ਜਲੰਧਰ/ਅੰਮ੍ਰਿਤਸਰ(ਸੋਨੂੰ)— ਹਰ ਲੜਕੀ ਦੇ ਮਨ 'ਚ ਆਪਣੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਚਾਅ ਹੁੰਦੇ, ਜਿਨ੍ਹਾਂ ਨੂੰ ਉਹ ਆਪਣੇ ਵਿਆਹ ਤੋਂ ਬਾਅਦ ਆਪਣੇ ਪਤੀ ਦੇ ਨਾਲ ਖੁਸ਼ਹਾਲ ਜੀਵਨ ਬਤੀਤ ਕਰਕੇ ਪੂਰਾ ਕਰਨਾ ਚਾਹੁੰਦੀ ਹੈ। ਵਿਆਹ ਤੋਂ ਬਾਅਦ ਜੇਕਰ ਉਸ ਦਾ ਪਤੀ ਉਸ ਨੂੰ ਦੁੱਖ-ਦਰਦ ਦੇ ਕੇ ਉਸ ਦੇ ਸਾਰੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੰਦਾ ਹੈ ਤਾਂ ਲੜਕੀ ਦੀ ਜ਼ਿੰਦਗੀ ਹੀ ਬਰਬਾਦ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ 'ਚ ਦੇਖਣ ਨੂੰ ਮਿਲਿਆ, ਜਿੱਥੇ ਇਕ ਸਰਿਤਾ ਨਾਂ ਦੀ ਲੜਕੀ ਨੇ ਆਪਣੀਆਂ ਅੱਖਾਂ 'ਚ ਕਈ ਤਰ੍ਹਾਂ ਦੇ ਸੁਪਨੇ ਸਜਾ ਕੇ ਐੱਨ. ਆਰ. ਆਈ. ਨਾਲ ਵਿਆਹ ਤਾਂ ਕੀਤਾ ਪਰ ਉਸ ਨੇ ਕਦੀ ਨਹੀਂ ਸੋਚਿਆ ਸੀ ਕਿ ਉਸ ਦੇ ਪਤੀ ਦੇ ਕਾਰਨ ਉਸ ਦੀਆਂ ਅੱਖਾਂ 'ਚ ਕਦੇ ਹੰਝੂ ਹੋਣਗੇ ਅਤੇ ਉਸ ਦੀ ਜ਼ਿੰਦਗੀ ਵੀ ਇੰਝ ਬਰਬਾਦ ਹੋ ਜਾਵੇਗੀ।
ਦਰਅਸਲ ਐੱਨ. ਆਰ. ਆਈ. ਪਤੀ ਵੱਲੋਂ ਲੜਕੀ ਨਾਲ ਧੋਖਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਉਹ ਕੁਝ ਇਸ ਤਰ੍ਹਾਂ ਮਜਬੂਰ ਹੋ ਚੁੱਕੀ ਹੈ ਕਿ ਆਪਣੇ ਪਤੀ ਆਸ੍ਰਟੇਲੀਆ ਰਹਿਣ ਦੀ ਬਜਾਏ ਪੇਕੇ ਪਰਿਵਾਰ 'ਚ ਰਹਿ ਕੇ ਪ੍ਰਾਈਵੇਟ ਨੌਕਰੀ ਕਰ ਰਹੀ ਹੈ ਅਤੇ ਇਨਸਾਫ ਨੂੰ ਲੈ ਕੇ ਪੁਲਸ ਤੋਂ ਲੈ ਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੱਕ ਗੁਹਾਰ ਲਗਾ ਚੁੱਕੀ ਹੈ। ਹੁਣ ਸੁਸ਼ਮਾ ਸਵਰਾਜ ਨੇ ਉਸ ਨੂੰ ਟਵੀਟ ਕਰਕੇ ਦੱਸਿਆ ਕਿ ਇਸ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਸ ਦੇ ਸਮੇਤ ਉਸ ਦੇ ਪਰਿਵਾਰ ਦੇ ਮਨ 'ਚ ਇਨਸਾਫ ਦੀ ਝਲਕ ਮਹਿਸੂਸ ਹੋਈ ਹੈ।
