ਚੰਡੀਗੜ੍ਹ: ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਧੀਨ ਆਉਂਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਜਾਇਬ ਘਰ ਵਿਰਾਸਤ-ਏ-ਖਾਲਸਾ, ਸ੍ਰੀ ਚਮਕੌਰ ਸਾਹਿਬ ਵਿਖੇ ਦਾਸਤਾਨ-ਏ-ਸ਼ਹਾਦਤ ਅਤੇ ਅੰਮ੍ਰਿਤਸਰ ਵਿਖੇ ਗੋਲਡਨ ਟੈਂਪਲ ਪਲਾਜ਼ਾ ਛਿਮਾਹੀ ਰੱਖ-ਰਖਾਅ ਦੇ ਮੱਦੇਨਜ਼ਰ 31 ਜੁਲਾਈ ਤੱਕ ਸੈਲਾਨੀਆਂ ਲਈ ਬੰਦ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ - 'ਆਪ' ਵਿਧਾਇਕ ਦਾ ਟ੍ਰੈਫਿਕ ਮੁਲਾਜ਼ਮ ਨਾਲ ਪੈ ਗਿਆ ਪੰਗਾ, ਹੱਥੋਪਾਈ ਤੱਕ ਪਹੁੰਚੀ ਗੱਲ (ਵੀਡੀਓ)
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਅਜਾਇਬ ਘਰਾਂ ਨੂੰ ਹਰ ਸਾਲ ਦੀ ਤਰਜ਼ 'ਤੇ ਜਨਵਰੀ ਅਤੇ ਜੁਲਾਈ ਦੇ ਅਖੀਰਲੇ ਹਫਤੇ 'ਚ ਸੈਲਾਨੀਆਂ ਲਈ ਬੰਦ ਰੱਖਿਆ ਜਾਂਦਾ ਹੈ ਤਾਂ ਜੋ ਇਨ੍ਹਾਂ ਦੀ ਮੁਰੰਮਤ ਅਤੇ ਰੱਖ-ਰਖਾਅ ਸਬੰਧੀ ਕੰਮ ਕੀਤੇ ਜਾ ਸਕਣ ਜੋ ਕਿ ਅਜਾਇਬ ਘਰਾਂ ਦੀਆਂ ਗੈਲਰੀਆਂ ਵਿਚ ਸੈਲਾਨੀਆਂ ਦੀ ਲਗਾਤਾਰ ਆਵਾਜਾਈ ਦੌਰਾਨ ਨਹੀਂ ਕੀਤੇ ਜਾ ਸਕਦੇ।
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੈਸ ਸਿਲੰਡਰਾਂ ਵਾਲੀ ਗੱਡੀ ਨੂੰ ਲੱਗੀ ਅੱਗ ਨੇ ਪਿੰਡ 'ਚ ਪਾਈਆਂ ਭਾਜੜਾਂ
NEXT STORY