helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, MAR 02, 2025
EPFO ਮੁਲਾਜ਼ਮਾਂ ਲਈ ਵੱਡੀ ਰਾਹਤ, ਨੌਕਰੀ 'ਚ 2...
ਪੰਜਾਬ 'ਚ ਵਜੀਫ਼ਾ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ...
Marriage ਰਜਿਸਟਰੇਸ਼ਨ 'ਤੇ ਹਾਈ ਕੋਰਟ ਦਾ ਵੱਡਾ...
ਪੁਲਸ 'ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ,...
ਪੰਜਾਬ
ਮਨੋਰੰਜਨ
Photos
Videos
ਲੁਧਿਆਣਾ (ਰਾਜ ਬੱਬਰ)- ਨਕਸਲ ਪ੍ਰਭਾਵਿਤ ਛੱਤੀਸਗੜ੍ਹ ਦੀ ਬਸਤਰ ਡਿਵੀਜ਼ਨ ਅਧੀਨ ਪੈਂਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਭਾਰਤ ਤਿੱਬਤ ਬਾਰਡਰ ਪੁਲਸ (ITBP) ਦੇ ਸ਼ਹੀਦ ਕੀਤੇ ਦੋ ਜਵਾਨਾਂ ਵਿੱਚ ਇਕ ਜਵਾਨ ਗੁਰਮੁੱਖ ਸਿੰਘ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੀ ਸਬ ਡਿਵੀਜ਼ਨ ਰਾਏਕੋਟ ਦੇ ਪਿੰਡ ਝੋਰੜਾਂ ਦਾ ਵਸਨੀਕ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਜਵਾਨ ਗੁਰਮੁੱਖ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਝੋਰੜਾਂ ਦਾ ਜਨਮ 24 ਅਗਸਤ 1966 ਵਿੱਚ ਹੋਇਆ ਸੀ। ਗੁਰਮੁਖ ਸਿੰਘ ਪੰਜ ਭਰਾਵਾਂ ਅਤੇ ਇਕ ਭੈਣ 'ਚੋਂ ਸਭ ਤੋਂ ਛੋਟਾ ਹੋਣ ਦੇ ਬਾਵਜੂਦ ਪੂਰੇ ਪਰਵਾਰ ਨੂੰ ਇਕ ਵੱਡੇ ਵਾਂਗ ਬੰਨ੍ਹ ਕੇ ਰੱਖਿਆ ਸੀ।
ਇਹ ਵੀ ਪੜ੍ਹੋ: ਪੰਜਾਬ ’ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਦੋਬਾਰਾ ਤਿਆਰ ਕਰਨ ਲਈ ISI ਲੈ ਰਹੀ ਲਖਬੀਰ ਸਿੰਘ ਰੋਡੇ ਦੀ ਮਦਦ
ਕਬੱਡੀ ਦੀ ਖੇਡ ਵਿਚ ਰੱਖਦਾ ਸੀ ਦਿਲਚਸਪੀ ਇਕ ਮਿਹਨਤਕਸ ਕਿਸਾਨ ਪਰਿਵਾਰ ਨਾਲ ਸਬੰਧਤ ਗੁਰਮੁੱਖ ਨੂੰ ਬਚਪਨ ਤੋਂ ਕਬੱਡੀ ਆਦਿ ਖੇਡਾਂ ਵਿਚ ਦਿਲਚਸਪੀ ਸੀ। 1988 ਵਿੱਚ ITPB ਵਿੱਚ ਭਰਤੀ ਹੋ ਗਿਆ, ਜਿਸ ਦੌਰਾਨ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਡਿਊਟੀ ਦਿੰਦਾ ਹੋਇਆ ਆਪਣੀ ਮਿਹਨਤ, ਲਗਨ ਅਤੇ ਇਮਾਨਦਾਰੀ ਡਿਊਟੀ ਸਦਕਾ ਏ. ਐੱਸ. ਆਈ. ਵਜੋਂ ਤਰੱਕੀ ਹਾਸਲ ਕੀਤੀ ਸੀ। ਉਸ ਨੇ ITPB ਵਿੱਚ ਵੀ ਜੂਡੋ ਦਾ ਬਿਹਤਰੀਨ ਖਿਡਾਰੀ ਵਜੋਂ ਚੰਗਾ ਨਾਮਣਾ ਖੱਟਿਆ ਸੀ। ਸ਼ੁੱਕਰਵਾਰ ਨੂੰ ਨਕਸਲ ਪ੍ਰਭਾਵਿਤ ਛੱਤੀਸਗੜ੍ਹ ਦੀ ਬਸਤਰ ਡਿਵੀਜ਼ਨ ਅਧੀਨ ਪੈਂਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੇ ਹਮਲੇ ਵਿੱਚ ਅਸਿਸਟੈਂਟ ਕਮਾਂਡੈਂਟ ਸੁਧਾਕਰ ਸ਼ਿੰਦੇ ਸਮੇਤ ਸ਼ਹਾਦਤ ਦਾ ਜਾਮ ਪੀ ਗਿਆ, ਜਿਸ ਦੀ ITPB ਦੇ ਅਧਿਕਾਰੀਆਂ ਵੱਲੋਂ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 4ਵਜੇ ਪਿੰਡ ਦੇ ਸਰਪੰਚ ਨੂੰ ਫੋਨ 'ਤੇ ਸੂਚਨਾ ਦਿੱਤੀ ਗਈ। ਗੁਰਮੁੱਖ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਪੂਰੇ ਪਰਿਵਾਰ ਵਿੱਚ ਦੁੱਖ਼ਾਂ ਦਾ ਕਹਿਰ ਟੁੱਟ ਗਿਆ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਇਹ ਵੀ ਪੜ੍ਹੋ: ਜਲੰਧਰ: ਟਿਫਨ ਬੰਬ ਮਿਲਣ ਦੇ ਮਾਮਲੇ 'ਚ ਐੱਨ.ਆਈ.ਏ. ਦੀ ਵੱਡੀ ਕਾਰਵਾਈ, ਜਸਬੀਰ ਰੋਡੇ ਦਾ ਪੁੱਤਰ ਗ੍ਰਿਫ਼ਤਾਰ
ਇਸ ਮੌਕੇ ਗੱਲਬਾਤ ਕਰਦਿਆਂ ਸ਼ਹੀਦ ਗੁਰਮੁਖ ਸਿੰਘ ਦੇ ਪਿਤਾ ਜੰਗੀਰ ਸਿੰਘ, ਭਰਾ ਕਰਮ ਸਿੰਘ ਅਤੇ ਪੰਚਾਇਤ ਮੈਂਬਰ ਮੁਖਤਿਆਰ ਸਿੰਘ ਸਮੇਤ ਸਮੁੱਚੇ ਪਰਿਵਾਰ ਅਤੇ ਪਿੰਡਵਾਸੀਆਂ ਨੇ ਗੁਰਮੁੱਖ ਸਿੰਘ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਗੁਰਮੁੱਖ ਸਿੰਘ ਨੇ ਸਾਰਾਗੜ੍ਹੀ ਦੇ ਸ਼ਹੀਦ ਹੌਲਦਾਰ ਈਸ਼ਰ ਸਿੰਘ ਦੀ ਵਿਰਾਸਤ ਨੂੰ ਕਾਇਮ ਰੱਖਿਆ ਅਤੇ ਆਪਣੇ ਨਗਰ ਦਾ ਨਾਂ ਦੇਸ਼ ਦੁਨੀਆ ਵਿੱਚ ਉੱਚਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਗੁਰਮੱਖ ਸਿੰਘ ਦੀ ਮ੍ਰਿਤਕ ਦੇਹ ਪਹੁੰਚਣ 'ਤੇ 22 ਅਗਸਤ ਦਿਨ ਐਤਵਾਰ ਨੂੰ ਦੁਪਹਿਰ 11 ਵਜੇ ਦੇ ਕਰੀਬ ਉਸ ਦੇ ਜੱਦੀ ਪਿੰਡ ਝੋਰੜਾਂ ਵਿਖੇ ਅੰਤਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨਾਂ ਨੂੰ ਵੱਡੀ ਸੌਗਾਤ, ਕਰੋੜਾਂ ਦਾ ਕਰਜ਼ਾ ਕੀਤਾ ਮੁਆਫ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਿਸਾਨਾਂ ਵਲੋਂ ਪੂਰੇ ਪੰਜਾਬ ’ਚ ਚੱਕਾ ਜਾਮ ਕਰਨ ਦੀ ਚਿਤਾਵਨੀ, ਸਰਕਾਰ ਨੇ ਦਿੱਤਾ ਗੱਲਬਾਤ ਦਾ ਸੱਦਾ
Stories You May Like
ਤੂਫਾਨੀ ਪਾਣੀ 'ਚ ਫਸਿਆ ਕਰੂਜ਼ ਜਹਾਜ਼, 16 ਲੋਕ ਜ਼ਖਮੀ
ਰਮਜ਼ਾਨ ਮੌਕੇ ਪਾਕਿਸਤਾਨ 'ਚ ਗੈਸ ਦੀ ਕਿੱਲਤ, ਲੋਕਾਂ ਲਈ ਬਣੀ ਮੁਸੀਬਤ
ਹਮਾਸ ਨੇ ਇਜ਼ਰਾਈਲੀ-ਅਰਜਨਟੀਨੀ ਬੰਧਕ ਦਾ ਨਵਾਂ ਵੀਡੀਓ ਕੀਤਾ ਜਾਰੀ
ਪੰਜਾਬ 'ਚ ਫਿਰ ਵੱਡਾ ਐਨਕਾਊਂਟਰ, ਗੈਂਗਸਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ...
