ਹੁਸ਼ਿਆਰਪੁਰ, (ਘੁੰਮਣ)- ਭਾਰਤੀ ਫੌਜ 'ਤੇ ਹੋਈ ਐੱਫ.ਆਈ.ਆਰ. ਦੇ ਵਿਰੋਧ 'ਚ ਹਿੰਦੂ ਸੰਘ ਦੇ ਉਪ ਪ੍ਰਧਾਨ ਆਸ਼ੂ ਬੀਟਨ ਦੀ ਅਗਵਾਈ 'ਚ ਸ਼੍ਰੀ ਪਰਸ਼ੂ ਰਾਮ ਸੈਨਾ ਵਰਕਰਾਂ ਨੇ ਰੋਸ ਮਾਰਚ ਕੱਢ ਕੇ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਘੰਟਾਘਰ ਚੌਕ 'ਚ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਸੈਨਾ ਆਗੂਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਵੱਲੋਂ ਪੱਥਰਬਾਜ਼ਾਂ ਅਤੇ ਦੇਸ਼-ਧ੍ਰੋਹੀਆਂ ਦੀ ਪੈਰਵਾਈ ਕਰਦਿਆਂ ਧਾਰਾ 370-ਏ ਦੀ ਆੜ 'ਚ ਫੌਜ 'ਤੇ ਹੀ ਐੱਫ.ਆਈ.ਆਰ. ਦਰਜ ਕਰ ਦਿੱਤੀ ਗਈ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹਰੀਸ਼ ਕੁਮਾਰ ਡੋਗਰਾ, ਰੋਹਿਤ ਵਰਮਾ, ਵਰੁਣ ਹਾਂਡਾ, ਰਾਜੀਵ ਸ਼ਰਮਾ, ਅਰੁਣ ਬੀਟਨ, ਸੰਦੀਪ ਕੁਮਾਰ, ਅਮਰ ਰਿਵਾੜੀ, ਕੇ. ਸੀ. ਸ਼ਰਮਾ, ਰੋਹਿਤ ਰਾਵਲ, ਅਜੈ ਪਰਾਸ਼ਰ, ਹਨੀ ਤਨੇਜਾ, ਅਭਿਸ਼ੇਕ ਐਰੀ ਆਦਿ ਹਾਜ਼ਰ ਸਨ।
60 ਫੁੱਟ ਡੂੰਘੇ ਟੋਏ 'ਚ ਡਿੱਗਣ ਕਾਰਨ ਵਿਅਕਤੀ ਦੀ ਮੌਤ
NEXT STORY