ਲੁਧਿਆਣਾ (ਸੇਠੀ) : ਲੁਧਿਆਣਾ ਦੇ ਵੱਡੇ ਸਾਈਕਲ ਕਾਰੋਬਾਰੀਆਂ 'ਤੇ ਵੀਰਵਾਰ ਨੂੰ ਆਮਦਨ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਵਿਭਾਗ ਦੀ ਇਨਵੈਸਟੀਗੇਸ਼ਨ ਵਿੰਗ ਦੀਆਂ 30 ਦੇ ਕਰੀਬ ਟੀਮਾਂ ਨੇ ਸ਼ਹਿਰ 'ਚ ਕਈ ਸਾਈਕਲ ਨਿਰਮਾਤਾਵਾਂ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ। ਕਾਰੋਬਾਰੀਆਂ ਦੇ ਦਫ਼ਤਰਾਂ ਸਮੇਤ ਉਨ੍ਹਾਂ ਦੀਆਂ ਰਿਹਾਇਸ਼ਾਂ 'ਤੇ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ਵਿਵਾਦਾਂ ਤੋਂ ਬਚੇਗੀ ਕਾਂਗਰਸ ਹਾਈਕਮਾਨ, ਚੋਣਾਂ ਦੌਰਾਨ ਇਨ੍ਹਾਂ ਚਿਹਰਿਆਂ ਨੂੰ ਲਿਆਂਦਾ ਜਾ ਸਕਦੈ ਅੱਗੇ
ਇਹ ਜਾਂਚ ਅਜੇ ਸ਼ੁਰੂਆਤੀ ਪੱਧਰ ਦੀ ਹੈ। ਟੀਮਾਂ ਨੂੰ ਇਸ ਛਾਪੇਮਾਰੀ ਦੌਰਾਨ ਵੱਡੀ ਗਿਣਤੀ 'ਚ ਦਸਤਾਵੇਜ਼, ਲੈਪਟਾਪ, ਕੰਪਿਊਟਰ ਅਤੇ ਪਰਚੀਆਂ ਬਰਾਮਦ ਹੋਈਆਂ ਹਨ। ਵਿਭਾਗ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਛਾਪੇਮਾਰੀ ਦੌਰਾਨ ਅੱਗੇ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 800 ਦੇ ਕਰੀਬ 'ਪੈਟਰੋਲ ਪੰਪ' ਬੰਦ ਹੋਣ ਦੀ ਕਗਾਰ 'ਤੇ, ਜਾਣੋ ਕੀ ਹੈ ਕਾਰਨ
ਜਲਦ ਹੀ ਇਸ ਕੜੀ ਤਹਿਤ ਹੋਰ ਵੱਡੀਆਂ ਫ਼ਰਮਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਊਂਟਡਾਊਨ ਸ਼ੁਰੂ, ਪੰਜਾਬ 'ਚ ਡਿਪਟੀ ਕਮਿਸ਼ਨਰਾਂ ਨੂੰ 2 ਦਿਨ ਦੀ ਮਿਲੇਗੀ ਟ੍ਰੇਨਿੰਗ
NEXT STORY