ਜਲੰਧਰ(ਪ੍ਰੀਤ)— ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਉਣ ਲਈ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ਅਤੇ ਪ੍ਰੋਗਰਾਮ ਵਾਲੀ ਜਗ੍ਹਾ 'ਤੇ ਲੋੜੀਂਦੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਅਤੇ ਇਸ ਦੌਰਾਨ ਸਮਾਗਮ 'ਚ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ 800 ਪੁਲਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਰਹਿਣਗੇ। ਪ੍ਰੋਗਰਾਮ ਵਾਲੀ ਜਗ੍ਹਾ 'ਤੇ ਆਉਣ ਵਾਲਾ ਹਰੇਕ ਵਿਅਕਤੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਜ਼ਰ ਵਿਚ ਰਹੇਗਾ। ਉਧਰ, ਪ੍ਰੋਗਰਾਮ ਵਾਲੀ ਥਾਂ ਦੇ ਆਲੇ-ਦੁਆਲੇ ਲਈ ਵੀ ਟ੍ਰੈਫਿਕ ਪੁਲਸ ਵੱਲੋਂ ਲੋਕਾਂ ਦੀ ਸੁਵਿਧਾ ਲਈ ਰੂਟ ਪਲਾਨ ਜਾਰੀ ਕੀਤਾ ਗਿਆ ਹੈ।
ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈਣ ਅਤੇ ਮੁਲਾਜ਼ਮਾਂ ਨਾਲ ਬੈਠਕ ਕਰਨ ਉਪਰੰਤ ਡੀ. ਸੀ. ਪੀ. ਰਾਜਿੰਦਰ ਸਿੰਘ, ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਸੁਰੱਖਿਆ ਇੰਤਜ਼ਾਮ ਪੂਰੇ ਕਰ ਲਏ ਗਏ ਹਨ। ਆਜ਼ਾਦੀ ਦਿਹਾੜੇ ਦੇ ਦਿਨ 800 ਮੁਲਾਜ਼ਮ ਡਿਊਟੀ 'ਤੇ ਤਾਇਨਾਤ ਰਹਿਣਗੇ। ਅਪਰਾਧਿਕ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਸੀ. ਸੀ. ਟੀ. ਵੀ. ਕੈਮਰੇ ਇੰਸਟਾਲ ਕੀਤੇ ਗਏ ਹਨ ਅਤੇ ਨਾਲ ਹੀ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਡੀ. ਸੀ. ਪੀ. ਰਾਜਿੰਦਰ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਵਾਲੀ ਜਗ੍ਹਾ ਦੇ ਨਾਲ-ਨਾਲ ਸ਼ਹਿਰ 'ਚ ਵੀ ਸੁਰੱਖਿਆ ਲਈ ਪੈਟਰੋਲਿੰਗ ਵਧਾਈ ਗਈ ਹੈ। ਬੈਠਕ ਦੌਰਾਨ ਡੀ. ਸੀ. ਪੀ. ਗੁਰਮੀਤ ਸਿੰਘ, ਏ. ਡੀ. ਸੀ. ਪੀ. ਸੁਡਰਵਿਜੀ, ਏ. ਡੀ. ਸੀ. ਪੀ. ਮਨਦੀਪ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਲੋਕਾਂ ਦੀ ਸੁਵਿਧਾ ਲਈ ਰੂਟ ਪਲਾਨ ਜਾਰੀ
