ਬੁਢਲਾਡਾ (ਮਨਜੀਤ) — ਕੁੱਲ ਹਿੰਦ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਦਾ ਅਹੁਦਾ ਵਧਾ ਕੇ ਉਨ੍ਹਾਂ ਨੂੰ ਪਾਰਟੀ ਦਾ ਕੋਮੀ ਪ੍ਰਧਾਨ ਬਨਾਉਣ ਦੇ ਕੀਤੇ ਹਾਈ ਕਮਾਂਡ ਵੱਲੋਂ ਮਤਾ ਪਾਸ ਕੀਤੇ ਦਾ ਸਵਾਗਤ ਕਰਦਿਆਂ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੋਰ ਭੱਟੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਕੌਮੀ ਜਿੰਮੇਵਾਰੀ ਸੌਂਪਣਾ ਪਾਰਟੀ ਦਾ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਦੇਸ਼ ਦੇ ਨੌਜਵਾਨਾਂ 'ਚ ਉਤਸਾਹ ਭਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਜ਼ਿੰਮੇਵਾਰੀ ਰਾਹੁਲ ਗਾਂਧੀ ਦੇ ਹੱਥਾਂ 'ਚ ਸੌਂਂਪਣ ਦਾ ਸਮਾਂ ਆ ਗਿਆ ਕਿਉਂਕਿ 2019 ਦੀਆਂ ਸੰਸਦੀ ਚੋਣਾਂ 'ਚ ਦੇਸ਼ 'ਚੋਂ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ 'ਚ ਭਾਰੀ ਵੋਟਾਂ ਨਾਲ ਕੇਂਦਰ 'ਚ ਸਰਕਾਰ ਬਣਾਏਗੀ । ਇਸ ਮੌਕੇ ਪਿੰਡ ਅਹਿਮਦਪੁਰ ਕੋ-ਆਪਰੇਟ ਸੁਸਾਇਟੀ ਦੇ ਨਵ-ਨਿਯੁਕਤ ਪ੍ਰਧਾਨ ਅਮਰੀਕ ਸਿੰਘ ਚਹਿਲ ਨੂੰ ਸੀਨੀਅਰ ਕਾਂਗਰਸੀ ਆਗੂ ਜੱਗ ਸਿੰਘ ਅਹਿਮਦਪੁਰ ਅਤੇ ਸੁਰਜੀਤ ਸਿੰਘ ਮੰਡ ਦੀ ਪ੍ਰੇਰਣਾ ਸਦਕਾ ਬੀਬੀ ਰਣਜੀਤ ਕੋਰ ਭੱਟੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੇ ਚਿੰਨ੍ਹ ਵਾਲਾ ਸਰੋਪਾ ਪਾ ਕੇ ਸ਼ਾਮਿਲ ਕੀਤਾ, ਨਾਲ ਹੀ ਬੀਬੀ ਭੱਟੀ ਨੇ ਕਿਹਾ ਕਿ ਪਾਰਟੀ 'ਚ ਸ਼ਾਮਲ ਹੋਣ ਵਾਲਿਆ ਦਾ ਮਾਣ ਸਨਮਾਨ ਬਹਾਲ ਰੱਖਿਆ ਜਾਵੇਗਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਕੁਲਵੰਤ ਰਾਏ ਸਿੰਗਲਾ, ਅਜੀਤ ਸਿੰਘ ਬਖਸੀਵਾਲਾ, ਮੇਹਰ ਸਿੰਘ ਖੰਨਾ, ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ, ਧਰਮਾ ਸਿੰਘ ਅਹਿਮਦਪੁਰ, ਭੋਲਾ ਸਿੰਘ, ਭੋਲਾ ਸਿੰਘ ਸਾਬਕਾ ਪੰਚ, ਨਰਿੰਜਨ ਸਿੰਘ, ਗੁਰਜੰਟ ਸਿੰਘ, ਅਜੈਬ ਸਿੰਘ, ਦਵਿੰਦਰ ਸਿੰਘ ਕਟੋਦੀਆ, ਗੋਪਾਲ ਸ਼ਰਮਾ, ਸਵਰਨ ਸਿੰਘ, ਗੁਰਜੰਟ ਸਿੰਘ ਚਹਿਲ ਤੋਂ ਇਲਾਵਾ ਹੋਰ ਵੀ ਮੋਜੂਦ ਸਨ।
ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਪੈਟਰੋਲ ਪੰਪ ਮੈਨੇਜਰ ਨੂੰ 30 ਨਵੰਬਰ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ
NEXT STORY