ਅੰਮ੍ਰਿਤਸਰ — ਪਾਕਿਸਤਾਨ 'ਚ 11 ਅਗਸਤ ਨੂੰ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕਣ ਜਾ ਰਹੇ ਇਮਰਾਨ ਖਾਨ ਵੱਲੋਂ ਸਮਾਗਮ 'ਚ ਸ਼ਾਮਲ ਹੋਣ ਲਈ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਭੇਜਿਆ ਗਿਆ। ਇਮਰਾਨ ਵੱਲੋਂ ਭੇਜੇ ਗਏ ਸੱਦੇ ਨੂੰ ਸਿੱਧੂ ਨੇ ਪ੍ਰਵਾਨ ਕਰ ਲਿਆ ਹੈ ਅਤੇ ਸੱਦਾ ਮਿਲਣ ਤੋਂ ਬਾਅਦ ਸਿੱਧੂ ਨੇ ਇਮਰਾਨ ਦੀਆਂ ਤਰੀਫਾਂ ਦੇ ਪੁਲ ਬੰਨ੍ਹ ਦਿੱਤੇ। ਉਨ੍ਹਾਂ ਆਖਿਆ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਮੈਨੂੰ ਸੱਦਾ ਦਿੱਤਾ ਅਤੇ ਮੈਂ ਉਨ੍ਹਾਂ ਦੇ ਸੱਦੇ ਨੂੰ ਪ੍ਰਵਾਨ ਕਰਦਾ ਹਾਂ ਅਤੇ ਖਾਨ ਸਾਹਿਬ ਦਾ ਚਰਿੱਤਰ ਭਰੋਸੇਯੋਗ ਹੈ ਜਿਸ ਕਰਕੇ ਉਨ੍ਹਾਂ 'ਤੇ ਭਰੋਸਾ ਕੀਤਾ ਜਾ ਸਕਦਾ ਹੈ। ਉਨ੍ਹਾਂ ਆਖਿਆ, ''ਖਿਡਾਰੀ ਪੁਲ ਬਣਾਉਂਦੇ ਹਨ ਸਰੱਹਦਾਂ ਨੂੰ ਖਤਮ ਕਰਦੇ ਹਨ ਅਤੇ ਲੋਕਾਂ ਨੂੰ ਇਕੱਠੇ ਮਿਲਾਉਂਦੇ ਹਨ।''
ਦੱਸ ਦਈਏ ਕਿ ਇਮਰਾਨ ਖਾਨ ਦੀ ਪਾਰਟੀ ਵੱਲੋਂ 11 ਅਗਸਤ 'ਚ ਇਮਰਾਨ ਵੱਲੋਂ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਭਾਰਤ ਦੇ ਸਾਬਕਾ ਕ੍ਰਿਕਟਰ ਕਪਿਲ ਦੇਵ, ਸੁਨੀਲ ਗਵਾਸਕਰ ਅਤੇ ਬਾਲੀਵੁੱਜ ਅਭਿਨੇਤਾ ਆਮਿਰ ਖਾਨ ਨੂੰ ਵੀ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਮਰਾਨ ਦੀ ਪਾਰਟੀ ਪੀ. ਟੀ. ਆਈ. ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰਕ ਦੇਸ਼ਾਂ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਨੇਤਾਵਾਂ ਨੂੰ ਵੀ ਸੱਦਾ ਦੇਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਪੁਲਸ ਨੇ 793 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨ ਕੀਤੇ ਕਾਬੂ
NEXT STORY