ਚੰਡੀਗੜ੍ਹ (ਸੁਸ਼ੀਲ) : ਸੈਕਟਰ-21 ਸਥਿਤ ਇਕ ਕੋਠੀ ਵਿਚੋਂ 20 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਦੇ ਮਾਮਲੇ ’ਚ ਪੁਲਸ ਨੇ ਨਾਬਾਲਗ ਕੁੜੀ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਕਟਰ-21ਬੀ ਦੀ ਰਹਿਣ ਵਾਲੀ ਰੇਣੂ ਬੇਦੀ ਨੇ ਦੱਸਿਆ ਕਿ ਉਸ ਦੀ ਧੀ ਦਾ ਵਿਆਹ 7 ਸਤੰਬਰ 2024 ਨੂੰ ਸੀ।
ਵਿਆਹ ਤੋਂ ਪਹਿਲਾਂ ਉਸ ਦੇ ਰਿਸ਼ਤੇਦਾਰਾਂ ਵੱਲੋਂ ਦਿੱਤੇ ਤੋਹਫ਼ਿਆਂ ’ਚ ਕਰੀਬ 20 ਲੱਖ ਰੁਪਏ ਦੀ ਨਕਦੀ ਸ਼ਾਮਲ ਸੀ। ਵਿਆਹ ਤੋਂ ਬਾਅਦ ਸ਼ਿਕਾਇਤਕਰਤਾ ਦੀ ਕੁੜੀ ਤੇ ਉਸ ਦਾ ਪਤੀ ਵਿਦੇਸ਼ ਚਲੇ ਗਏ ਤੇ 1 ਅਕਤੂਬਰ 2024 ਨੂੰ ਵਾਪਸ ਆ ਗਏ। 18 ਅਕਤੂਬਰ 2024 ਨੂੰ ਜਦੋਂ ਉਹ ਪੇਕੇ ਘਰ ਗਈ ਤਾਂ ਉਸ ਨੇ ਦੇਖਿਆ ਕਿ ਘਰ ਦੀ ਅਲਮਾਰੀ ’ਚੋਂ 20 ਲੱਖ ਰੁਪਏ ਦੀ ਨਕਦੀ ਤੇ ਕੁਝ ਸੋਨੇ ਦੇ ਗਹਿਣੇ ਚੋਰੀ ਸਨ।
ਇਹ ਵੀ ਪੜ੍ਹੋ- ਅਹੁਦਾ ਸਕਿਓਰਿਟੀ ਗਾਰਡ ਦਾ ਤੇ ਕੰਮ ਟੈਕਨੀਸ਼ੀਅਨ ਵਾਲੇ ! CTU ਨੂੰ ਨੌਜਵਾਨ ਨੇ ਇੰਝ ਲਾਇਆ 50 ਲੱਖ ਦਾ ਚੂਨਾ
ਉਸ ਨੇ ਮਾਮਲੇ ਦੀ ਸੂਚਨਾ ਸੈਕਟਰ-19 ’ਚ ਦਿੱਤੀ। ਜਾਂਚ ਦੌਰਾਨ ਪੁਲਸ ਨੇ ਘਰੇਲੂ ਨੌਕਰ ਵਜੋਂ ਕੰਮ ਕਰਦੀ ਨਾਬਾਲਗ ਲੜਕੀ ਨੂੰ ਫੜ ਲਿਆ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਨਕਦੀ ਤੇ ਗਹਿਣੇ ਉਸੇ ਨੇ ਚੋਰੀ ਕੀਤੇ ਹਨ। ਪੈਸੇ ਚੋਰੀ ਕਰਨ ਤੋਂ ਬਾਅਦ, ਲੜਕੀ ਨੇ ਗਹਿਣੇ ਅਤੇ ਘਰੇਲੂ ਸਮਾਨ ਖਰੀਦਿਆ ਅਤੇ ਕਥਿਤ ਤੌਰ ’ਤੇ ਚੋਰੀ ਕੀਤੇ ਪੈਸੇ ਜੀਜੇ ਹਿਮਾਂਸ਼ੂ ਨੂੰ ਦੇ ਦਿੱਤੇ। ਪੁਲਸ ਨੇ ਨਾਬਾਲਗ ਲੜਕੀ ਦੇ ਕਬਜ਼ੇ ’ਚੋਂ ਸੋਨੇ ਦੇ ਗਹਿਣੇ ਬਰਾਮਦ ਕੀਤੇ ਤੇ ਫਿਰ ਹਿਮਾਂਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਦਿੱਲੀ 'ਚ ਫਾਈਨਲ ਹੋਵੇਗੀ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੀ ਰਣਨੀਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਿਉਹਾਰੀ ਸੀਜ਼ਨ 'ਚ ਲੋਕਾਂ ਨੇ ਚਾਈਨਾ ਮੇਡ ਲੜੀਆਂ ਤੋਂ ਫੇਰਿਆ ਮੂੰਹ, ਹੁਣ ਸਮਾਂ Made In India ਦਾ
NEXT STORY