ਲੁਧਿਆਣਾ (ਰਾਜ, ਪੰਕਜ)- ਡਿਊਟੀ ’ਚ ਕੋਤਾਹੀ ਵਰਤਣ ’ਤੇ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਆਰਮ ਬ੍ਰਾਂਚ ਦੇ ਇੰਚਾਰਜ ਇੰਸ. ਪਰਮਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ, ਹਾਲਾਂਕਿ ਅਜੇ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਨੂੰ ਨਹੀਂ ਦਿੱਤੀ ਹੈ। ਜਦੋਂਕਿ ਆਰਮ ਬ੍ਰਾਂਚ ’ਚ ਡਿਊਟੀ ਦੇ ਰਹੇ ਦਵਿੰਦਰ ਸਿੰਘ, ਰਾਕੇਸ਼ ਕੁਮਾਰ ਅਤੇ ਰਵਿੰਦਰ ਕੁਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਸਿਆਸੀ ਧਮਾਕਾ! ਕਿਸੇ ਵੇਲੇ ਵੀ ਹੋ ਸਕਦੈ ਉਲਟਫ਼ੇਰ
ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਹਾਈ ਕੋਰਟ ਦਾ ਇਕ ਮਾਮਲਾ ਸੀ, ਜਿਸ ’ਚ ਆਰਮ ਬ੍ਰਾਂਚ ਦੇ ਇੰਚਾਰਜ ਵੱਲੋਂ ਜਵਾਬ ਤਿਆਰ ਕਰ ਕੇ ਦੇਣਾ ਸੀ, ਜੋ ਕਿ ਉਹ ਨਹੀਂ ਦੇ ਪਾਇਆ। ਉਸ ਨੇ ਡਿਊਟੀ ’ਚ ਕੋਤਾਹੀ ਕੀਤੀ ਹੈ, ਇਸ ਲਈ ਸੀ. ਪੀ. ਕੁਲਦੀਪ ਚਾਹਲ ਨੇ ਉੁਸ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਾਕੀ ਪੁਲਸ ਮੁਲਾਜ਼ਮਾਂ ਦਾ ਰੂਟੀਨ ਤਬਾਦਲਾ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜ ਤੱਤਾਂ 'ਚ ਵਲੀਨ ਹੋਏ Ratan Tata, ਤੋਪਾਂ ਨਾਲ ਦਿੱਤੀ ਗਈ ਸਲਾਮੀ
NEXT STORY