ਵਿਆਹ ਸਮਾਗਮ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ, ਲੱਗ ਗਈ ਪਾਬੰਦੀ
ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਵਿਦੇਸ਼ੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਨਹੀਂ ਛੱਡੀ ਹਿੰਮਤ, ਆਪਣਾ ਕੰਮ ਖੋਲ੍ਹ ਕੇ...
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗੀ ਵਿਸ਼ਵਵਿਆਪੀ ਮਦਦ
ਗਾਇਕ ਪ੍ਰੀਤ ਹਰਪਾਲ ਦੀ ਫੜਿਆ ਗਿਆ Love Letter, ਵੇਖੋ ਫਿਰ ਕੀ ਹੋਇਆ
ਵੇਪਿੰਗ ਦੀ ਆਦੀ ਬਣੀ ਮਹਿਲਾ ਦੇ ਫੇਫੜੇ ਹੋਏ ਖਰਾਬ, ਡਾਕਟਰਾਂ ਨੇ ਇੰਝ ਬਚਾਈ ਜਾਨ
ਨੀਲ ਪਟੇਲ ਨੂੰ 9 ਮਈ ਨੂੰ ਅਮਰੀਕੀ ਅਦਾਲਤ ਸੁਣਾਏਗੀ ਸਜ਼ਾ
ਅਮਰੀਕੀ ਰਾਸ਼ਟਰਪਤੀ Trump ਦੀ ਸੁਰੱਖਿਆ 'ਚ ਸੰਨ੍ਹ! ਰਿਜ਼ੋਰਟ ਉੱਪਰੋਂ ਲੰਘੇ 3...
ਹੈਜ਼ਾ ਦਾ ਪ੍ਰਕੋਪ, 200 ਤੋਂ ਵੱਧ ਲੋਕਾਂ ਦੀ ਮੌਤ
ਮੀਕਾ ਸਿੰਘ ਨੇ ਮਸ਼ਹੂਰ ਅਦਾਕਾਰਾ 'ਤੇ ਲਾਏ ਗੰਭੀਰ ਦੋਸ਼, ਫੈਨਜ਼ 'ਚ ਮਚੀ ਤਰਥੱਲੀ
ਅਮਰੀਕਾ: ਐਲੋਨ ਮਸਕ ਵਿਰੁੱਧ ਟੇਸਲਾ ਸ਼ੋਅਰੂਮ ਦੇ ਬਾਹਰ ਵਿਰੋਧ ਪ੍ਰਦਰਸ਼ਨ
ਪੰਜਾਬ ਪੁਲਸ ਨੇ ਇਸ ਕੁੜੀ-ਮੁੰਡੇ ਦੀ ਭਾਲ ਲਈ ਰੱਖ 'ਤਾ ਇਨਾਮ, ਹੈਰਾਨ ਕਰੇਗਾ ਪੂਰਾ...
'ਯੁੱਧ ਨਸ਼ੇ ਵਿਰੁੱਧ': ਪੰਜਾਬ 'ਚ ਪੁਲਸ ਨੇ ਵੱਡੇ ਪੱਧਰ ’ਤੇ ਚਲਾਈ ਮੁਹਿੰਮ, 290...
2 ਮਾਰਚ ਤੋਂ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਹੋਵੇਗਾ ਕਾਰੋਬਾਰ ਅਤੇ ਧਨ 'ਚ...
Subscribe Now!