ਚੰਡੀਗੜ੍ਹ (ਲਲਨ) : ਅਕਤੂਬਰ ਅਤੇ ਨਵੰਬਰ 'ਚ ਦੁਸਹਿਰਾ, ਦੀਵਾਲੀ ਅਤੇ ਛਠ ਪੂਜਾ ਦੇ ਮੱਦੇਨਜ਼ਰ ਰੇਲਵੇ ਨੇ ਸਪੈਸ਼ਲ ਟਰੇਨ ਚਲਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਨਰਾਤਿਆਂ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਲਈ ਸਪੈਸ਼ਲ ਆਨੰਦ ਵਿਹਾਰ-ਸ਼੍ਰੀਮਾਤਾ ਵੈਸ਼ਣੋ ਦੇਵੀ ਕੱਟੜਾ ਲਈ 17 ਅਕਤੂਬਰ ਤੋਂ 11 ਨਵੰਬਰ ਤੱਕ ਚਲਾਉਣ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਅੰਬਾਲਾ ਡਵੀਜ਼ਨ ਦੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਹਰੀਮੋਹਨ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਟਰੇਨਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਰੇਲਵੇ ਵੱਲੋਂ ਗੱਡੀ ਨੰਬਰ 01655-56 ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ 20 ਅਕਤੂਬਰ ਤੋਂ 11 ਨਵੰਬਰ ਤੱਕ ਚਲਾਈ ਜਾਵੇਗੀ। ਹਫ਼ਤਾਵਾਰੀ ਸਪੈਸ਼ਲ ਟਰੇਨ ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ ਅਤੇ ਲਖਨਊ ਰਾਹੀਂ ਚਲਾਈ ਜਾਵੇਗੀ। ਇਹ ਰੇਲ ਸੇਵਾ ਵੀਰਵਾਰ ਚੰਡੀਗੜ੍ਹ ਤੋਂ 23. 20 ਵਜੇ ਰਵਾਨਾ ਹੋਵੇਗੀ ਅਤੇ 18. 20 ਵਜੇ ਗੋਰਖਪੁਰ ਪਹੁੰਚੇਗੀ, ਜਦੋਂ ਕਿ ਗੋਰਖਪੁਰ ਤੋਂ 22.10 ਵਜੇ ਚੱਲ ਕੇ 14.10 ਵਜੇ ਚੰਡੀਗੜ੍ਹ ਪਹੁੰਚੇਗੀ।
ਇਹ ਵੀ ਪੜ੍ਹੋ : ਮੰਤਰੀ ਦੀ ਵਾਇਰਲ ਆਡੀਓ ਮਾਮਲੇ ਨੇ ਫੜ੍ਹਿਆ ਤੂਲ, CM ਮਾਨ ਦੇ ਆਉਣ ਤੋਂ ਪਹਿਲਾਂ ਮੰਤਰੀ ਕਰਨਗੇ ਇਹ ਕੰਮ (ਵੀਡੀਓ)
ਅੰਮ੍ਰਿਤਸਰ-ਪਟਨਾ ਸਪੈਸ਼ਲ ਟਰੇਨ
