ਮਾਹਿਲਪੁਰ (ਜਸਵੀਰ)- ਪੰਜਾਬ ਦੇ ਰਾਸ਼ਨ ਕਾਰਡ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਜਲਦੀ ਈ. ਕੇ. ਵਾਈ. ਸੀ. ਕਰਵਾਉਣ ਦੀ ਸਲਾਹ ਦਿੱਤੀ ਹੈ ਤਾਂ ਕਿ ਉਨ੍ਹਾਂ ਨੂੰ ਰਾਸ਼ਨ ਨਿਰਵਿਘਨ ਮਿਲਦਾ ਰਹੇ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੌਮੀ ਸੁਰੱਖਿਆ ਐਕਟ 2013 ਤਹਿਤ ਰਾਸ਼ਨ ਹਾਸਲ ਕਰ ਰਹੇ ਸਾਰੇ ਲਾਭਪਾਤਰੀਆਂ ਲਈ 31 ਮਾਰਚ 2025 ਤੱਕ 100 ਫ਼ੀਸਦੀ ਈ. ਕੇ. ਵਾਈ. ਸੀ. ਲਾਜ਼ਮੀ ਤੌਰ ’ਤੇ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਅਜਿਹਾ ਨਾ ਕਰਨ ਵਾਲਿਆਂ ਨੂੰ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਮੁਸੀਬਤ 'ਚ ਘਿਰਣਗੇ ਪੰਜਾਬ ਦੇ ਇਸ ਜ਼ਿਲ੍ਹੇ ਦੇ ਲੋਕ! ਅਗਲੇ 6 ਮਹੀਨੇ...
ਰੌੜੀ ਨੇ ਦੱਸਿਆ ਕਿ ਤਕਰੀਬਨ ਪੱਚੀ ਫ਼ੀਸਦੀ ਲੋਕਾਂ ਨੇ ਇਸ ਕਾਰਵਾਈ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਇਸ ਲਈ ਸਬੰਧਤ ਰਾਸ਼ਨ ਵੰਡ ਡਿਪੂ ਵਿਚ ਆਪਣਾ ਆਧਾਰ ਕਾਰਡ ਨਾਲ ਲਿਜਾ ਕੇ ਫਿੰਗਰ ਪ੍ਰਿੰਟ ਕਰਵਾਉਣੇ ਸਾਰੇ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਹਨ। ਅਜਿਹਾ ਕਰਨ ’ਤੇ ਕੋਈ ਖ਼ਰਚਾ ਨਹੀਂ ਆਉਂਦਾ ਅਤੇ ਇਹ ਬਹੁਤ ਹੀ ਸਰਲ ਪ੍ਰਕਿਰਿਆ ਹੈ। ਰੌੜੀ ਨੇ ਦੱਸਿਆ ਕਿ ਪੰਜਾਬ ਭਰ ’ਚ ਇਕ ਸਾਲ ਤੋਂ ਡਿਪੂ ਹੋਲਡਰਾਂ ਵੱਲੋਂ ਈ ਪੋਸ ਮਸ਼ੀਨਾਂ ’ਤੇ ਲਾਭਪਾਤਰੀਆਂ ਦੇ ਫਿੰਗਰ ਪ੍ਰਿੰਟ ਲੈਣੇ ਆਰੰਭ ਕੀਤੇ ਹੋਏ ਹਨ। ਪਰ ਲੰਬਾ ਸਮਾਂ ਬੀਤਣ ਦੇ ਬਾਵਜੂਦ ਬਹੁਤ ਸਾਰੇ ਲਾਭਪਾਤਰੀਆਂ ਨੇ ਇਸ ’ਤੇ ਅਮਲ ਨਹੀਂ ਕੀਤਾ।
