ਚੌਕ ਮਹਿਤਾ (ਕੈਪਟਨ) - ਐੱਸ.ਐੱਸ.ਪੀ. ਧਰੁਵ ਦੱਹੀਆ ਦੇ ਨਿਰਦੇਸ਼ਾਂ ਅਤੇ ਸ਼੍ਰੀ ਅਭਿਮੰਨਿਊ ਰਾਣਾ ਏ.ਐੱਸ.ਪੀ. ਮਜੀਠਾ ਅਤੇ ਜੰਡਿਆਲਾ ਦੀ ਨਿਗਰਾਨੀ ਹੇਠ ਥਾਣਾ ਮਹਿਤਾ ਦੀ ਪੁਲਸ ਨੇ ਨਾਜਾਇਜ਼ ਪਿਸਟਲ ਅਤੇ 8 ਜਿੰਦਾਂ ਕਾਰਤੂਸਾਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਐੱਸ.ਐੱਚ.ਓ. ਮਨਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬੁੱਟਰ ਦੀ ਡਰੇਨ ਦੇ ਪੁਲ ’ਤੇ ਪੁਲਸ ਪਾਰਟੀ ਸਮੇਤ ਉਨ੍ਹਾਂ ਨੇ ਖ਼ਾਸ ਤੌਰ ’ਤੇ ਨਾਕਾਬੰਦੀ ਕੀਤੀ ਹੋਈ ਸੀ। ਨਾਕੇਬੰਦੀ ਦੌਰਾਨ ਉਨ੍ਹਾਂ ਨੇ ਇੱਕ ਨੌਜਵਾਨ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਪੁੱਤਰ ਸੁਰਿੰਦਪਾਲ ਸਿੰਘ ਵਾਸੀ ਬੱਗਾ ਥਾਣਾ ਮੱਤੇਵਾਲ ਨੂੰ ਕਾਬੂ ਕਰ ਲਿਆ, ਜਿਸ ਦੀ ਤਲਾਸ਼ੀ ਲਈ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼
ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਇੱਕ ਪਿਸਟਲ 32 ਬੋਰ ਅਤੇ 8 ਜਿੰਦਾਂ ਕਾਰਤੂਸ ਬਰਾਮਦ ਹੋਏ, ਜਿਸ ਦੇ ਤਹਿਤ ਉਸ ਦੇ ਵਿੁਰੱਧ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ
ਐੱਸ.ਐੱਚ.ਓ. ਨੇ ਦੱਸਿਆ ਕਿ ਇਸ ਨੌਜਵਾਨ ਦੇ ਖ਼ਿਲਾਫ਼ ਪੰਜਾਬ ਸਮੇਤ ਹੋਰ ਰਾਜਾਂ ਦੇ ਵੱਖ-ਵੱਖ ਥਾਣਿਆਂ ਵਿੱਚ ਲੁੱਟਾਂ-ਖੋਹਾਂ, ਕਤਲ ਅਤੇ ਅਗਵਾ ਕਰਨ ਵਰਗੇ ਸੰਗੀਨ ਜੁਰਮਾਂ ਤਹਿਤ ਕਈ ਮੁੱਕਦਮੇ ਦਰਜ ਹਨ। ਕਰੀਬ 2 ਮਹੀਨੇ ਪਹਿਲਾ ਇਸ ਨੇ ਜਗਾਧਰੀ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਵਿਖੇ ਇੱਕ ਕਾਰ ਸਵਾਰ ਨੂੰ ਕਤਲ ਕਰ ਕੇ ਉਸ ਦੀ ਕਾਰ ਖੋਹੀ ਸੀ।
ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼
ਬਾਦਲਾਂ ਨੂੰ ਕੋਈ ਹੱਕ ਨਹੀਂ ਕਿ ਉਹ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ: ਜਥੇਦਾਰ ਦਾਦੂਵਾਲ
NEXT STORY