ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਸੈਕਟਰ 'ਚ ਬੀ.ਐੱਸ.ਐੱਫ. ਨੇ ਭਾਰਤ-ਪਾਕਿ ਬਾਰਡਰ 'ਤੇ ਕਰੀਬ 13 ਕਿਲੋ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 65 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਾਂ ਦਾ ਦੂਜਾ ਵਿਆਹ ਨਾਬਾਲਗ ਧੀ ਲਈ ਬਣਿਆ ਨਾਸੂਰ, ਮਤਰੇਏ ਪਿਓ ਦੀ ਹੈਵਾਨੀਅਤ ਨੇ ਦਾਗ਼ੀ ਕੀਤਾ ਰਿਸ਼ਤਾ
ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਡੀ.ਆਈ.ਜੀ. ਕਮ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਬੀ.ਐੱਸ.ਐੱਫ ਦੀ 116 ਬਟਾਲੀਅਨ ਨੇ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਚਾਰ ਕੰਟੇਨਰ ਫੜ੍ਹੇ ਹਨ, ਜਿਨ੍ਹਾਂ 'ਚੋਂ ਕਰੀਬ 13 ਕਿਲੋ ਹੈਰੋਇਨ ਹੈ। ਇਹ ਹੈਰੋਇਨ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਸਰਹੱਦ 'ਚ ਭੇਜੀ ਗਈ ਸੀ ਅਤੇ ਬੀ.ਐੱਸ.ਐੱਫ ਨੇ ਹੈਰੋਇਨ ਦੀ ਇਹ ਖੇਪ ਫੜ੍ਹ ਕੇ ਪਾਕਿਸਤਾਨੀ ਅਤੇ ਭਾਰਤੀ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਅਸਤੀਫ਼ਾ ਦੇਣ ਮਗਰੋਂ ਅੱਜ ਪੰਜਾਬ ਪਰਤੇਗੀ ਹਰਸਿਮਰਤ, ਸਵਾਗਤ ਲਈ 100 ਗੱਡੀਆਂ ਦਾ ਕਾਫ਼ਲਾ ਰਵਾਨਾ
ਵਪਾਰ ਮੰਡਲ ਟਾਂਡਾ ਵੱਲੋਂ ਪੰਜਾਬ ਬੰਦ 'ਚ ਸ਼ਾਮਲ ਹੋਣ ਦਾ ਐਲਾਨ
NEXT STORY