ਚੰਡੀਗੜ੍ਹ, (ਸੁਸ਼ੀਲ)- ਹੱਲੋਮਾਜਰਾ 'ਚ ਪਤੀ-ਪਤਨੀ ਵਿਚਕਾਰ ਸ਼ਨੀਵਾਰ ਰਾਤ ਕੁੱਟ-ਮਾਰ ਹੋ ਗਈ। ਉਸ ਨੇ ਘਰੋਂ ਬਾਹਰ ਆ ਕੇ ਆਪਣੇ ਕੱਪੜੇ ਪਾੜ ਲਏ। ਲੋਕਾਂ ਨੇ ਔਰਤ ਨੂੰ ਵੇਖ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-31 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਔਰਤ ਨੂੰ ਉਸਦੇ ਘਰ ਦੇ ਅੰਦਰ ਛੱਡ ਕੇ ਪਤੀ ਖਿਲਾਫ ਸ਼ਿਕਾਇਤ ਕਰਨ ਲਈ ਕਿਹਾ ਪਰ ਔਰਤ ਨੇ ਇਸ ਤੋਂ ਇਨਕਾਰ ਕਰ ਦਿੱਤਾ। ਸੈਕਟਰ-31 ਥਾਣਾ ਪੁਲਸ ਨੇ ਇਸ ਮਾਮਲੇ 'ਚ ਡੀ. ਡੀ. ਆਰ. ਦਰਜ ਕਰ ਲਈ ਹੈ।
ਪੁਲਸ ਅਨੁਸਾਰ ਝਾਰਖੰਡ ਨਿਵਾਸੀ ਪਤੀ-ਪਤਨੀ ਹੱਲੋਮਾਜਰਾ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ। ਸ਼ਨੀਵਾਰ ਦੇਰ ਰਾਤ ਪਤੀ-ਪਤਨੀ 'ਚ ਕਿਸੇ ਗੱਲ ਤੋਂ ਬਹਿਸ ਹੋ ਗਈ। ਪਤੀ ਨੇ ਪਤਨੀ ਨਾਲ ਕੁੱਟ-ਮਾਰ ਕਰ ਦਿੱਤੀ ਤਾਂ ਪਤਨੀ ਘਰੋਂ ਬਾਹਰ ਨਿਕਲੀ ਤੇ ਗੁੱਸੇ 'ਚ ਆ ਕੇ ਆਪਣੇ ਕੱਪੜੇ ਪਾੜ ਦਿੱਤੇ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਮਹਿਲਾ ਪੁਲਸ ਕਰਮਚਾਰੀ ਨੇ ਔਰਤ ਨੂੰ ਉਸਦੇ ਘਰ ਪਹੁੰਚਾਇਆ। ਪੁਲਸ ਨੇ ਪਤੀ ਵਲੋਂ ਕੁੱਟ-ਮਾਰ ਕੀਤੇ ਜਾਣ ਬਾਰੇ ਪੁੱਛਦੇ ਹੋਏ ਉਸ ਖਿਲਾਫ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਪਰ ਸਮਝਾਉਣ ਤੋਂ ਬਾਅਦ ਦੋਵਾਂ 'ਚ ਸਮਝੌਤਾ ਹੋ ਗਿਆ।
ਭਿੱਖੀਵਿੰਡ ਮੈਡੀਕਲ ਸਟੋਰ ਐਸੋਸੀਏਸ਼ਨ ਵੱਲੋਂ ਦੁਬਾਰਾ ਚੋਣ ਕਰਵਾਉਣ ਦਾ ਫੈਸਲਾ
NEXT STORY