ਉਧਰ, ਟ੍ਰੈਫਿਕ ਪੁਲਸ ਵੱਲੋਂ ਪ੍ਰੋਗਰਾਮ ਵਾਲੀ ਥਾਂ 'ਤੇ ਆਉਣ ਵਾਲੇ ਲੋਕਾਂ ਦੀ ਸੁਵਿਧਾ ਲਈ ਰੂਟ ਪਲਾਨ ਜਾਰੀ ਕੀਤਾ ਗਿਆ ਹੈ, ਜਿਸ 'ਚ ਬੱਸਾਂ, ਕਾਰਾਂ ਅਤੇ ਦੋਪਹੀਆ ਵਾਹਨਾਂ ਦੀ ਪਾਰਕਿੰਗ ਲਈ ਵੱਖ-ਵੱਖ ਇੰਤਜ਼ਾਮ ਕੀਤੇ ਗਏ ਹਨ। ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀਆਂ ਬੱਸਾਂ ਲਈ ਸਿਟੀ ਹਸਪਤਾਲ ਚੌਕ ਤੋਂ ਗੀਤਾ ਮੰਦਰ ਚੌਕ ਰੋਡ 'ਤੇ ਦੋਵੇਂ ਪਾਸੇ ਕਾਰ ਪਾਰਕਿੰਗ ਅਤੇ ਇਸ ਤੋਂ ਇਲਾਵਾ ਮਿਲਕ ਬਾਰ ਚੌਕ ਤੋਂ ਮਸੰਦ ਚੌਕ, ਮਸੰਦ ਚੌਕ ਤੋਂ ਗੀਤਾ ਮੰਦਰ ਅਤੇ ਮਿਲਕ ਬਾਰ ਚੌਕ ਤੋਂ ਟੀ-ਪੁਆਇੰਟ ਨਕੋਦਰ ਰੋਡ 'ਤੇ ਪਾਰਕਿੰਗ ਹੋਵੇਗੀ, ਜਦਕਿ ਦੋਪਹੀਆ ਵਾਹਨਾਂ ਲਈ ਸਿਟੀ ਹਸਪਤਾਲ ਚੌਕ ਤੋਂ ਜਵਾਹਰ ਨਗਰ ਮਾਰਕੀਟ ਵੱਲ ਵਾਹਨ ਪਾਰਕਿੰਗ ਦੀ ਸੁਵਿਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼ਹਿਰ 'ਚ ਆਉਣ-ਜਾਣ ਵਾਲੇ ਹੈਵੀ ਵਾਹਨਾਂ ਲਈ ਵੀ ਰੂਟ ਆਊਟਰ ਤੋਂ ਰੱਖਿਆ ਗਿਆ ਹੈ।
108 ਸ਼ਖਸੀਅਤਾਂ ਹੋਣਗੀਆਂ ਸਨਮਾਨਤ
ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ 15 ਅਗਸਤ 2017 ਨੂੰ ਹੋਣ ਵਾਲੇ ਸੂਬਾ ਪੱਧਰੀ ਆਜ਼ਾਦੀ ਦਿਹਾੜੇ ਸਮਾਗਮ ਵਿਚ ਜ਼ਿਲਾ ਪ੍ਰਸ਼ਾਸਨ ਵੱਲੋਂ ਕੁੱਲ 108 ਸ਼ਖਸੀਅਤਾਂ ਨੂੰ ਉਨ੍ਹਾਂ ਦੇ ਆਪਣੇ-ਆਪਣੇ ਕਾਰਜ ਖੇਤਰ 'ਚ ਕੀਤੇ ਗਏ ਸ਼ਲਾਘਾਯੋਗ ਕੰਮਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਜਾਵੇਗਾ। ਜੋ ਲੋਕ ਸਨਮਾਨਤ ਕੀਤੇ ਜਾਣਗੇ, ਉਨ੍ਹਾਂ ਵਿਚ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ-1 ਤੋਂ ਫੂਲਾ ਸਿੰਘ ਬਾਗਾ ਅਤੇ ਗਗਨਦੀਪ ਸਿੰਘ, ਐੱਸ. ਡੀ. ਐੱਮ.