ਅੰਮ੍ਰਿਤਸਰ, (ਇੰਦਰਜੀਤ)— ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ 609 ਯਾਤਰੀ ਯੂ. ਕੇ. ਭੇਜੇ ਗਏ। ਇਹ ਯਾਤਰੀ ਦੋ ਉਡਾਣਾਂ 'ਚ ਸਨ। ਇੰਨ੍ਹਾਂ 'ਚ ਇਕ ਉਡਾਣ ਬ੍ਰਿਟਿਸ਼ ਏਅਰਵੇਜ ਦੀ ਸੀ ਜੋ ਅੰਮ੍ਰਿਤਸਰ ਤੋਂ ਹੀ ਹਵਾਈ ਅੱਡੇ ਵੱਲ ਰਵਾਨਾ ਹੋਵੇਗੀ, ਜਦੋਂ ਕਿ ਦੂਜੀ ਉਡਾਣ ਕਤਰ ਦੇਸ਼ ਦੀ ਰਾਜਧਾਨੀ ਦੋਹਾ ਲੈਂਡ ਕਰੇਗੀ। ਇੰਨ੍ਹਾਂ 'ਚ ਉਹ ਯਾਤਰੀ ਸਨ ਜੋ ਕੈਨੇਡਾ ਦੇ ਸਥਾਨਕ ਨਾਗਰਿਕ ਹੈ ਤੇ ਅਸਲੀ ਤੌਰ 'ਤੇ ਭਾਰਤੀ ਮੂਲ ਨਾਲ ਸਬੰਧਤ ਹੈ। ਲਾਕਡਾਊਨ ਤੇ ਕਰਫਿਊ 'ਚ ਭਾਰਤ ਫਸ ਗਏ ਸਨ। ਕੇਂਦਰ ਸਰਕਾਰ ਅਤੇ ਕੈਨੇਡਾ ਅੰਬੈਂਸੀ ਵਲੋਂ ਇੰਨ੍ਹਾਂ ਨੂੰ ਵਾਪਸ ਭੇਜਣ ਦਾ ਆਯੋਜਨ ਕੀਤਾ ਗਿਆ ਹੈ। ਵੀਰਵਾਰ ਬ੍ਰਿਟਿਸ਼ ਏਅਰਵੇਜ ਦੀ ਇਹ ਉਡਾਣ 2:30 ਵਜੇ ਅੰਮ੍ਰਿਤਸਰ ਤੋਂ ਹੀਥਰੋ ਹਵਾਈ ਅੱਡੇ ਵੱਲ ਰਵਾਨਾ ਹੋਈ ਸੀ। ਇਸ 'ਚ 309 ਯਾਤਰੀ ਸਵਾਰ ਸਨ, ਉਥੇ ਹੀ ਦੂਜੇ ਪਾਸੇ ਦੋਹਾ ਏਅਰਪੋਰਟ ਲਈ ਜਾਣ ਵਾਲੀ ਉਡਾਣ 'ਚ ਲਗਭਗ 300 ਯਾਤਰੀ ਸਨ ਤੇ ਇਸ ਨੇ ਰਾਤ 8 ਵਜੇ ਰਵਾਨਗੀ ਲਈ। ਇਸ ਦੇ ਉਪਰੰਤ ਉੱਥੋਂ ਏਅਰ ਕੈਨੇਡਾ ਏਅਰਲਾਈਨਜ਼ ਦੇ ਜਹਾਜ਼ ਤੋਂ ਯਾਤਰੀ ਆਪਣੇ ਵਤਨ ਕੈਨੇਡਾ ਪਹੁੰਚਣਗੇ। ਇਸ ਤਰ੍ਹਾਂ ਕਤਰ ਏਅਰਲਾਈਨਜ਼ ਦੀ ਉਡਾਣ 'ਤੇ ਦੋਹਾ ਜਾਣ ਵਾਲੇ ਯਾਤਰੀ ਵੀ ਕੈਨੇਡੀਅਨ ਸਨ, ਜਿੰਨ੍ਹਾਂ ਨੂੰ ਦੋਹਾ ਤੋਂ ਉੱਤਰਨ ਤੋਂ ਬਾਅਦ ਆਪਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੈਨੇਡਾ ਭੇਜਿਆ ਜਾਵੇਗਾ।
ਨਾਂਦੇੜ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਦਾ ਕੀ ਦੋਸ਼?
NEXT STORY