ਅਜਨਾਲਾ, (ਬਾਠ)- ਅੱਜ ਇਨਕਲਾਬੀ ਮਾਰਕਸਵਾਦੀ ਪਾਰਟੀ ਸਮੇਤ ਸੰਘਰਸ਼ੀਲ ਇਨਕਲਾਬੀ ਜਨਤਕ ਜਥੇਬੰਦੀਆਂ ਦੇ ਵਰਕਰਾਂ ਨੇ ਸਥਾਨਕ ਸ਼ਹਿਰ 'ਚ ਆਰ. ਐੱਮ. ਪੀ. ਆਈ. ਦੇ ਦਫਤਰੀ ਕੰਪਲੈਕਸ ਵਿਖੇ ਇਨਕਲਾਬੀ ਸ਼ਰਧਾਂਜਲੀ ਸਮਾਗਮ ਦੌਰਾਨ ਬੀਤੇ ਕੱਲ ਤਹਿਸੀਲ ਅਜਨਾਲਾ ਦੇ ਪਿੰਡ ਟਪਿਆਲਾ ਵਿਖੇ ਗਰੀਬ ਮਜ਼ਦੂਰਾਂ ਦੇ ਪਲਾਟਾਂ 'ਤੇ ਕਬਜ਼ਾ ਲੈਣ ਲਈ ਹਥਿਆਰਬੰਦ ਧਾੜਵੀਆਂ ਵੱਲੋਂ ਚਲਾਈਆਂ ਗਈਆਂ ਅੰਨ੍ਹੇਵਾਹ ਗੋਲੀਆਂ 'ਚ ਮਾਰੇ ਗਏ ਦਿਹਾਤੀ ਮਜ਼ਦੂਰ ਸਭਾ ਦੇ ਸਥਾਨਕ ਵਰਕਰ ਮਜ਼ਦੂਰ ਸੁਖਦੇਵ ਸਿੰਘ ਉਰਫ ਸੁੱਖਾ ਨਿਵਾਸੀ ਟਪਿਆਲਾ ਨੂੰ ਜਿਥੇ ਮਜ਼ਦੂਰ ਇਨਕਲਾਬੀ ਲਹਿਰ ਦਾ ਸ਼ਹੀਦ ਕਰਾਰ ਦਿੱਤਾ, ਉਥੇ ਸ਼ਹਿਰ 'ਚ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਰਕਾਰ, ਪੁਲਸ ਪ੍ਰਸ਼ਾਸਨ ਤੇ ਜਗੀਰਦਾਰਾਂ ਦੀ ਕਥਿਤ ਗੁੰਡਾਗਰਦੀ ਦੇ ਨਾਪਾਕ ਗੱਠਜੋੜ ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ ਕਰ ਕੇ ਪੁਤਲਾ ਫੂਕ ਕੇ ਪਿੱਟ-ਸਿਆਪਾ ਕੀਤਾ।
ਮੁਜ਼ਾਹਰਾਕਾਰੀ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਦੇ ਰਾਜ ਭਾਗ ਦੌਰਾਨ ਅਮਨ ਕਾਨੂੰਨ ਦੀ ਅਤਿ ਖਸਤਾ ਹਾਲਤ ਹੋ ਚੁੱਕੀ ਹੈ ਅਤੇ ਪੁਲਸ ਪ੍ਰਸ਼ਾਸਨ ਦੇ ਕਥਿਤ ਗੱਠਜੋੜ ਨਾਲ ਧਾੜਵੀਆਂ ਵੱਲੋਂ ਟਪਿਆਲਾ ਪਿੰਡ 'ਚ 95 ਗਰੀਬ ਮਜ਼ਦੂਰਾਂ ਦੇ ਪਲਾਟ ਖੋਹਣ ਕਰ ਕੇ ਚਲਾਈ ਗਈ ਅੰਨ੍ਹੇਵਾਹ ਗੋਲੀ ਤੋਂ ਪ੍ਰਤੱਖ ਹੋ ਗਿਆ ਹੈ ਕਿ ਕੈਪਟਨ ਸਰਕਾਰ ਵੱਲੋਂ ਗਰੀਬਾਂ ਨੂੰ ਮੁਫਤ ਰਿਹਾਇਸ਼ੀ ਪਲਾਟ ਦੇਣ ਦੇ ਵਾਅਦੇ ਸਿਰਫ ਝੂਠ ਦਾ ਪੁਲੰਦਾ ਹਨ। ਆਗੂਆਂ ਨੇ ਸਰਕਾਰ 'ਤੇ ਜ਼ੋਰ ਦਿੱਤਾ ਕਿ ਸ਼ਹੀਦ ਹੋਏ ਮਜ਼ਦੂਰ ਦੇ ਆਸ਼ਰਿਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਰਾਸ਼ੀ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਧਾੜਵੀਆਂ ਦੀ ਸ਼ਰੇਆਮ ਮਦਦ ਕਰਨ ਵਾਲੇ ਪੁਲਸ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਨੂੰ ਬਿਨਾਂ ਦੇਰੀ ਬਰਖਾਸਤ ਕੀਤਾ ਜਾਵੇ।
ਇਸ ਮੌਕੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਉਮਰਪੁਰਾ, ਅਮਰੀਕ ਸਿੰਘ ਦਾਉਦ, ਕੁਲਵੰਤ ਸਿੰਘ ਮੱਲੂਨੰਗਲ, ਬਲਵਿੰਦਰ ਸਿੰਘ ਛੇਹਰਟਾ, ਸ਼ੀਤਲ ਸਿੰਘ ਤਲਵੰਡੀ, ਸੁਰਜੀਤ ਸਿੰਘ ਭੂਰੇਗਿੱਲ, ਗੁਰਨਾਮ ਸਿੰਘ ਭਿੰਡਰ, ਸੁਰਜੀਤ ਸਿੰਘ ਦੁਧਰਾਏ, ਸੰਤੋਖ ਸਿੰਘ ਮੱਲੂਨੰਗਲ, ਕਾਬਲ ਸਿੰਘ, ਧਰਮਿੰਦਰ ਮੱਲੂਨੰਗਲ, ਬਾਬਾ ਬਕਾਲਾ ਪ੍ਰਧਾਨ ਪਲਵਿੰਦਰ ਸਿੰਘ ਮਹਿਸਮਪੁਰ, ਹਰਦੇਵ ਭੱਟੀ ਬੁਤਾਲਾ, ਜਸਵੰਤ ਸਿੰਘ ਬਾਬਾ ਬਕਾਲਾ, ਮਿੰਟੂ ਵਜ਼ੀਰ, ਦਲਬੀਰ ਮਹਿਤਾ, ਦਲਜੀਤ ਸਿੰਘ ਰਈਆ, ਜਗਰੂਪ ਸਿੰਘ ਉਦੋਨੰਗਲ, ਰਜਿੰਦਰ ਸਿੰਘ ਭਲਾਪਿੰਡ, ਟਹਿਲ ਸਿੰਘ ਚੇਤਨਪੁਰਾ, ਝੰਡਾ ਸਿੰਘ ਰਾਏਪੁਰ, ਬਾਬਾ ਸੋਨੂੰ, ਰਵੀ ਉਮਰਪੁਰਾ, ਮੁਖਤਾਰ ਸਿੰਘ ਡੱਲਾ ਰਾਜਪੂਤਾਂ, ਡੈਨੀਅਲ ਗੁੱਝਾਪੀਰ ਆਦਿ ਦਰਜਨਾਂ ਆਗੂ ਹਾਜ਼ਰ ਸਨ।
ਰੋਡਵੇਜ਼ ਕਾਮਿਆਂ ਵੱਲੋਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
NEXT STORY