ਇਹ ਵੀ ਪੜ੍ਹੋ : ਜਲੰਧਰ 'ਚ ਗ੍ਰਨੇਡ ਹਮਲੇ ਮਗਰੋਂ ਪੰਜਾਬ ਪੁਲਸ ਦਾ ਐਕਸ਼ਨ, ਪਾਕਿ ਡੌਨ ਸ਼ਹਿਜ਼ਾਦ ਭੱਟੀ ਦਾ ਇੰਸਟਾਗ੍ਰਾਮ ਭਾਰਤ 'ਚ ਬੈਨ
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਹੁਣ ਤੱਕ 76 ਫ਼ੀਸਦੀ ਲਾਭਪਾਤਰੀ ਆਪਣੀ ਈ–ਕੇ. ਵਾਈ. ਸੀ. ਕਰਵਾ ਚੁੱਕੇ ਹਨ। ਇਸ ਲਈ ਬਾਕੀ ਰਹਿੰਦੇ ਸਮੂਹ ਲਾਭਪਾਤਰੀਆਂ ਨੂੰ ਵਿਭਾਗ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਨਜ਼ਦੀਕੀ ਡਿਪੂ ’ਤੇ ਜਾ ਕੇ ਮਸ਼ੀਨਾਂ ’ਤੇ ਆਪਣਾ ਅੰਗੂਠਾ ਲਗਾਉਂਦੇ ਹੋਏ ਈ–ਕੇ. ਵਾਈ. ਸੀ. ਕਰਵਾ ਲੈਣ ਤਾਂ ਜੋ ਉਨ੍ਹਾਂ ਦਾ ਬਣਦਾ ਕਣਕ ਦਾ ਕੋਟਾ ਨਿਰੰਤਰ ਮਿਲਦਾ ਰਹੇ। ਜੇਕਰ ਕਿਸੇ ਵੀ ਲਾਭਪਾਤਰੀ ਨੂੰ ਈ-ਕੇ.ਵਾਈ.ਸੀ. ਕਰਵਾਉਣ ਵਿਚ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਗੜ੍ਹਸ਼ੰਕਰ, ਮਾਹਿਲਪੁਰ, ਕੋਟ ਫਤੂਹੀ, ਸੈਲਾ ਖੁਰਦ ਖੇਤਰ ਲਈ ਸਹਾਇਕ ਖੁਰਾਕ ਅਤੇ ਸਪਲਾਈਜ਼ ਅਫ਼ਸਰ ਪਰਮਜੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਈਲ, ਚੱਬੇਵਾਲ, ਹੁਸ਼ਿਆਰਪੁਰ, ਸ਼ਾਮ ਚੁਰਾਸੀ, ਨੰਦਾਚੌਰ ਅਤੇ ਹਰਿਆਣਾ ਲਈ ਦਿਨੇਸ਼ ਕੁਮਾਰ, ਟਾਂਡਾ ਅਤੇ ਗੜ੍ਹਦੀਵਾਲਾ ਲਈ ਮੁਨੀਸ਼ ਬੱਸੀ, ਦਸੂਹਾ ਲਈ ਮਨਜਿੰਦਰ ਸਿੰਘ, ਮੁਕੇਰੀਆਂ ਅਤੇ ਭੰਗਾਲਾ ਲਈ ਪਰਵਿੰਦਰ ਕੌਰ ਅਤੇ ਹਾਜੀਪੁਰ ਅਤੇ ਤਲਵਾੜਾ ਲਈ ਅਮਨਦੀਪ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਪਹੁੰਚੇ CM ਭਗਵੰਤ ਮਾਨ ਨੇ ਅਧਿਆਪਕਾਂ ਲਈ ਕੀਤਾ ਅਹਿਮ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੋਲਾ ਮਹੱਲਾ ਤੋਂ ਆ ਰਹੇ ਮਾਪਿਆਂ ਦੇ ਜਵਾਨ ਪੁੱਤ ਨਾਲ ਵਾਪਰਿਆ ਵੱਡਾ ਹਾਦਸਾ, ਮੌਕੇ 'ਤੇ ਹੋਈ ਮੌਤ
NEXT STORY