ਗੁਰਦਾਸਪੁਰ, (ਵਿਨੋਦ)- ਹਲਕਾ ਭੋਆ ਅਧੀਨ ਪਿੰਡ ਰਾਜੀ ਬੇਲੀ ਅਤੇ ਰੁਕਵਾਲ ਵਿਚ ਪਿਛਲੇ ਦਸ ਸਾਲਾਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ ਅਤੇ ਕੁਝ ਦਿਨਾਂ ’ਚ ਮੱਛੀ ਪਾਲਕ ਵਿਭਾਗ ਵੱਲੋਂ ਉਕਤ ਦਰਿਆ ਵਿਚ ਮੱਛੀ ਫਾਰਮ ਬਣਾਉਣ ਲਈ ਦਿੱਤੀ ਮਨਜ਼ੂਰੀ ਨਾਲ ਰੇਤ ਮਾਫੀਆ ਵੱਲੋਂ ਦਰਿਆ ਵਿਚ ਮੱਛੀ ਫਾਰਮ ਬਣਾਉਣ ਦੀ ਆਡ਼ ’ਚ 23.8.18 ਨੂੰ ਦਿਨ-ਦਿਹਾਡ਼ੇ ਗੁੰਡਾਗਰਦੀ ਕਰ ਕੇ 200 ਤੋਂ 300 ਰੇਤ ਦੇ ਟਿੱਪਰ ਦਰਿਆ ’ਚੋਂ ਕੱਢੇ ਗਏ ਅਤੇ ਹੈਵਤਪਿੰਡੀ ਪਿੰਡ ਤੋਂ ਲੰਘਦੇ ਹੋਏ ਵਾਇਆ ਪਿੰਡ ਮਰਾਡ਼ਾ ਰਾਹੀਂ ਗੁਰਦਾਸਪੁਰ ਵੱਲ ਆਪਣੀ ਮੰਜ਼ਿਲ ਤੱਕ ਪਹੁੰਚੇ, ਜਿਸ ਦਾ ਵਿਰੋਧ ਉਕਤ ਦਰਿਆ ਨਾਲ ਸਬੰਧਤ ਪਿੰਡ ਦੇ ਲੋਕਾਂ ਨੇ ਕੀਤਾ ਅਤੇ ਰੇਤ ਮਾਫੀਆ ਨੂੰ ਨਾਜਾਇਜ਼ ਮਾਈਨਿੰਗ ਨਾ ਕਰਨ ਲਈ ਕਿਹਾ ਪਰ ਸਮੱਸਿਆ ਦਾ ਹੱਲ ਨਾ ਹੁੰਦਾ ਵੇਖ ਲੋਕਾਂ ਨੇ ਹਲਕਾ ਵਿਧਾਇਕ ਜੋਗਿੰਦਰ ਪਾਲ ਨੂੰ ਨਾਜਾਇਜ਼ ਮਾਈਨਿੰਗ ਕਰਨ ਨਾਲ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣੂ ਕਰਵਾਇਆ।
ਵਿਧਾਇਕ ਜੋਗਿੰਦਰ ਪਾਲ ਨੇ 24 ਅਗਸਤ ਨੂੰ ਭੋਆ ’ਚ ਨਾ ਹੋਣ ’ਤੇ ਹਲਕੇ ਦੇ ਕਾਂਗਰਸੀ ਵਰਕਰਾਂ ਨੂੰ ਲੋਕਾਂ ਦੀ ਸਹਾਇਤਾ ਲਈ ਨਾਜਾਇਜ਼ ਮਾਈਨਿੰਗ ਸਥਾਨ ’ਤੇ ਭੇਜਿਆ। ਜਿਥੇ ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬੌਬੀ ਸੈਣੀ, ਜ਼ਿਲਾ ਕਾਂਗਰਸ ਦੇ ਉਪ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਸਿਹੋਡ਼ਾ ਐਡਵੋਕੇਟ, ਸਮਾਟੀ ਗੋਲਡੀ, ਲਖਬੀਰ ਸਿੰਘ ਲੱਕੀ, ਕਿੰਦਰ, ਸਾਬਕਾ ਸਰਪੰਚ ਤਰਸੇਮ ਲਾਲ ਆਦਿ ਨੇ ਰਾਵੀ ਦਰਿਆ ਵਿਚ ਜਾ ਕੇ ਵੇਖਿਆ ਤਾਂ ਰੇਤ ਮਾਫੀਆ ਦੇ ਕਰਿੰਦੇ ਕਾਂਗਰਸੀ ਵਰਕਰਾਂ ਨੂੰ ਦਰਿਆ ਦੇ ਬੰਨ੍ਹ ਤੋਂ ਆਉਂਦੇ ਵੇਖ ਕੇ ਮਸ਼ੀਨਾਂ ਨੂੰ ਛੱਡ ਕੇ ਭੱਜ ਗਏ। ਲੋਕਾਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਰਾਵੀ ਦਰਿਆ ਰਾਜੀ ਬੇਲੀ ਅਤੇ ਰੁਕਵਾਲ ਵਿਚ ਰੇਤ ਮਾਫੀਆ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਹਡ਼੍ਹ ਦੌਰਾਨ ਪ੍ਰਸ਼ਾਸਨ ਨੇ ਦਰਿਆ ਦੇ ਨੇਡ਼ੇ ਪਿੰਡਾਂ ਦੇ ਬਚਾਅ ਲਈ ਸਪਰ ਬਣਾਏ ਹਨ ਪਰ ਸਪਰ ਦੇ ਬਿਲਕੁਲ ਨੇਡ਼ੇ ਰੇਤ ਮਾਫੀਆ ਮੱਛੀ ਫਾਰਮ ਬਣਾਉਣ ਦੀ ਆਡ਼ ਵਿਚ ਨਾਜਾਇਜ਼ ਮਾਈਨਿੰਗ ਕਰ ਕੇ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਸਬੰਧੀ ਪੁਲਸ ਸਟੇਸ਼ਨ ਤਾਰਾਗਡ਼੍ਹ ਵਿਚ ਪਹੁੰਚੇ ਮਾਈਨਿੰਗ ਅਧਿਕਾਰੀ ਗਗਨ ਤੋਂ ਨਾਜਾਇਜ਼ ਮਾਈਨਿੰਗ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ।
ਮਜ਼ਦੂਰ ਜਥੇਬੰਦੀਆਂ ਅੱਜ ਦੇਣਗੀਆਂ ਗੈਸ ਏਜੰਸੀ ਖਿਲਾਫ ਧਰਨਾ
NEXT STORY