-1 ਤੋਂ ਸਬ-ਇੰਸਪੈਕਟਰ ਨਰਿੰਦਰ ਸਿੰਘ, ਐੱਸ. ਡੀ. ਐੱਮ.-2 ਤੋਂ ਸੁਧੀਰ ਸ਼ਰਮਾ, ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਰਾਜ ਕਪੂਰ, ਟ੍ਰੈਫਿਕ ਪੁਲਸ, ਡੀ. ਸੀ. ਦਫਤਰ ਤੋਂ ਇੰਦਰਜੀਤ ਸਿੰਘ, ਜ਼ਿਲਾ ਪ੍ਰਸ਼ਾਸਨ ਤੋਂ ਪਵਨ ਕੁਮਾਰ, ਕੇ. ਐੱਮ. ਵੀ. ਕਾਲਜ ਤੋਂ ਦਾਕਸ਼ੀ, ਜ਼ਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਜਲੰਧਰ ਤੋਂ ਡਾ. ਹੇਮੰਤ ਕੁਮਾਰ ਮਲਹੋਤਰਾ ਅਤੇ ਰੁਪਾਲੀ ਕੋਹਲੀ, ਜ਼ਿਲਾ ਕਮਾਂਡਰ ਪੰਜਾਬ ਹੋਮਗਾਰਡ ਤੋਂ ਮਨਜੀਤ ਸਿੰਘ ਅਤੇ ਰਾਮ ਸਿੰਘ ਭੱਟੀ, ਸਿਵਲ ਸਰਜਨ ਦਫਤਰ ਜਲੰਧਰ ਤੋਂ ਡਾ. ਅਮਰਦੀਪ ਸਿੰਘ ਦੁੱਗਲ, ਡਾ. ਕਸ਼ਮੀਰੀ ਲਾਲ, ਰਾਜ ਕੌਰ, ਪਰਵਿੰਦਰ ਕੌਰ, ਜ਼ਿਲਾ ਲੋਕ ਸੰਪਰਕ ਦਫਤਰ ਤੋਂ ਮਨਵਿੰਦਰ ਸਿੰਘ, ਰਾਕੇਸ਼ ਕੁਮਾਰ ਤੇ ਭਾਰਤ ਭੂਸ਼ਨ, ਕਮਿਸ਼ਨਰ ਪੁਲਸ ਜਲੰਧਰ ਤੋਂ ਇੰਸਪੈਕਟਰ ਨਵਦੀਪ ਸਿੰਘ, ਜ਼ਿਲਾ ਪ੍ਰਸ਼ਾਸਨ ਤੋਂ ਡਾ. ਹਰਜੋਤਪਾਲ ਸਿੰਘ, ਕਮਿਸ਼ਨਰ ਪੁਲਸ ਤੋਂ ਸਿਪਾਹੀ ਗੁਰਪ੍ਰੀਤ ਸਿੰਘ, ਐੱਸ. ਆਈ. ਮੇਜਰ ਸਿੰਘ, ਪੀ. ਪੀ. ਐੱਚ. ਸੀ. ਟਹਿਲ ਸਿੰਘ, ਐੱਸ. ਆਈ. ਗਗਨਦੀਪ ਸਿੰਘ, ਸਿਪਾਹੀ ਸਵਤੰਤਰ ਕੌਸ਼ਲ, ਏ. ਐੱਸ. ਆਈ. ਸ਼ਸ਼ੀਪਾਲ, ਇੰਸ. ਸੁਰਿੰਦਰ ਸਿੰਘ, ਏ. ਐੱਸ. ਆਈ. ਕਰਨੈਲ ਸਿੰਘ, ਸਿਪਾਹੀ ਵਿਕਰਮ ਸਿੰਘ, ਸੀਨੀਅਰ ਸਿਪਾਹੀ ਅਮਿਤ ਕੁਮਾਰ, ਸਿਪਾਹੀ ਨਿਤਿਨ ਅਤੇ ਤਹਿਸੀਲਦਾਰ ਜਲੰਧਰ-1 ਤੋਂ ਉਮੰਗ ਸ਼ਰਮਾ ਅਤੇ ਸੁਰਜੀਤ ਲਾਲ, ਤਹਿਸੀਲਦਾਰ ਜਲੰਧਰ-2 ਤੋਂ ਨਰੇਸ਼ ਕੁਮਾਰ, ਦਫਤਰ ਜ਼ਿਲਾ ਪ੍ਰੋਗਰਾਮ ਅਫਸਰ ਜਲੰਧਰ ਤੋਂ ਗੁਰਮਿੰਦਰ ਕੌਰ, ਜ਼ਿਲਾ ਬਾਲ ਸੁਰੱਖਿਆ ਯੂਨਿਟ ਕਪੂਰਥਲਾ ਚੌਕ ਤੋਂ ਸਾਜਨ ਥਾਪਰ, ਜ਼ਿਲਾ ਪ੍ਰਸ਼ਾਸਨ ਤੋਂ ਏ. ਐੱਸ. ਆਈ. ਗੁਰਮੀਤ ਸਿੰਘ ਅਤੇ ਕੌਂਸਲਰ ਅਰੁਣਾ ਅਰੋੜਾ, ਨਗਰ ਨਿਗਮ ਜਲੰਧਰ ਤੋਂ ਨਵਸੰਦੀਪ ਕੌਰ, ਮੋਨਿਕਾ ਅਤੇ ਸੁਦੇਸ਼ ਕੁਮਾਰ, ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਫਤਰ ਤੋਂ ਇੰਸਪੈਕਟਰ ਮਦਨ ਲਾਲ, ਰੀਨਾ ਰਾਣੀ, ਸੁਖਵਿੰਦਰ ਸਿੰਘ, ਬਿਕਰਮ ਸਿੰਘ, ਗੁਰਜੀਤ ਕੌਰ ਅਤੇ ਦਲਜੀਤ, ਸਹਾਇਕ ਡਾਇਰੈਕਟਰ ਸੇਵਕ ਸੇਵਾਵਾਂ ਤੋਂ ਨਵਨੀਤ ਕੁਮਾਰ ਸ਼ਾਰਦਾ ਦਫਤਰ ਜ਼ਿਲਾ ਸਿੱਖਿਆ ਅਫਸਰ ਤੋਂ ਬਲਵਿੰਦਰ ਕੌਰ, ਸੁਧਾਰ ਕੁਮਾਰ, ਜਤਿੰਦਰ ਕੁਮਾਰ, ਪਿਆਰੇ ਲਾਲ, ਦੀਪਕ ਕੁਮਾਰ, ਗਿੰਨੀ, ਸੁਰਿੰਦਰਪਾਲ ਸਿੰਘ, ਗੁਰਮੁੱਖ ਸਿੰਘ, ਲੈਫਟੀਨੈਂਟ ਕਰਨਲ (ਰਿਟਾ.) ਮਨਮੋਹਨ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਗਗਨਦੀਪ ਸਿੰਘ, ਪੂਜਾ ਮਿਨਹਾਸ, ਮੇਜਰ ਗੁਰਮੇਲ ਸਿੰਘ, ਸਰਜੂ, ਗੌਰਵ, ਮੋਨਿਕਾ, ਪਾਰਵਤੀ ਚੌਹਾਨ, ਸ਼ਬਨਮ, ਸੁਨੈਨਾ, ਮੇਘਾ, ਕਮਲ ਕੁਮਾਰ, ਅੰਕਿਤਾ ਪਾਂਡੇ, ਕੇ. ਐੱਸ. ਸੈਣੀ, ਐੱਨ. ਪੀ. ਸਿੰਘ, ਆਰ. ਕੇ. ਦੂਬੇ, ਗ੍ਰੇਸ ਡੈਨੀਅਲ, ਹੈਪੀ, ਮੰਨੂੰ ਮਿਗਲਾਨੀ, ਤੇਜਪਾਲ ਸਿੰਘ, ਮੰਨੂੰ ਸ਼ਰਮਾ, ਜਸਦੀਪ ਲਾਂਬਾ, ਪੁਨੀਤ ਭਸੀਨ, ਰਣਜੀਤ ਸਿੰਘ, ਰਾਜਵਿੰਦਰ ਕੌਰ, ਸਰਵਣ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਮੇਲ ਸਿੰਘ, ਪਿਆਰਾ ਲਾਲ, ਰਾਜਵਿੰਦਰ ਕੌਰ, ਕ੍ਰਿਸ਼ਨਾ ਦੇਵੀ, ਸੁਰਜੀਤ ਲਾਲ, ਨੀਲਮ ਸਿੱਕਾ, ਐੱਸ. ਐੱਮ. ਸਿੰਘ, ਰਾਜ ਕੁਮਾਰ, ਰਮਨਦੀਪ ਕੁਮਾਰ, ਸ਼ਿਵਰਾਮ ਸਰੋਏ, ਹਰਿੰਦਰ ਸਿੰਘ, ਸ਼ਿਵ ਕੁਮਾਰ, ਮਹਿੰਦਰ ਸਿੰਘ, ਸਿਮਰਨਜੀਤ ਸਿੰਘ, ਐੱਸ. ਐੱਚ. ਓ. ਲੋਹੀਆਂ ਖਾਸ, ਜਤਿਨ ਸ਼ਰਮਾ, ਸੁਖਦੇਵ ਸਿੰਘ, ਵਿਜੇ ਕੁਮਾਰ, ਗਗਨਦੀਪ ਸਿੰਘ, ਕੁਲਜੀਤ ਸਿੰਘ ਆਦਿ ਸ਼ਾਮਲ ਹਨ।
ਅਮਰੂਦ ਤੋੜਦਿਆਂ ਪਲੰਬਰ ਨੂੰ ਹਾਈ ਵੋਲਟੇਜ ਦੀਆਂ ਤਾਰਾਂ 'ਚੋਂ ਲੱਗਾ ਕਰੰਟ, ਮੌਤ
NEXT STORY