ਮਾਨਸਾ (ਸੰਦੀਪ ਮਿੱਤਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੀ. ਆਈ. ਏ. ਸਟਾਫ਼ ਇੰਚਾਰਜ ਮਾਨਸਾ ਜਗਦੀਸ਼ ਸ਼ਰਮਾ ਨੂੰ ਵਿਲੱਖਣ ਸੇਵਾਵਾਂ ਲਈ ਸਨਮਾਨਤ ਕੀਤਾ। ਜਾਣਕਾਰੀ ਅਨੁਸਾਰ ਮਾਨਸਾ ਸਮੇਤ ਬਠਿੰਡਾ ਆਦਿ ਥਾਵਾਂ 'ਤੇ ਸੀ. ਆਈ. ਏ. ਸਟਾਫ਼ ਇੰਚਾਰਜ ਵਜੋਂ ਡਿਊਟੀ ਨਿਭਾਉਣ ਵਾਲੇ ਜਗਦੀਸ਼ ਸ਼ਰਮਾ ਨੂੰ ਅੱਜ ਫਿਲੌਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹੱਤਵਪੂਰਨ ਸੇਵਾਵਾਂ ਲਈ ਮੈਡਲ ਲਾ ਕੇ ਸਨਮਾਨਤ ਕੀਤਾ ਗਿਆ। ਜਗਦੀਸ਼ ਸ਼ਰਮਾ ਦਾ ਇਹ ਸਨਮਾਨ ਪੰਜਾਬ ਪੁਲਸ ਐਕਡਮੀ 'ਚ ਪਾਸਿੰਗ-ਆਊਟ ਪਰੇਡ ਦੀ ਸਲਾਮੀ ਲੈਣ ਆਏ ਮੁੱਖ ਮੰਤਰੀ ਵੱਲੋਂ ਕੀਤਾ ਗਿਆ। ਮੁੱਖ ਮੰਤਰੀ ਨਾਲ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਅਤੇ ਡੀ. ਆਈ. ਜੀ. ਆਰ. ਐੱਸ. ਖੱਟੜਾ ਸਣੇ ਹੋਰ ਉੱਚ ਪੁਲਸ ਅਧਿਕਾਰੀ ਮੌਜੂਦ ਸਨ। ਜਗਦੀਸ਼ ਸ਼ਰਮਾ ਨੂੰ ਇਹ ਸਨਮਾਨ ਮਿਲਣ 'ਤੇ ਇਲਾਕੇ ਦੀਆਂ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬ ਦੀਆਂ ਜੇਲਾਂ 'ਚ ਸਭ ਤੋਂ ਵਧੇਰੇ 'ਮਹਿਲਾ ਕੈਦੀਆਂ' ਦੀ ਮੌਤ
NEXT STORY