ਚੰਡੀਗੜ੍ਹ (ਭੁੱਲਰ) - ਸੀ. ਪੀ. ਆਈ. (ਐੱਮ) ਤੋਂ ਵੱਖ ਹੋ ਕੇ ਬਣੀ ਦੇਸ਼ ਦੀ ਨਵੀਂ ਖੱਬੇ ਪੱਖੀ ਪਾਰਟੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੀ ਪਲੇਠੀ 4 ਰੋਜ਼ਾ ਕੌਮੀ ਕਾਨਫਰੰਸ ਅੱਜ ਇੱਥੇ ਇਨਕਲਾਬੀ ਨਾਅਰਿਆਂ ਦੀ ਗੂੰਜ ਵਿਚ ਸ਼ੁਰੂ ਹੋਈ। ਕਾਨਫਰੰਸ ਦੇ ਆਯੋਜਨ ਸਥਾਨ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਗਰ ਦਾ ਨਾਂ ਦਿੱਤਾ ਗਿਆ ਹੈ। ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਵੱਖ-ਵੱਖ ਰਾਜਾਂ ਨਾਲ ਸਬੰਧਤ ਪ੍ਰਮੁੱਖ ਆਗੂ ਕੇ. ਐੱਸ. ਹਰੀਹਰਨ, ਰਮੇਸ਼ ਠਾਕਰ, ਕੇ. ਗੰਗਾਧਰਨ, ਰਤਨ ਸਿੰਘ ਰੰਧਾਵਾ ਅਤੇ ਤੇਜਿੰਦਰ ਸਿੰਘ ਥਿੰਦ ਮੌਜੂਦ ਸਨ। ਇਸ ਕਾਨਫਰੰਸ ਵਿਚ 14 ਰਾਜਾਂ ਦੇ 300 ਦੇ ਕਰੀਬ ਡੈਲੀਗੇਟਸ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ, ਦਿੱਲੀ, ਦਾਦਰਾ ਨਗਰ ਹਵੇਲੀ, ਯੂ. ਪੀ., ਬਿਹਾਰ, ਗੁਜਰਾਤ, ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲਾ, ਮਹਾਰਾਸ਼ਟਰ ਆਦਿ ਦੇ ਨਾਮ ਜ਼ਿਕਰਯੋਗ ਹਨ।
ਕਾਨਫਰੰਸ ਦੀ ਸ਼ੁਰੂਆਤ ਤੋਂ ਪਹਿਲਾਂ ਪਾਰਟੀ ਦਾ ਝੰਡਾ ਲਹਿਰਾਏ ਜਾਣ ਦੀ ਰਸਮ ਤੋਂ ਬਾਅਦ ਉਦਘਾਟਨੀ ਸੈਸ਼ਨ 'ਚ ਸਵਾਗਤੀ ਕਮੇਟੀ ਦੇ ਚੇਅਰਮੈਨ ਗੁਲਜ਼ਾਰ ਸਿੰਘ ਸੰਧੂ ਨੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਸੰਖੇਪ 'ਚ ਜ਼ਿਕਰ ਕੀਤਾ। ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਇਸ ਸਮੇਂ ਅਮਰੀਕੀ ਸਾਮਰਾਜ ਵਰਗੇ ਦੇਸ਼ਾਂ ਦੀਆਂ ਕਾਰਵਾਈਆਂ ਅੰਤਰਰਾਸ਼ਟਰੀ ਪੱਧਰ 'ਤੇ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਦੇਸ਼ ਅੰਦਰ ਮੋਦੀ ਸਰਕਾਰ ਬਣਨ ਤੋਂ ਬਾਅਦ ਫਿਰਕੂ ਸ਼ਕਤੀਆਂ ਅਤੇ ਭਾਜਪਾ ਨਾਲ ਸਬੰਧਤ ਵੱਖ-ਵੱਖ ਸੰਗਠਨਾਂ ਵਲੋਂ ਪੈਦਾ ਕੀਤੇ ਜਾ ਰਹੇ ਮਾਹੌਲ ਖਿਲਾਫ਼ ਲਾਮਬੰਦੀ ਦਾ ਸੱਦਾ ਦਿੱਤਾ। ਉਨ੍ਹਾਂ ਮਿਹਨਤਕਸ਼ ਲੋਕਾਂ ਲਈ ਪੈਦਾ ਹੋ ਰਹੀਆਂ ਮੁਸ਼ਕਲਾਂ ਖਿਲਾਫ਼ ਵੀ ਜਨ ਅੰਦੋਲਨਾਂ ਦਾ ਸੱਦਾ ਦਿੱਤਾ।
ਪਾਸਲਾ ਨੇ ਕਿਹਾ ਕਿ ਭਾਰਤ ਨੂੰ ਇਸ ਸਮੇਂ ਨਵੇਂ ਬਦਲ ਦੀ ਲੋੜ ਹੈ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਗੈਰ ਸੰਸਦੀ ਜਨ ਸੰਘਰਸ਼ਾਂ ਦਾ ਰਾਹ ਅਪਣਾਉਂਦਿਆਂ ਦੇਸ਼ ਦੀ ਪ੍ਰਮੁੱਖ ਕਮਿਊਨਿਸਟ ਪਾਰਟੀ ਬਣ ਕੇ ਉਭਰੇਗੀ। ਉਨ੍ਹਾਂ ਦੇਸ਼ ਦੀਆਂ ਰਿਵਾਇਤੀ ਕਮਿਊਨਿਸਟ ਪਾਰਟੀਆਂ ਦੀ ਪਿਛਲੇ ਸਮੇਂ ਵਿਚ ਨਿਭਾਈ ਗਈ ਭੂਮਿਕਾ ਬਾਰੇ ਗੱਲ ਕਰਦਿਆਂ ਕਿਹਾ ਕਿ ਪੂੰਜੀਪਤੀ ਪਾਰਟੀਆਂ ਨਾਲ ਗੱਠਜੋੜ ਕਰਕੇ ਸੱਤਾ ਦੇ ਲਾਲਚ ਲਈ ਅਪਣਾਈਆਂ ਨੀਤੀਆਂ ਕਾਰਨ ਹੀ ਇਨ੍ਹਾਂ ਪਾਰਟੀਆਂ ਦੇ ਗ੍ਰਾਫ਼ ਵਿਚ ਵੱਡੀ ਗਿਰਾਵਟ ਆਈ ਹੈ।
ਡੇਂਗੂ ਦੇ ਟੈਸਟਾਂ 'ਚ ਜ਼ਿਆਦਾ ਪੈਸੇ ਲੈਣ ਵਾਲੇ ਹਸਪਤਾਲ ਆਉਣਗੇ ਜਾਂਚ ਦੇ ਘੇਰੇ 'ਚ
NEXT STORY