ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵਿਰੋਧੀ ਧਿਰਾਂ ਨਾਲ ਪੀ. ਏ. ਯੂ. ਵਿਖੇ ਮਹਾ-ਡਿਬੇਟ ਕੀਤੀ ਜਾਣੀ ਹੈ। ਇਸ ਦੇ ਲਈ ਲੁਧਿਆਣਵੀ ਅੱਜ ਭਾਰੀ ਜਾਮ 'ਚ ਫਸ ਸਕਦੇ ਹਨ ਕਿਉਂਕਿ ਪੁਲਸ ਵੱਲੋਂ ਕਿਸੇ ਤਰ੍ਹਾਂ ਦਾ ਰੂਟ ਪਲਾਨ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਇਸ ਕਾਰਨ ਸਵੇਰ ਤੋਂ ਹੀ ਜ਼ਿਲ੍ਹੇ 'ਚ ਟ੍ਰੈਫਿਕ ਜਾਮ ਦੀ ਸਮੱਸਿਆ ਬਣ ਸਕਦੀ ਹੈ। ਅਧਿਕਾਰੀਆਂ ਮੁਤਾਬਕ ਮੌਕੇ 'ਤੇ ਟ੍ਰੈਫਿਕ ਦੀ ਸਥਿਤੀ ਨੂੰ ਦੇਖ ਕੇ ਰੂਟ ਅਤੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਲੁਧਿਆਣਾ ਵਾਸੀਆਂ ਨੂੰ ਫਿਰੋਜ਼ਪੁਰ ਰੋਡ 'ਤੇ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ AAP ਵਿਧਾਇਕ ਦੇ ਘਰ ED ਦੀ ਛਾਪੇਮਾਰੀ, ਸਾਹਮਣੇ ਆਈਆਂ ਮੌਕੇ ਦੀਆਂ ਤਸਵੀਰਾਂ
ਇਸ ਬਹਿਸ ਨੂੰ ਦੇਖਣ ਲਈ ਲੋਕਾਂ ਅਤੇ ਸਿਆਸੀ ਆਗੂਆਂ ਦੇ ਸਮਰਥਕਾਂ ਦੇ ਆਉਣ ਦੀ ਵੀ ਸੰਭਾਵਨਾ ਹੈ। ਪੁਲਸ ਪ੍ਰਦਰਸ਼ਨ ਕਰਨ ਵਾਲਿਆਂ 'ਤੇ ਵੀ ਤਿੱਖੀ ਨਜ਼ਰ ਰੱਖੇਗੀ। ਫਿਰੋਜ਼ਪੁਰ ਦੇ ਕੁਝ ਖ਼ਾਸ ਚੌਂਕਾਂ ਜਿਵੇਂ ਜਗਰਾਓਂ ਪੁਲ, ਦੁਰਗਾ ਮਾਤਾ ਮੰਦਰ, ਭਾਰਤ ਨਗਰ ਚੌਂਕ, ਬੱਸ ਸਟੈਂਡ, ਭਾਈਵਾਲਾ ਚੌਂਕ, ਆਰਤੀ ਚੌਂਕ, ਸਰਕਟ ਹਾਊਸ ਨੇੜੇ, ਵੇਰਕਾ ਮਿਲਕ ਪਲਾਂਟ ਚੌਂਕ, ਐੱਮ. ਬੀ. ਡੀ. ਮਾਲ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ। ਟ੍ਰੈਫਿਕ ਵਿਵਸਥਾ ਨੂੰ ਠੀਕ ਰੱਖਣ ਲਈ ਸੀਨੀਅਰ ਅਧਿਕਾਰੀ ਮੌਕੇ 'ਤੇ ਹੀ ਰੂਟ ਮੋੜਨ ਦੇ ਹੁਕਮ ਦੇਣਗੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਮੁੱਖ ਮੰਤਰੀ ਦੀ ਡਿਬੇਟ ਦੌਰਾਨ ਨਹੀਂ ਹੋਵੇਗਾ ਵਿਧਾਇਕਾਂ ਤੇ ਅਹੁਦੇਦਾਰਾਂ ਦਾ ਦਾਖ਼ਲਾ, ਜਾਣੋ ਕਾਰਨ
ਆਡੀਟੋਰੀਅਮ ਦੇ ਆਲੇ-ਦੁਆਲੇ ਬੈਰੀਕੇਡ ਲਗਾਉਣ ਤੋਂ ਇਲਾਵਾ ਕਈ ਥਾਵਾਂ ਨੂੰ ਤਾਰਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਕੋਈ ਵਿਅਕਤੀ ਇਸ ਚੱਕਰ ਨੂੰ ਤੋੜ ਨਾ ਸਕੇ। ਦੋ ਸਪੈਸ਼ਲ ਡੀ. ਜੀ. ਪੀ., 4 ਆਈ. ਜੀ. ਰੇਂਜ, 8 ਐੱਸ. ਐੱਸ. ਪੀ., ਇੰਟੈਲੀਜੈਂਸ ਅਤੇ ਸੁਰੱਖਿਆ ਕਮਾਂਡੋ ਸਮਾਗਮ ਵਾਲੀ ਥਾਂ 'ਤੇ ਤਾਇਨਾਤ ਹਨ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲਾਈਵ ਆ ਕੇ ਸੂਬੇ ਦੇ ਸਾਰੇ ਮੁੱਦਿਆਂ 'ਤੇ ਚਰਚਾ ਕਰੋ। ਆਏ ਦਿਨ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦੀ ਬਜਾਏ ਪੰਜਾਬ ਦੇ ਲੋਕਾਂ ਅਤੇ ਮੀਡੀਆ ਦੇ ਸਾਹਮਣੇ ਇਕੱਠੇ ਹੋਈਏ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ CM ਨੇ ਖ਼ੁਦ ਖੁੱਲ੍ਹੀ ਬਹਿਸ ਦਾ ਦਿੱਤੈ ਸੱਦਾ, ਵੇਖੋ ਮਹਾ-ਡਿਬੇਟ Live
NEXT STORY