ਦਰਅਸਲ ਜਲੰਧਰ ਦੇ ਬਲਦੇਵ ਨਗਰ ਦੇ ਰਹਿਣ ਵਾਲੇ ਜਯ ਗੋਪਾਲ ਨੇ ਆਪਣੀ ਬੇਟੀ ਸਰਿਤਾ ਦਾ ਵਿਆਹ ਮਈ 2015 ਨੂੰ ਅੰਮ੍ਰਿਤਸਰ ਦੇ ਰਹਿਣ ਵਾਲੇ ਸੌਰਵ ਨਾਲ ਕੀਤਾ ਸੀ, ਜੋਕਿ ਆਸਟ੍ਰੇਲੀਆ 'ਚ ਕੰਮ ਕਰਦਾ ਹੈ। ਜਯ ਗੋਪਾਲ ਚਾਹੁੰਦੇ ਸਨ ਕਿ ਉਨ੍ਹਾਂ ਦੀ ਪਤਨੀ ਜੋ ਉਸ ਸਮੇਂ ਕੈਂਸਰ ਨਾਲ ਲੜ ਰਹੀ ਸੀ, ਉਸ ਦੇ ਜ਼ਿੰਦਾ ਰਹਿੰਦੇ ਹੋਏ ਸਰਿਤਾ ਦਾ ਵਿਆਹ ਹੋ ਜਾਵੇ। ਵਿਆਹ ਦੇ ਕੁਝ ਸਮੇਂ ਬਾਅਦ ਹੀ ਸਰਿਤਾ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਸਰਿਤਾ ਨੂੰ ਵੱਖ-ਵੱਖ ਬਹਾਨਿਆਂ ਨਾਲ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਉਸ ਨੂੰ ਇਹ ਕਹਿ ਕੇ ਕਿ ਉਸ ਦੀ ਮਾਂ ਨੂੰ ਕੈਂਸਰ ਸੀ, ਇਸ ਦੇ ਚਲਦਿਆਂ ਉਸ ਨੂੰ ਵੀ ਕੈਂਸਰ ਹੈ, ਸਰਿਤਾ ਦੇ ਕਈ ਵਾਰ ਮੈਡੀਕਲ ਟੈਸਟ ਕਰਵਾਏ ਗਏ। ਇਸ ਤੋਂ ਬਾਅਦ ਜਦੋਂ ਸਰਿਤਾ ਦੀ ਮਾਂ ਬਿੰਦੂ ਦਾ ਦੇਹਾਂਤ ਹੋ ਗਿਆ ਤਾਂ ਉਸ ਦਾਤ ਪਤੀ ਸੌਰਵ ਬਹਾਨੇ ਨਾਲ ਉਸ ਨੂੰ ਪੇਕੇ ਛੱਡ ਗਿਆ ਅਤੇ ਕਹਿ ਕੇ ਕਿ ਮਾਹੌਲ ਖਰਾਬ, ਉਸ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਆਪਣੇ ਨਾਲ ਲੈ ਗਿਆ।
ਸਰਿਤਾ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਦਾ ਵਿਆਹ ਧੂਮਧਾਮ ਨਾਲ ਕੀਤਾ ਸੀ। ਜਦੋਂ ਉਸ ਦਾ ਵਿਆਹ ਹੋਇਆ ਤਾਂ ਉਹ ਕੁਝ ਦੇਰ ਅੰਮ੍ਰਿਤਸਰ 'ਚ ਰਹੀ, ਜਿੱਥੇ ਉਸ ਨੂੰ ਤਾਅਣੇ ਦਿੱਤੇ ਜਾਣ ਲੱਗੇ ਕਿ ਉਹ ਦਾਜ 'ਚ ਕੁਝ ਨਹੀਂ ਲੈ ਕੇ ਆਈ। ਬਾਅਦ 'ਚ ਉਸ ਦਾ ਪਤੀ ਸੌਰਵ ਉਸ ਨੂੰ ਆਸਟ੍ਰੇਲੀਆ ਲੈ ਗਿਆ। ਉਥੇ ਜਾ ਕੇ ਵੀ ਲਗਾਤਾਰ ਉਸ ਨੂੰ ਤੰਗ ਕੀਤਾ ਜਾਣ ਲੱਗਾ। ਇਥੋਂ ਤੱਕ ਕਿ ਕਈ ਵਾਰ ਉਸ ਦਾ ਜਲੰਧਰ, ਅੰਮ੍ਰਿਤਸਰ ਅਤੇ ਆਸਟ੍ਰੇਲੀਆ 'ਚ ਇਹ ਕਹਿ ਕੇ ਚੈੱਕਅਪ ਕਰਵਾਇਆ ਗਿਆ ਕਿ ਉਸ ਦੀ ਮਾਂ ਵਾਂਗ ਉਸ ਨੂੰ ਵੀ ਕੈਂਸਰ ਹੈ। ਉਸ ਨੇ ਅੱਗੇ ਦੱਸਿਆ ਕਿ ਜਦੋਂ ਉਸ ਦੀ ਮਾਂ ਦਾ ਦੇਹਾਂਤ ਹੋਇਆ ਤਾਂ ਉਹ ਆਪਣੇ ਪਤੀ ਦੇ ਨਾਲ ਭਾਰਤ ਆਈ। ਇਸ ਦੌਰਾਨ ਉਸ ਦਾ ਪਤੀ ਉਸ ਨੂੰ ਪੇਕੇ ਪਰਿਵਾਰ ਛੱਡ ਕੇ ਖੁਦ ਬਿਨਾਂ ਦੱਸੇ ਆਸਟ੍ਰੇਲੀਆ ਚਲਾ ਗਿਆ ਅਤੇ ਉਸ ਦੇ ਸਾਰੇ ਕਾਗਜ਼ ਵੀ ਲੈ ਗਿਆ। ਅੱਜ ਉਹ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਬਾਰੇ ਉਸ ਨੇ ਜਲੰਧਰ ਦੇ ਐੱਨ. ਆਰ. ਆਈ. ਸੈੱਲ 'ਚ ਦਰਖਾਸਤ ਦਿੱਤੀ ਪਰ ਪੁਲਸ ਨੇ ਸਿਰਫ ਉਸ ਦੇ ਪਤੀ 'ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ। ਇਸ ਦੌਰਾਨ ਉਸ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਟਵੀਟ ਕਰਕੇ ਸਾਰੀ ਆਪਬੀਤੀ ਦੱਸੀ। ਅੱਜ ਉਸ ਨੂੰ ਪਤਾ ਲੱਗਾ ਹੈ ਕਿ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਇਹ ਦੱਸਿਆ ਹੈ ਕਿ ਇਸ ਮਾਮਲੇ 'ਚ ਕਾਰਵਾਈ ਹੋ ਰਹੀ ਹੈ, ਜਿਸ ਨਾਲ ਉਸ ਦੇ ਮਨ 'ਚ ਇਨਸਾਫ ਦੀ ਆਸ ਜਾਗੀ ਹੈ।
ਉਥੇ ਹੀ ਸਰਿਤਾ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੇਟੀ ਦਾ ਵਿਆਹ ਇਹ ਸੋਚ ਕੇ ਐੱਨ. ਆਰ. ਆਈ. ਨਾਲ ਕੀਤਾ ਕਿ ਉਸ ਦੀ ਆਉਣ ਵਾਲੀ ਜ਼ਿੰਦਗੀ ਖੁਸ਼ਹਾਲ ਹੋਵੇਗੀ ਪਰ ਅਜਿਹਾ ਨਹੀਂ ਹੋਇਆ। ਐੱਨ. ਆਰ. ਆਈ. ਨਾਲ ਰਿਸ਼ਤਾ ਕਰਨਾ ਕੁਝ ਇਸ ਤਰ੍ਹਾਂ ਮਹਿੰਗਾ ਪੈ ਰਿਹਾ ਹੈ ਕਿ ਇਕ ਪਾਸੇ ਜਿੱਥੇ ਬੇਟੀ ਘਰ ਬੈਠੀ ਹੈ, ਉਥੇ ਹੀ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ।
ਮੋਗਾ : ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ
NEXT STORY