ਜਲੰਧਰ, (ਮ੍ਰਿਦੁਲ)- ਮੋਤਾ ਸਿੰਘ ਨਗਰ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਏ. ਟੂ. ਜ਼ੈੱਡ. ਕਮਿਊਨੀਕੇਸ਼ਨ ਮੋਬਾਇਲ ਹਾਊਸ 'ਚ ਚੋਰੀ ਹੋ ਗਈ। ਚੋਰ ਦੁਕਾਨ 'ਚੋਂ ਲੱਖਾਂ ਦੀ ਨਕਦੀ, ਮੋਬਾਇਲ ਅਤੇ ਅਸੈਸਰੀ ਚੋਰੀ ਕਰ ਕੇ ਲੈ ਗਏ। ਮੌਕੇ 'ਤੇ ਥਾਣਾ ਨੰ. 6 ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਹੈ। ਮੋਤਾ ਸਿੰਘ ਨਗਰ ਦੇ ਰਹਿਣ ਵਾਲੇ ਜਗਦੀਸ਼ ਕੁਮਾਰ ਤੇ ਦੀਪਕ ਨੇ ਦੱਸਿਆ ਕਿ ਉਨ੍ਹਾਂ ਬੁੱਧਵਾਰ ਸਵੇਰੇ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਹੈਰਾਨ ਰਹਿ ਗਏ। ਅੰਦਰ ਪਿਆ ਸਾਮਾਨ ਖਿਲਰਿਆ ਪਿਆ ਸੀ। ਜਾਂਚ ਕਰਨ 'ਤੇ ਪਤਾ ਚੱਲਿਆ ਕਿ ਚੋਰ ਉਨ੍ਹਾਂ ਦੀ ਦੁਕਾਨ 'ਚੋਂ ਮੋਬਾਇਲ ਅਸੈਸਰੀ, ਮੋਬਾਇਲ ਤੇ ਗੱਲੇ ਵਿਚ ਪਈ ਸਾਰੀ ਨਕਦੀ ਵੀ ਲੈ ਗਏ। ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦਾ ਡੀ. ਵੀ. ਆਰ. ਵੀ ਲੈ ਗਏ : ਦੁਕਾਨ ਦੇ ਮਾਲਕ ਦੀਪਕ ਸਿੰਘ ਨੇ ਦੱਸਿਆ ਕਿ ਚੋਰ ਡੀ. ਵੀ. ਆਰ. ਵੀ ਚੋਰੀ ਕਰ ਕੇ ਲੈ ਗਏ, ਜਿਸ ਵਿਚ ਸਾਰੀ ਫੁਟੇਜ ਕੈਦ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਵਾਰਦਾਤ ਨੂੰ ਰਾਤ ਕਰੀਬ 1 ਤੋਂ 3 ਵਜੇ ਦੇ ਵਿਚ ਅੰਜਾਮ ਦਿੱਤਾ ਗਿਆ ਹੈ।
ਰੋਇਲ ਕਿੰਗ USA ਦੀ ਟੀਮ ਦਾ ਡੱਲੇਵਾਲ ਦੇ 13ਵੇਂ ਕਬੱਡੀ ਕੱਪ 'ਤੇ ਕਬਜ਼ਾ
NEXT STORY