ਮੋਗਾ, (ਅਾਜ਼ਾਦ)-ਜ਼ਿਲਾ ਪੁਲਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਅਾਜ਼ਾਦੀ ਦਿਹਾਡ਼ੇ ਸਬੰਧੀ ਜ਼ਿਲੇ ’ਚ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਦੀ ਅਗਵਾਈ ਵਿਚ ਅੱਜ ਥਾਣਾ ਸਿਟੀ ਸਾਊਥ ਦੇ ਇੰਚਾਰਜ ਜਤਿੰਦਰ ਸਿੰਘ ਅਤੇ ਥਾਣਾ ਸਿਟੀ ਮੋਗਾ ਦੇ ਐਡੀਸ਼ਨਲ ਥਾਣਾ ਮੁਖੀ ਵੇਦ ਪ੍ਰਕਾਸ਼ ਨੇ ਪੁਲਸ ਪਾਰਟੀ ਸਮੇਤ ਰੇਲਵੇ ਸਟੇਸ਼ਨ ਮੋਗਾ ਦੇ ਇਲਾਵਾ ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ਦੀ ਵਿਸ਼ੇਸ਼ ਚੈÎਕਿੰਗ ਕੀਤੀ। ਰੇਲਵੇ ਸਟੇਸ਼ਨ ’ਤੇ ਆਉਣ-ਜਾਣ ਵਾਲੀ ਸਾਰੀਆਂ ਰੇਲ ਗੱਡੀਆਂ ’ਚ ਜਾ ਕੇ ਪੁਲਸ ਨੇ ਉਥੇ ਪਏ ਸਾਮਾਨ ਦੀ ਜਾਂਚ ਕਰਨ ਦੇ ਇਲਾਵਾ ਯਾਤਰੀਆਂ ਤੋਂ ਵੀ ਪੁੱਛਗਿੱਛ ਕੀਤੀ। ਇਸ ਤਰ੍ਹਾਂ ਬੱਸ ਸਟੈਂਡ ਮੋਗਾ ’ਤੇ ਵੀ ਬੱਸਾਂ ਦੀ ਜਾਂਚ ਕੀਤੀ ਗਈ ਅਤੇ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਗਈ ਪਰ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਇਸ ਦੇ ਇਲਾਵਾ ਮੋਗਾ ਦੇ ਸਾਰੇ ਹੋਟਲਾਂ, ਧਰਮਸ਼ਾਲਾਵਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਮੇਨ ਬਾਜ਼ਾਰ ਮੋਗਾ, ਕਸ਼ਮੀਰੀ ਪਾਰਕ, ਸਵਾਮੀ ਵੇਦਾਂਤਾ ਨੰਦ ਪਾਰਕ, ਸ਼ਹੀਦੀ ਪਾਰਕ, ਅੰਮ੍ਰਿਤਸਰ ਰੋਡ, ਗਿੱਲ ਰੋਡ, ਪੁਰਾਣਾ ਮੋਗਾ, ਕੋਟਕਪੂਰਾ ਰੋਡ ਆਦਿ ਥਾਵਾਂ ’ਤੇ ਪੁਲਸ ਵੱਲੋਂ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵ੍ਹੀਕਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਯਾਤਰੀਆਂ ਦੇ ਪਛਾਣ ਕਾਰਡ ਵੀ ਚੈੱਕ ਕੀਤੇ ਗਏ। ਇਸ ਸਬੰਧੀ ਸਿਟੀ ਡੀ. ਐੱਸ. ਪੀ. ਕੇਸਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਖੁਦ ਦਿਨ-ਰਾਤ ਗਸ਼ਤ ਕਰ ਰਹੇ ਹਨ ਅਤੇ ਸਾਰੀਆਂ ਥਾਵਾਂ ’ਤੇ ਨਾਕਾਬੰਦੀ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਸ਼ਰਾਰਤੀ ਅਨਸਰ ਗਡ਼ਬਡ਼ ਨਾ ਕਰ ਸਕੇ। ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਕਿਸੇ ਸ਼ੱਕੀ ਵਿਅਕਤੀ ਜਾਂ ਵਸਤੂ ਦੇਖਣ ’ਤੇ ਆਪਣੇ ਨੇਡ਼ਲੇ ਥਾਣੇ ਨਾਲ ਸੰਪਰਕ ਕਰਨ।
ਜਬਰ-ਜ਼ਨਾਹ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਕਰਨ ਤੋਂ ਭਡ਼ਕੇ ਲੋਕ
NEXT STORY