ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ਸਮੇਤ ਮੱਧ ਪ੍ਰਦੇਸ਼ ਦੀਆਂ ਜੇਲਾਂ 'ਚ ਸਾਲ 2013-14 ਦੌਰਾਨ ਸਭ ਤੋਂ ਜ਼ਿਆਦਾ ਮਹਿਲਾ ਕੈਦੀਆਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਗੁਜਰਾਤ ਅਤੇ ਦਿੱਲੀ ਦੀਆਂ ਜੇਲਾਂ 'ਚ ਮਹਿਲਾ ਕੈਦੀਆਂ ਦੀ ਹਾਲਤ ਸਭ ਤੋਂ ਜ਼ਿਆਦਾ ਤਰਸਯੋਗ ਹੈ। ਪੁਲਸ ਹਿਰਾਸਤ ਦੌਰਾਨ ਮਹਿਲਾ ਕੈਦੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਯੂ. ਪੀ. 'ਚ ਸਭ ਤੋਂ ਜ਼ਿਆਦਾ ਹੋਈਆਂ ਹਨ। ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਨੇ ਪਿਛਲੇ ਹਫਤੇ ਪੂਰੇ ਦੇਸ਼ ਦੀਆਂ ਜੇਲਾਂ 'ਚ ਕੈਦੀਆਂ ਦੀ ਦੁਰਦਸ਼ਾ 'ਤੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੋਂ ਬਿਓਰਾ ਮੰਗਿਆ ਸੀ। ਕੇਂਦਰ ਸਰਕਾਰ ਨੇ ਮਹਿਲਾ ਕੈਦੀਆਂ ਦੀ ਦੁਰਦਸ਼ਾ ਅਤੇ ਮੁੜ ਵਸੇਬੇਂ ਸਬੰਧੀ ਮੁੱਦੇ ਨੂੰ ਵੀ ਦੇਖਣ ਲਈ ਕਿਹਾ ਸੀ, ਜਿਸ ਤੋਂ ਬਾਅਦ ਇਹ ਆਂਕੜੇ ਸਾਹਮਣੇ ਆਏ ਹਨ। ਜੇਲ 'ਚ ਖੁਦਕੁਸ਼ੀ ਦੇ ਮਾਮਲੇ ਸਿਰਫ ਯੂ. ਪੀ., ਮੱਧ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ ਅਤੇ ਪੁੱਡੂਚੇਰੀ 'ਚ ਹੀ ਸਾਹਮਣੇ ਆਏ ਹਨ।
ਹਥਿਆਰ ਦੀ ਨੋਕ 'ਤੇ ਲੁੱਟਿਆ ਕੈਮਰਾ, ਮੋਬਾਇਲ
NEXT STORY