ ਤੇਜ਼ੀ ਨਾਲ ਇੱਕ ਹੋਰ ਮਾਰਕਾ ਮਾਰਦੇ ਹੋਏ ਅੱਜ ਐਲਾਨੇ ਗਏ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ 2021 ਵਿਚ ਸਿਖਰਲੇ ਸੰਸਥਾਨ ਦੇ ਰੂਪ 'ਚ ਸਥਾਨ ਹਾਸਲ ਕੀਤਾ ਹੈ। ਆਈ. ਆਈ. ਟੀ. ਰੂਪਨਗਰ ਨੂੰ ਵਿਸ਼ਵ ਵਿਚ 351-400 ਦੇ ਪੈਮਾਨੇ 'ਤੇ ਸਥਾਨ ਮਿਲਣ 'ਤੇ ਆਈ. ਆਈ. ਐਸ.ਸੀ. ਬੰਗਲੌਰ ਦੇ ਮਗਰੋਂ ਦੇਸ਼ ਵਿਚ ਦੂਸਰਾ ਸਥਾਨ ਹਾਸਲ ਹੋਇਆ ਹੈ। ਸੰਸਥਾਨ ਦੇ ਨਿਰਦੇਸ਼ਕ ਪ੍ਰੋਫੈਸਰ ਸਰਿਤ ਕੁਮਾਰ ਦਾਸ ਨੇ ਇਸ ਮੌਕੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਆਈ. ਆਈ. ਟੀ ਰੂਪਨਗਰ, ਜੋ ਕਿ ਸਿਰਫ਼ 12 ਸਾਲ ਪੁਰਾਣਾ ਸਿੱਖਿਅਕ ਸੰਸਥਾਨ ਹੈ, ਆਪਣੀ ਵਿਸ਼ਵ-ਵਿਆਪੀ ਪ੍ਰਤੀਯੋਗਤਾ ਲਈ ਦੁਨੀਆ ਭਰ ਵਿਚ ਮਸ਼ਹੂਰ ਹੋ ਗਿਆ ਹੈ ।
ਉਨ੍ਹਾਂ ਕਿਹਾ ਕਿ ਇਹ ਰੈਂਕਿੰਗ ਮਹੱਤਵਪੂਰਨ ਹੈ ਕਿਉਂਕਿ ਆਈ. ਆਈ. ਟੀ ਰੂਪਨਗਰ ਦਾ ਦ੍ਰਿਸ਼ਟੀਕੋਣ ਇਸ ਸ਼ਤਾਬਦੀ ਵਿਚ ਪੈਦਾ ਹੋਏ ਤਕਨੋਲੌਜੀ ਸੰਸਥਾਨਾਂ ਵਿਚੋਂ ਉੱਭਰ ਕੇ ਇੱਕ ਮਿਸਾਲ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕਾਫ਼ੀ ਹੱਦ ਤੱਕ ਸਾਡੀ ਕੜੀ ਮਿਹਨਤ ਕਰਨ ਵਾਲੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਕਾਰਨ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਆਈ. ਆਈ. ਟੀ. ਰੂਪਨਗਰ ਵਿਚ ਉੱਚ ਪ੍ਰਭਾਵ ਵਾਲੀਆਂ ਖੋਜ ਨੂੰ ਸਰਲ ਬਣਾਉਣ ਦੇ ਮਕਸਦ ਨਾਲ ਵਿੱਤ ਪੋਸ਼ਣ ਫੰਡਿੰਗ ਸਹਿਤ ਕਈ ਲਕਸ਼ ਨਿਰਧਾਰਿਤ ਰਣਨੀਤੀ ਪਹਿਲਾਂ ਸ਼ੁਰੂ ਕੀਤੀਆਂ ਹਨ ਅਤੇ ਹਾਲ ਹੀ ਵਿਚ ਡੀ.ਐਸ. ਟੀ. ਨੇ ਖਾਦ, ਜਲ ਅਤੇ ਕਿਸਾਨੀ ਤਕਨਾਲੋਜੀ ਕੇਂਦਰ ਦੀ ਸਥਾਪਨਾ ਦੇ ਲਈ 110 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਇਸੇ ਦੌਰਾਨ ਆਈ. ਆਈ. ਟੀ. ਰੂਪਨਗਰ ਨੇ ਓਵਰਆਲ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਰੈਂਕਿੰਗ ਦੇ ਨਾਲ-ਨਾਲ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2020 ਵਿਚ 47ਵਾਂ ਰੈਂਕ ਦੇ ਨਾਲ ਚੜ੍ਹਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਐਨ. ਆਈ. ਆਰ. ਐਫ ਰਾਸ਼ਟਰੀ ਰੈਂਕਿੰਗ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਖੇਤਰ ਵਿਚ ਮੋਹਰੀ ਸੰਸਥਾਨ ਦੇ ਰੂਪ ਵਿਚ ਆਪਣੀ ਸਥਿਤੀ ਵਿਚ ਵੀ ਸੁਧਾਰ ਕੀਤਾ ਹੈ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਦਿਨਾਂ ਵਿਚ ਆਈ. ਆਈ. ਟੀ ਰੂਪਨਗਰ ਸੰਸਥਾਨ ਰੈਂਕਿੰਗ ਦੀ ਇਸ ਪੌੜੀ ਵਿਚ ਹੋਰ ਸਿਖਰਲਾ ਸਥਾਨ ਹਾਸਲ ਕਰੇਗਾ।
ਕੋਰੋਨਾ ਮਰੀਜ਼ਾਂ ਦੀ ਮੌਤ ਦੇ ਸਿਲਸਿਲੇ 'ਚ ਪੰਜਾਬ ਦੇਸ਼ ਭਰ 'ਚੋਂ 9ਵੇਂ ਨੰਬਰ 'ਤੇ
NEXT STORY