ਚੰਡੀਗਡ਼੍ਹ, (ਸੰਦੀਪ)- 10 ਹਜ਼ਾਰ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਜ਼ਿਲਾ ਅਦਾਲਤ ਨੇ ਦੋਸ਼ੀ ਦੀਪਕ ਨੂੰ 5 ਸਾਲ ਦੀ ਸਜ਼ਾ ਸੁਣਾਉਂਦੇ ਹੋਏ ਉਸ ’ਤੇ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਹੈ, ਜਦੋਂਕਿ ਵਾਰਦਾਤ ਵਿਚ ਸ਼ਾਮਲ ਚਾਰ ਨਾਬਾਲਗ ਮੁਲਜ਼ਮਾਂ ਖਿਲਾਫ ਕੇਸ ਜੁਵੇਨਾਈਲ ਜਸਟਿਸ ਬੋਰਡ ਵਿਚ ਵਿਚਾਰ ਅਧੀਨ ਹੈ। ਇਸ ਸਾਲ ਮੌਲੀਜਾਗਰਾਂ ਥਾਣਾ ਪੁਲਸ ਨੇ ਕਾਲੋਨੀ ਨੰਬਰ 4 ਦੇ ਦੀਪਕ ਤੇ ਹੋਰ ਚਾਰ ਨਾਬਾਲਗਾਂ ਖਿਲਾਫ ਕੇਸ ਦਰਜ ਕੀਤਾ ਸੀ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹੱਲੋਮਾਜਰਾ ਦੇ ਰਹਿਣ ਵਾਲੇ ਸੂਰਜ ਨੇ ਦੱਸਿਆ ਸੀ ਕਿ 9 ਜਨਵਰੀ 2018 ਨੂੰ ਉਹ ਡਿਊਟੀ ਖਤਮ ਕਰਕੇ ਸਾਈਕਲ ’ਤੇ ਘਰ ਜਾ ਰਿਹਾ ਸੀ। ਸ਼ਾਮ 7:30 ਵਜੇ ਉਹ ਜਿਵੇਂ ਹੀ ਹੱਲੋਮਾਜਰਾ ਲਾਈਟ ਪੁਆਇੰਟ ਵੱਲ ਗੰਦੇ ਨਾਲੇ ਦੇ ਪੁਲ ਤੋਂ ਥੋਡ਼੍ਹਾ ਅੱਗੇ ਪਹੁੰਚਿਆ ਤਾਂ ਇਸ ਸਮੇਂ ਅਚਾਨਕ ਇਥੇ ਜੰਗਲੀ ਏਰੀਆ ’ਚੋਂ ਨਿਕਲੇ 6-7 ਲਡ਼ਕਿਆਂ ਨੇ ਉਸਨੂੰ ਘੇਰ ਲਿਆ। ਲਡ਼ਕਿਆਂ ਨੇ ਉਸਨੂੰ ਧੱਕਾ ਦੇ ਕੇ ਸਾਈਕਲ ਤੋਂ ਸੁੱਟ ਲਿਆ ਤੇ ਉਸ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਲਡ਼ਕਿਆਂ ਨੇ ਉਸ ਤੋਂ ਉਸਦੇ ਤਨਖਾਹ ਦੇ 10 ਹਜ਼ਾਰ ਰੁਪਏ, ਮੋਬਾਇਲ ਤੇ ਹੋਰ ਦਸਤਾਵੇਜ਼ ਲੁੱਟ ਲਏ। ਪੁਲਸ ਨੇ ਅਗਲੇ ਹੀ ਦਿਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ।
ਜਨਮ ਤੇ ਮੌਤ ਰਜਿਸਟਰੇਸ਼ਨ ਦੇ ਮਾਮਲੇ ’ਚ ਗ੍ਰਿਫਤਾਰ ਸੁਪਰਡੈਂਟ ਤੇ ਏਜੰਟ ਨੂੰ ਅਦਾਲਤ ’ਚ ਕੀਤਾ ਪੇਸ਼
NEXT STORY