ਟਰੇਨ ਨੰਬਰ 04076/04075 ਅੰਮ੍ਰਿਤਸਰ-ਪਟਨਾ-ਅੰਮ੍ਰਿਤਸਰ 17 ਅਕਤੂਬਰ ਤੋਂ 11 ਨਵੰਬਰ ਤਕ ਚੱਲੇਗੀ। ਇਹ ਰੇਲਗੱਡੀ ਅੰਬਾਲਾ ਕੈਂਟ, ਪਾਣੀਪਤ, ਕਾਨਪੁਰ, ਪ੍ਰਯਾਗਰਾਜ, ਬਨਾਰਸ, ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ ਅਤੇ ਦਾਨਾਪੁਰ ਤੋਂ ਲੰਘੇਗੀ। ਇਹ ਅੰਮ੍ਰਿਤਸਰ ਤੋਂ 14.50 ਵਜੇ ਚੱਲੇਗੀ ਅਤੇ 15. 45 ਵਜੇ ਪਟਨਾ ਜੰਕਸ਼ਨ ਪਹੁੰਚੇਗੀ, ਜਦੋਂ ਕਿ ਪਟਨਾ ਜੰਕਸ਼ਨ ਤੋਂ 17.45 ਵਜੇ ਰਵਾਨਾ ਹੋ ਕੇ 18.10 ਵਜੇ ਅੰਮ੍ਰਿਤਸਰ ਪਹੁੰਚੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਲੰਪੀ ਸਕਿਨ' ਰੋਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਖ਼ਾਸ ਅਪੀਲ ਕਰੇਗਾ ਪੰਜਾਬ
ਆਨੰਦ ਵਿਹਾਰ ਟਰਮੀਨਲ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਟਰੇਨ
ਟਰੇਨ ਨੰਬਰ 01672/01671 ਆਨੰਦ ਵਿਹਾਰ ਟਰਮੀਨਲ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਟਰੇਨ 17 ਅਕਤੂਬਰ ਤੋਂ 11 ਨਵੰਬਰ ਤੱਕ ਸੋਮਵਾਰ ਅਤੇ ਵੀਰਵਾਰ ਆਨੰਦ ਵਿਹਾਰ ਟਰਮੀਨਲ ਤੋਂ ਚੱਲੇਗੀ। ਇਹ ਟਰੇਨ ਸਹਾਰਨਪੁਰ, ਯਮੁਨਾ ਨਗਰ, ਜਗਾਧਰੀ ਅਤੇ ਅੰਬਾਲਾ ਛਾਉਣੀ ਤੋਂ ਹੁੰਦੀ ਹੋਈ ਜਾਵੇਗੀ। ਇਹ ਟਰੇਨ ਆਨੰਦ ਵਿਹਾਰ ਟਰਮੀਨਲ ਤੋਂ 23.00 ਵਜੇ ਰਵਾਨਾ ਹੋਵੇਗੀ ਅਤੇ 12:30 ਵਜੇ ਸ਼੍ਰੀ ਮਾਤਾ ਵੈਸ਼ਨੋ ਕੱਟੜਾ ਪਹੁੰਚੇਗੀ, ਜਦੋਂਕਿ ਟਰੇਨ ਕਟੜਾ ਤੋਂ 21:40 ਵਜੇ ਰਵਾਨਾ ਹੋਵੇਗੀ ਅਤੇ 11:10 ਵਜੇ ਆਨੰਦ ਵਿਹਾਰ ਟਰਮੀਨਲ ਪਹੁੰਚੇਗੀ।
ਵੇਟਿੰਗ 200 ਤੋਂ ਪਾਰ
ਚੰਡੀਗੜ੍ਹ ਤੋਂ ਅੰਬਾਲਾ ਵਿਚਾਲੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ 'ਚ ਸੀਟਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਦੁਸਹਿਰਾ, ਦੀਵਾਲੀ ਅਤੇ ਛੱਠ ਪੂਜਾ ਕਾਰਨ ਚੰਡੀਗੜ੍ਹ ਅਤੇ ਅੰਬਾਲਾ ਤੋਂ ਚੱਲਣ ਵਾਲੀਆਂ ਟਰੇਨਾਂ 'ਚ ਵੇਟਿੰਗ ਗਿਣਤੀ 200 ਨੂੰ ਪਾਰ ਕਰ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਹੀਂ ਟੱਲ ਰਿਹਾ ਪਾਕਿਸਤਾਨ, ਸਰਹੱਦ ’ਤੇ ਰੋਜ਼ਾਨਾ ਦਸਤਕ ਦੇ ਰਿਹਾ ਪਾਕਿ ਡਰੋਨ
NEXT STORY