ਗੁਰਦਾਸਪੁਰ (ਹਰਮਨ) - ਪਠਾਨਕੋਟ-ਅੰਮ੍ਰਿਤਸਰ ਹਾਈਵੇ 'ਤੇ ਧਾਰੀਵਾਲ ਨੇੜੇ ਚੌਧਰਪੁਰਾ ਬਾਈਪਾਸ ਤੇ ਇਕ ਜ਼ਬਰਦਸਤ ਸੜਕ ਹਾਦਸੇ ਵਿਚ ਭਾਰਤੀ ਫ਼ੌਜ ਦੀ ਇਕ ਮਹਿਲਾ ਅਧਿਕਾਰੀ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਉਸ ਦਾ ਸੱਤ ਸਾਲਾ ਪੁੱਤਰ ਅਤੇ ਗੱਡੀ ਦਾ ਡਰਾਈਵਰ ਵੀ ਜ਼ਖਮੀ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਸੋਸ਼ਲ ਮੀਡੀਆ 'ਤੇ ਮਿਲੀ ਲੰਡਨ ਦੀ ਕੁੜੀ ਨੇ ਚਾੜ੍ਹ 'ਤਾ ਚੰਨ, ਮੱਥਾ ਪਿੱਟਦਾ ਰਹਿ ਗਿਆ ਪੰਜਾਬੀ ਨੌਜਵਾਨ
ਜਾਣਕਾਰੀ ਅਨੁਸਾਰ ਆਰਮੀ ਦੀ ਏ.ਐੱਸ.ਸੀ. ਬਟਾਲੀਅਨ ਦੀ ਸਪਲਾਈ ਕੋਰ ਵਿਚ ਮੇਜਰ ਦੇ ਅਹੁਦੇ 'ਤੇ ਪਠਾਨਕੋਟ ਵਿਖੇ ਤਾਇਨਾਤ ਮਹਿਲਾ ਅਧਿਕਾਰੀ ਚਿਤਰਾ ਪਾਂਡੇ ਉਮਰ 33 ਸਾਲ ਪਤਨੀ ਆਦਰਸ਼ ਪਾਂਡੇ ਜੋ ਲਖਨਊ ਦੀ ਰਹਿਣ ਵਾਲੀ ਸੀ ਆਪਣੇ ਬੇਟੇ ਨਾਲ ਇਕ ਪ੍ਰਾਈਵੇਟ ਗੱਡੀ ਕਿਰਾਏ 'ਤੇ ਲੈ ਕੇ ਪਠਾਨਕੋਟ ਤੋਂ ਅੰਮ੍ਰਿਤਸਰ ਏਅਰਪੋਰਟ ਵੱਲ ਨੂੰ ਜਾ ਰਹੇ ਸੀ। ਉਹ ਛੁੱਟੀ ਲੈ ਕੇ ਆਪਣੇ ਘਰ ਜਾ ਰਹੀ ਸੀ। ਜਦੋਂ ਉਹ ਧਾਰੀਵਾਲ ਨੇੜੇ ਚੌਧਰਪੂਰਾ ਬਾਈਪਾਸ ਤੇ ਪਹੁੰਚੇ ਤਾਂ ਕਾਰ ਅਚਾਨਕ ਅੱਗੇ ਜਾ ਰਹੇ ਇਕ ਟੱਰਕ ਵਿਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਵਿਚ ਬੈਠੀ ਮੇਜਰ ਚਿਤਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਸੱਤ ਸਾਲਾ ਪੁੱਤਰ ਅਰਚਿਤ ਅਤੇ ਕਾਰ ਡਰਾਈਵਰ ਪੰਕਜ ਵਾਸੀ ਪਠਾਨਕੋਟ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਟਰੱਕ ਡਰਾਈਵਰ ਤੁਰੰਤ ਮੌਕੇ ਤੋਂ ਟਰੱਕ ਸਮੇਤ ਫ਼ਰਾਰ ਹੋ ਗਿਆ। ਦੋਵਾਂ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਿਵਲ ਗੁਰਦਾਸਪੁਰ ਇਲਾਜ ਲਈ ਪਹੁੰਚਾਇਆ ਗਿਆ। ਮ੍ਰਿਤਕਾ ਮਹਿਲਾ ਫ਼ੌਜ ਅਫ਼ਸਰ ਦੀ ਲਾਸ਼ ਨੂੰ ਪੁਲਸ ਵੱਲੋਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਨੂ ਦੀ ਧਮਕੀ ਮਗਰੋਂ ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ ਦਾ ਹਿੰਦੂਆਂ ਨੂੰ ਖ਼ਾਸ ਸੁਨੇਹਾ, ਕਹਿ ਦਿੱਤੀ ਇਹ ਗੱਲ
ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਫ਼ੌਜ ਦੇ ਅਧਿਕਾਰੀ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚ ਗਏ ਅਤੇ ਦੁਰਘਟਨਾ ਸਬੰਧੀ ਜਾਣਕਾਰੀ ਹਾਸਲ ਕਰ ਰਹੇ ਹਨ। ਐੱਸ. ਐੱਚ. ਓ. ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚੌਕੀ ਇੰਚਾਰਜ ਰਮੇਸ਼ ਕੁਮਾਰ ਨੇ ਫ਼ੋਨ 'ਤੇ ਸੂਚਨਾ ਦਿੱਤੀ ਕਿ ਫ਼ੌਜ ਦੀ ਇਕ ਅਧਿਕਾਰੀ ਦੀ ਗੱਡੀ ਦਾ ਹਾਦਸਾ ਹੋ ਗਿਆ ਹੈ। ਜਦੋਂ ਉਹ ਮੌਕੇ 'ਤੇ ਚੌਧਰ ਪੂਰਾ ਬਾਈਪਾਸ ਪਹੁੰਚੇ ਤਾਂ ਮਹਿਲਾ ਅਧਿਕਾਰੀ ਦੀ ਮੌਤ ਹੋ ਚੁੱਕੀ ਸੀ। ਜਦਕਿ ਉਨ੍ਹਾਂ ਦਾ ਪੁੱਤਰ ਤੇ ਗੱਡੀ ਦਾ ਡਰਾਈਵਰ ਜ਼ਖ਼ਮੀ ਹਾਲਤ ਵਿਚ ਸਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਹੀ ਇਲਾਜ ਲਈ ਪਹੁੰਚਾਇਆ ਗਿਆ। ਕਾਰ ਜਿਸ ਟਰੱਕ ਵਿਚ ਵੱਜੀ ਸੀ, ਉਸ ਦਾ ਡਰਾਈਵਰ ਟਰੱਕ ਸਮੇਤ ਦੌੜਣ ਵਿਚ ਕਾਮਯਾਬ ਹੋ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਸ਼ਲ ਮੀਡੀਆ 'ਤੇ ਮਿਲੀ ਲੰਡਨ ਦੀ ਕੁੜੀ ਨੇ ਚਾੜ੍ਹ 'ਤਾ ਚੰਨ, ਮੱਥਾ ਪਿੱਟਦਾ ਰਹਿ ਗਿਆ ਪੰਜਾਬੀ ਨੌਜਵਾਨ
NEXT STORY