ਚੰਡੀਗੜ੍ਹ (ਸੁਸ਼ੀਲ) : ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ ਸੈਕਟਰ-34 ਸਥਿਤ ਯੂਰੋ ਕੈਨ ਗਲੋਬਲ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਇਕ ਵਿਅਕਤੀ ਨਾਲ 6 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੈਸੇ ਲੈਣ ਤੋਂ ਬਾਅਦ ਨਾ ਤਾਂ ਵੀਜ਼ਾ ਲਗਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ। ਸ਼ਿਕਾਇਤਕਰਤਾ ਹਰਦੀਪ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੀੜਤ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਵਰਕ ਵੀਜ਼ੇ ’ਤੇ ਵਿਦੇਸ਼ ਜਾਣਾ ਸੀ। ਵੀਜ਼ਾ ਲਾਉਣ ਵਾਲੀ ਇਮੀਗ੍ਰੇਸ਼ਨ ਕੰਪਨੀ ਯੂਰੋ ਕੈਨ ਗਲੋਬਲ ਪ੍ਰਾਈਵੇਟ ਲਿਮਟਿਡ ਦਾ ਇਸ਼ਤਿਹਾਰ ਦੇਖਿਆ ਸੀ। ਸਾਲ 2022 ’ਚ ਉਨ੍ਹਾਂ ਉਪਰੋਕਤ ਇਮੀਗ੍ਰੇਸ਼ਨ ਕੰਪਨੀ ਰਾਹੀਂ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਸੀ।
ਉਪਰੋਕਤ ਕੰਪਨੀ ਨੇ ਦੱਸਿਆ ਕਿ ਇਸ ’ਤੇ ਕਰੀਬ 6 ਲੱਖ ਰੁਪਏ ਦਾ ਖ਼ਰਚਾ ਆਵੇਗਾ। ਦੋਵਾਂ ਵਿਚਾਲੇ 6 ਲੱਖ ਰੁਪਏ ’ਚ ਸੌਦਾ ਤੈਅ ਹੋਇਆ। ਵੀਜ਼ਾ ਪ੍ਰਕਿਰਿਆ ਸ਼ੁਰੂ ਕਰਨ ਲਈ, ਉਪਰੋਕਤ ਇਮੀਗ੍ਰੇਸ਼ਨ ਕੰਪਨੀ ਨੂੰ 25,000 ਰੁਪਏ ਦਾ ਭੁਗਤਾਨ ਕੀਤਾ, ਜਿਸ ਤੋਂ ਬਾਅਦ 5,70,00 ਰੁਪਏ ਦਾ ਡਿਮਾਂਡ ਡਰਾਫਟ ਦਿੱਤਾ ਗਿਆ। ਵੀਜ਼ਾ ਪ੍ਰਕਿਰਿਆ ਠੀਕ ਤੇ ਸਹੀ ਢੰਗ ਨਾਲ ਸ਼ੁਰੂ ਕੀਤੀ ਗਈ ਸੀ। ਇਸ ਤੋਂ ਬਾਅਦ ਉਕਤ ਕੰਪਨੀ ਨੇ ਲੁਧਿਆਣਾ ਦੇ ਇਕ ਬੈਂਕ ਵਿਚ ਬਿਨੈਕਾਰ ਦਾ ਨਵਾਂ ਖਾਤਾ ਖੁੱਲ੍ਹਵਾਇਆ। ਇਹ ਖਾਤਾ ਉਕਤ ਕੰਪਨੀ ਵੱਲੋਂ ਬੈਂਕ ਸਟੇਟਮੈਂਟਾਂ ਦਿਖਾਉਣ ਲਈ ਚਲਾਇਆ ਗਿਆ।
31 ਅਕਤੂਬਰ, 2022 ਨੂੰ ਬਿਨੈਕਾਰ ਦਾ ਬੈਂਕ ਸਟੇਟਮੈਂਟ ਸਹੀ ਨਾ ਪਾਏ ਜਾਣ ’ਤੇ ਵੀਜ਼ਾ ਅੰਬੈਸੀ ਵੱਲੋਂ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਸੈਕਟਰ-34 ਥਾਣੇ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਕਰਕੇ ਉਕਤ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ’ਚ ਪੈਸੇ ਇਨਵੈਸਟ ਕਰਨ ਦੇ ਨਾਂ ’ਤੇ ਸ਼ਾਤਰ ਠੱਗਾਂ ਨੇ ਮਾਰੀ 57 ਲੱਖ ਦੀ ਠੱਗੀ
NEXT STORY