ਜਲੰਧਰ (ਨਰੇਸ਼ ਕੁਮਾਰ)— ਦੇਸ਼ ਦੀ ਸੁਰੱਖਿਆ ਦੇ ਮਾਮਲੇ 'ਚ ਸਿਰਫ ਮੋਰਾਰਜੀ ਦੇਸਾਈ ਕੋਲੋਂ ਹੀ ਕੁਤਾਹੀ ਨਹੀਂ ਹੋਈ ਸਗੋਂ ਇਸ ਮਾਮਲੇ 'ਚ ਇੰਦਰ ਕੁਮਾਰ ਗੁਜਰਾਲ ਦਾ ਨਾਂ ਵੀ ਆਉਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਸ਼ਾਂਤੀ ਪੱਖੀ ਸਨ ਅਤੇ ਬਤੌਰ ਵਿਦੇਸ਼ ਮੰਤਰੀ ਉਨ੍ਹਾਂ ਨੇ ਕਈ ਦੇਸ਼ਾਂ ਨਾਲ ਭਾਰਤ ਦੇ ਚੰਗੇ ਸਬੰਧਾਂ ਬਾਰੇ ਕੰਮ ਕੀਤਾ। ਵਿਦੇਸ਼ਾਂ ਨਾਲ ਭਾਰਤ ਦੇ ਚੰਗੇ ਸਬੰਧਾਂ ਦੀ ਉਸ ਦੌਰ ਦੀ ਨੀਤੀ ਨੂੰ ਅੱਜ ਵੀ 'ਗੁਜਰਾਲ ਸਿਧਾਂਤ' ਵਜੋਂ ਯਾਦ ਕੀਤਾ ਜਾਂਦਾ ਹੈ ਪਰ ਆਪਣੀ ਇਸ ਨੀਤੀ ਦੇ ਤਹਿਤ ਆਈ. ਕੇ. ਗੁਜਰਾਲ ਨੇ ਪ੍ਰਧਾਨ ਮੰਤਰੀ ਬਣਦੇ ਹੀ ਪਾਕਿਸਤਾਨ ਨਾਲ ਕੰਮ ਕਰ ਰਹੇ ਭਾਰਤੀ ਖੁਫੀਆ ਏਜੰਸੀ ਰਾਅ (ਰਿਸਰਚ ਐਂਡ ਐਨਾਲਿਸਸ ਵਿੰਗ) ਦੇ ਆਪਰੇਸ਼ਨ ਬੰਦ ਕਰਵਾ ਦਿੱਤੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਭਾਰਤ ਦਾ ਪਾਕਿਸਤਾਨ ਵਿਚ ਖੁਫੀਆ ਤੰਤਰ ਕਮਜ਼ੋਰ ਹੋ ਗਿਆ ਅਤੇ ਸਾਨੂੰ ਕਾਰਗਿਲ 'ਚ ਪਾਕਿਸਤਾਨ ਵੱਲੋਂ ਕੀਤੀ ਘੁਸਪੈਠ ਦੀ ਜਾਣਕਾਰੀ ਨਹੀਂ ਮਿਲ ਸਕੀ।
ਹਾਲਾਂਕਿ ਗੁਜਰਾਲ ਨੇ ਆਪਣੀ ਕਿਤਾਬ 'ਮੈਟਰ ਆਫ ਡਿਸਕਰਸ਼ਨ' 'ਚ ਆਪਣੇ ਇਸ ਕਦਮ ਦਾ ਇਹ ਕਹਿੰਦੇ ਹੋਏ ਬਚਾਅ ਕੀਤਾ ਕਿ ਪਾਕਿਸਤਾਨ ਨਾਲ ਦੋਸਤਾਨਾ ਸਬੰਧ ਉਸ ਸਮੇਂ ਭਾਰਤ ਦੀ ਲੋੜ ਸੀ ਅਤੇ ਭਾਰਤ ਆਪਣੇ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧਾਂ ਦਾ ਹਾਮੀ ਸੀ। ਲਿਹਾਜਾ ਉਨ੍ਹਾਂ ਨੇ ਪਾਕਿਸਤਾਨ ਵਿਚ ਰਾਅ ਦੇ ਆਪਰੇਸ਼ਨ ਬੰਦ ਕਰਨ ਦੇ ਫੈਸਲੇ ਨੂੰ ਠੀਕ ਦੱਸਿਆ ਸੀ। ਹਾਲਾਂਕਿ ਇਸ ਦਾ ਇਕ ਫਾਇਦਾ ਇਹ ਵੀ ਹੋਇਆ ਕਿ ਜਦੋਂ ਲਾਹੌਰ ਵਿਚ ਧਮਾਕੇ ਹੋਏ ਤਾਂ ਪਾਕਿਸਤਾਨ ਇਸ ਦਾ ਦੋ²ਸ਼ ਭਾਰਤ 'ਤੇ ਨਹੀਂ ਮੜ੍ਹ ਸਕਿਆ ਪਰ ਇਸ ਤੋਂ ਬਾਅਦ ਭਾਰਤ ਦੀ ਖੁਫੀਆ ਏਜੰਸੀ ਪਾਕਿਸਤਾਨ ਵਿਚ ਸਪੈਸ਼ਲ ਆਪਰੇਸ਼ਨ ਨਹੀਂ ਚਲਾ ਸਕੀ ਅਤੇ ਨਾ ਹੀ ਸਾਨੂੰ ਪਾਕਿਸਤਾਨ ਦੀਆਂ ਖੁਫੀਆ ਜਾਣਕਾਰੀਆਂ ਮਿਲ ਸਕੀਆਂ। ਸੁਰੱਖਿਆ ਦੇ ਕਈ ਜਾਣਕਾਰ ਕੂਟਨੀਤਕ ਤੇ ਰਣਨੀਤਕ ਦ੍ਰਿਸ਼ਟੀ ਤੋਂ ਇਸ ਫੈਸਲੇ ਨੂੰ ਵੱਡੀ ਕੁਤਾਹੀ ਮੰਨਦੇ ਹਨ।
ਅਕਾਲੀ-ਭਾਜਪਾ ਨੂੰ ਪੰਜਾਬ ਦੀਆਂ 11 ਸੀਟਾਂ 'ਤੇ ਬਦਲਣੇ ਪਏ ਉਮੀਦਵਾਰ
NEXT STORY