ਜਲੰਧਰ : ਇੰਡਸਟ੍ਰੀਅਲ ਖੇਤਰ ਸਥਿਤ ਇਕ ਪਾਰਕ 'ਚ ਸ਼ਨੀਵਾਰ ਸਵੇਰੇ ਇਕ ਵਿਅਕਤੀ ਦੀ ਝੂਲੇ ਨਾਲ ਲਟਕਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਪਾਰਕ 'ਚ ਸੈਰ ਕਰ ਰਹੇ ਲੋਕਾਂ ਨੇ ਦੇਖਿਆ ਕਿ ਝੂਲੇ ਨਾਲ ਲੱਗੇ ਸਟੈਂਡ 'ਤੇ ਇਕ ਵਿਅਕਤੀ ਦੀ ਲਾਸ਼ ਲਟਕ ਰਹੀ ਸੀ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਥਾਣਾ 8 ਦੀ ਪੁਲਸ ਨੂੰ ਦਿੱਤੀ।

ਮੌਕੇ 'ਤੇ ਪੁੱਜੇ ਥਾਣਾ 8 ਦੇ ਏ. ਐੱਸ. ਆਈ. ਕਿਸ਼ੋਰ ਕੁਮਾਰ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਸਿਵਿਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਬੰਟੀ ਪੁੱਤਰ ਸਾਧੂ ਰਾਮ ਵਾਸੀ ਸਿੱਧ ਮੁਹੱਲਾ ਸੋਢਲ ਵਜੋਂ ਹੋਈ ਹੈ। ਮ੍ਰਿਤਕ ਦੀ ਮਾਂ ਨੇ ਇਸ ਨੂੰ ਹੱਤਿਆ ਦੱਸਿਆ ਹੈ। ਦੋਸ਼ ਹੈ ਕਿ ਹੱਤਿਆ ਕਰਕੇ ਲਾਸ਼ ਨੂੰ ਝੂਲੇ ਨਾਲ ਲਟਕਾ ਦਿੱਤਾ ਗਿਆ।
ਥਾਣਾ ਨੰ. 8 ਦੇ ਮੁਖੀ ਧਰਮਪਾਲ ਨੇ ਦੱਸਿਆ ਕਿ ਸ਼ੁਕਰਵਾਰ ਸਵੇਰੇ ਸੈਰ ਕਰਨ ਆਏ ਲੋਕਾਂ ਨੇ ਲਾਸ਼ ਲਟਕਦੀ ਦੇਖ ਕੇ ਸੂਚਨਾ ਦਿੱਤੀ, ਏ. ਐੱਸ. ਆਈ. ਕਿਸ਼ੋਰ ਕੁਮਾਰ ਨੇ ਮੌਕੇ 'ਤੇ ਪੁੱਜ ਕੇ ਦੇਖਿਆ ਕਿ ਝੂਲੇ 'ਤੇ ਪਰਨੇ ਨਾਲ ਲਾਸ਼ ਲਟਕ ਰਹੀ ਸੀ ਤੇ ਮ੍ਰਿਤਕ ਦੇ ਗਲੇ 'ਚ ਮਫਲਰ ਵੀ ਬੰਨ੍ਹਿਆ ਹੋਇਆ ਸੀ। ਪੁਲਸ ਨੇ ਲਾਸ਼ ਨੂੰ ਹੇਠਾਂ ਉਤਾਰਿਆ ਤੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਸੀ। ਦੁਪਹਿਰ ਸਮੇਂ ਕਿਸੇ ਤਰ੍ਹਾਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਮਿਲੀ ਤਾਂ ਬੰਟੀ ਦੇ ਪਿਤਾ ਸਾਧੂ ਰਾਮ, ਮਾਂ ਸੰਤੋਖ, ਛੋਟਾ ਭਰਾ ਸ਼ੈਂਟੀ ਤੇ ਭੈਣ ਭਾਵਨਾ ਥਾਣਾ ਨੰ. 8 'ਚ ਪਹੁੰਚੀ। ਪੁਲਸ ਨੇ ਪਛਾਣ ਕਰਵਾਉਣ ਲਈ ਪਰਿਵਾਰ ਵਾਲਿਆਂ ਨੂੰ ਸਿਵਲ ਹਸਪਤਾਲ ਲੈ ਗਈ, ਜਿਥੇ ਮ੍ਰਿਤਕ ਦੀ ਪਛਾਣ ਬੰਟੀ ਵਜੋਂ ਹੋਈ।
ਹੱਤਿਆ ਕਰਕੇ ਲਾਸ਼ ਨੂੰ ਲਟਕਾਇਆ : ਮਾਂ
ਮਾਂ ਸੰਤੋਸ਼ ਰਾਣੀ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਸ਼ੁਕਰਵਾਰ ਨੂੰ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਕਿਸੇ ਤੋਂ ਪੈਸੇ ਲੈਣ ਜਾ ਰਿਹਾ ਹੈ। ਰਾਤ ਭਰ ਉਹ ਘਰ ਵਾਪਸ ਨਹੀਂ ਆਇਆ। ਉਹ ਖੁਦ ਰਾਤ 12 ਵਜੇ ਤੱਕ ਉਸ ਨੂੰ ਲੱਭਦੇ ਰਹੇ। ਅੱਜ ਦੁਪਹਿਰ ਦੇ ਸਮੇਂ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਪਾਰਕ 'ਚ ਲਟਕਦੀ ਮਿਲੀ ਹੈ। ਪੀੜਤ ਪਰਿਵਾਰ ਨੇ ਥਾਣਾ ਨੰ. 8 ਦੀ ਪੁਲਸ ਨਾਲ ਸੰਪਰਕ ਕੀਤਾ। ਸੰਤੋਸ਼ ਨੇ ਦੋਸ਼ ਲਾਇਆ ਕਿ ਜਿਸ ਪਰਨੇ ਨਾਲ ਬੇਟੇ ਦੀ ਲਾਸ਼ ਲਟਕੀ ਰਹੀ ਸੀ, ਉਹ ਉਸ ਦਾ ਨਹੀਂ ਹੈ। ਜੋ ਉਸ ਦਾ ਮਫਲਰ ਸੀ ਉਹ ਗਲੇ 'ਚ ਸਹੀ ਸਲਾਮਤ ਪਾਇਆ ਹੋਇਆ ਸੀ। ਉਧਰ, ਥਾਣਾ ਨੰ. 8 ਦੇ ਮੁਖੀ ਧਰਮਪਾਲ ਦਾ ਕਹਿਣਾ ਹੈ ਕਿ ਬੰਟੀ ਫੈਕਟਰੀ 'ਚ ਕੰਮ ਕਰਦਾ ਸੀ ਪਰ 4 ਦਿਨਾਂ ਤੋਂ ਕੰਮ 'ਤੇ ਵੀ ਨਹੀਂ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ।
ਜਲੰਧਰ : ਮਾਸੀ ਦੇ ਮੁੰਡੇ ਨੇ ਕਰਵਾਇਆ ਸੀ ਐਸਿਡ ਅਟੈਕ, 25000 'ਚ ਹੋਇਆ ਸੀ ਸੌਦਾ
NEXT STORY