ਜਲੰਧਰ,(ਜ.ਬ.)– ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਨਾਂਦੇੜ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਬਾਰੇ ਭੱਦੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੰਜਾਬ 'ਚ ਕੋਰੋਨਾ ਫੈਲਾਉਣ ਦਾ ਜਿੰਮੇਵਾਰ ਠਹਿਰਾ ਰਹੇ ਹਨ। ਇਸ ਗੱਲ 'ਤੇ ਦੁੱਖ ਪ੍ਰਗਟਾਉਂਦਿਆਂ ਵਿਸ਼ਵ ਹਿੰਦੂ ਪਰਿਸ਼ਦ ਕਪੂਰਥਲਾ ਦੇ ਸਾਬਕਾ ਜ਼ਿਲਾ ਪ੍ਰਧਾਨ ਸੁਰਿੰਦਰ ਮਿੱਤਲ ਨੇ ਕਿਹਾ ਕਿ ਜੇ ਪ੍ਰਵਾਸੀ ਮਜ਼ਦੂਰ, ਵਿਦਿਆਰਥੀ, ਵਿਦੇਸ਼ਾਂ 'ਚ ਫਸੇ ਲੋਕ ਘਰ ਵਾਪਸ ਆ ਸਕਦੇ ਹਨ ਤਾਂ ਕੀ ਨਾਂਦੇੜ ਸਾਹਿਬ 'ਚ ਫਸੇ ਸ਼ਰਧਾਲੂਆਂ ਨੂੰ ਅਧਿਆਰ ਨਹੀਂ ਹੈ ਵਾਪਸ ਆਉਣ ਦਾ? ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਕਿ ਇਨ੍ਹਾਂ ਨੂੰ ਕੋਰੋਨਾ ਇਨਫੈਕਸ਼ਨ ਕਿਥੋਂ ਹੋਇਆ?
ਉਨ੍ਹਾਂ ਕਿਹਾ ਕਿ ਜੋ ਲੋਕ ਗਲਤ ਬਿਆਨਬਾਜ਼ੀ ਕਰ ਰਹੇ ਹਨ, ਉਨ੍ਹਾਂ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਲਾਕਡਾਊਨ ਦੇ ਐਲਾਨ ਤੋਂ ਬਾਅਦ ਮਾਤਾ ਵੈਸ਼ਣੋ ਦੇਵੀ ਅਤੇ ਹਰਿਦੁਆਰ 'ਚ ਵੀ ਬਹੁਤ ਸਾਰੇ ਸ਼ਰਧਾਲੂਆਂ ਫਸ ਗਏ ਸਨ ਤਾਂ ਸਰਕਾਰ ਨੇ ਉਨ੍ਹਾਂ ਨੂੰ ਵੀ ਘਰ-ਘਰ ਪਹੁੰਚਾਇਆ ਸੀ। ਜੇ ਨਾਂਦੇੜ ਸਾਹਿਬ ਤੋਂ ਸ਼ਰਧਾਲੂ ਆਪਣੇ ਘਰ ਵਾਪਸ ਆਏ ਹਨ ਤਾਂ ਕੀ ਗੁਨਾਹ ਕੀਤਾ ਹੈ। ਉਨ੍ਹਾਂ ਨੂੰ ਵਾਪਸ ਲਿਆਉਣ ਲਈ ਬੱਸਾਂ ਹੀ ਕਿਉਂ ਭੇਜੀਆਂ ਗਈਆਂ, ਕੇਂਦਰ ਸਰਕਾਰ ਨੂੰ ਕਹਿ ਕੇ ਟਰੇਨ ਵੀ ਤਾਂ ਭੇਜੀ ਜਾ ਸਕਦੀ ਸੀ। ਹੁਣ ਬੱਸ ਰਾਹੀਂ ਲੰਮਾ ਸਫਰ ਤੈਅ ਕਰਦੇ ਸਮੇਂ ਪਤਾ ਨਹੀਂ ਉਹ ਕਿਥੋਂ ਕੋਰੋਨਾ ਦੇ ਸ਼ਿਕਾਰ ਹੋ ਗਏ ਹੋਣਗੇ?
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੌਂਕ ਤਾਂ ਨਹੀਂ ਹੋਵੇਗਾ ਕੋਰੋਨਾ ਮਹਾਮਾਰੀ ਦੇ ਸ਼ਿਕਾਰ ਹੋਣ ਦਾ। ਉਨ੍ਹਾਂ ਦਾ ਦਰਦ ਸਮਝਣ ਦੀ ਥਾਂ ਉਨ੍ਹਾਂ ਨੂੰ ਦੋਸ਼ ਦੇਣਾ ਕਿਥੋਂ ਤੱਕ ਸਹੀ ਹੈ ਭਲਾ? ਜੇ ਦੋਸ਼ ਦੇਣਾ ਹੈ ਤਾਂ ਉਨ੍ਹਾਂ ਸਰਕਾਰਾਂ ਨੂੰ ਦੇਣਾ ਚਾਹੀਦਾ ਹੈ ਜੋ ਇਸ ਲਈ ਦੋਸ਼ੀ ਹਨ। ਮਿੱਤਲ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਕਿਉਂ ਨਹੀਂ ਉਨ੍ਹਾਂ ਨੂੰ ਪੰਜਾਬ ਆਉਂਦੇ ਹੀ ਕੁਆਰੰਟਾਈਨ ਕੀਤਾ ਗਿਆ? ਇਹ ਕਿਸ ਦੀ ਜਿੰਮੇਵਾਰੀ ਸੀ? ਜਾਂ ਤਾਂ ਉਨ੍ਹਾਂ ਸ਼ਰਧਾਲੂਆਂ ਨੇ ਮਨ੍ਹਾ ਕੀਤਾ ਹੋਵੇ ਜਾਂ ਚੋਰੀ ਪੰਜਾਬ 'ਚ ਦਾਖਲ ਹੋ ਗਏ ਹੋਣ ਤਾਂ ਉਨ੍ਹਾਂ ਨੂੰ ਦੋਸ਼ ਦਿੱਤਾ ਜਾਣਾ ਸਮਝ 'ਚ ਆਉਂਦਾ ਹੈ। ਉਨ੍ਹਾਂ ਦਿੱਗਵਿਜੇ ਸਿੰਘ ਵਲੋਂ ਦਿੱਤੇ ਗਏ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਸ ਦਿੱਗਵਿਜੇ ਸਿੰਘ, ਜਿਸ ਦਾ ਮਾਨਸਿਕ ਸੰਤੁਲਨ ਹੀ ਨਾ ਹੋਵੇ, ਉਸ ਬਾਰੇ ਤਾਂ ਗੱਲ ਕਰਨਾ ਬੇਕਾਰ ਹੈ।
ਕੀ ਇਸ ਤਰ੍ਹਾਂ ਜਿੱਤਾਂਗੇ ਅਸੀਂ 'ਕੋਰੋਨਾ ਦੀ ਲੜਾਈ', ਸੋਸ਼ਲ ਡਿਸਟੈਂਸ ਦੀਆਂ ਗੁਰੂ ਨਗਰੀ 'ਚ ਉੱਡੀਆਂ ਧੱਜੀਆਂ
NEXT STORY