ਚੰਡੀਗੜ੍ਹ(ਬਰਜਿੰਦਰ)-ਪੰਜਾਬ ਸਿੱਖਿਆ ਵਿਭਾਗ ਦੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਗਰਾਮ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਰਜ ਕੀਤੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸਿੱਖਿਆ ਵਿਭਾਗ ਨੇ 1500 ਤੋਂ ਜ਼ਿਆਦਾ ਅਧਿਆਪਕਾਂ, ਜਿਨ੍ਹਾਂ 'ਚ ਜ਼ਿਆਦਾਤਰ ਈ. ਟੀ. ਟੀ. ਅਧਿਆਪਕ ਹਨ, ਨੂੰ ਇਸ ਪ੍ਰੋਗਰਾਮ 'ਚ ਸ਼ਾਮਲ ਕੀਤਾ ਹੈ। ਇਹ ਕਾਰਵਾਈ ਬਿਨਾਂ ਅਰਜ਼ੀਆਂ ਮੰਗੇ ਅਤੇ ਬਿਨਾਂ ਕਿਸੇ ਮਾਪਦੰਡਾਂ ਜਾਂ ਯੋਗਤਾ ਦੇ ਕੀਤੀ ਗਈ। ਮਾਮਲੇ 'ਚ ਸੁਣਵਾਈ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ, ਇਸ ਦੇ ਸਿੱਖਿਆ ਸਕੱਤਰ, ਡੀ. ਜੀ.ਐੱਸ. ਈ., ਐੱਸ. ਸੀ. ਈ. ਆਰ. ਟੀ. ਅਤੇ 2 ਈ. ਟੀ. ਟੀ. ਅਧਿਆਪਕਾਂ ਨੂੰ 30 ਅਗਸਤ ਲਈ ਨੋਟਿਸ ਜਾਰੀ ਕੀਤਾ ਹੈ। ਮੋਹਾਲੀ ਜ਼ਿਲੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈੱਡ ਟੀਚਰ ਸੁਖਜਿੰਦਰ ਕੌਰ ਦੀ ਪਟੀਸ਼ਨ 'ਤੇ ਇਹ ਨੋਟਿਸ ਜਾਰੀ ਕੀਤਾ ਗਿਆ ਹੈ।
ਦਰੱਖਤ ਨਾਲ ਟਕਰਾਈ ਮੋਟਰਸਾਈਕਲ, ਇਕ ਦੀ ਮੌਤ
NEXT STORY