ਮੋਗਾ (ਗੋਪੀ ਰਾਊਕੇ) - ਇਕ ਪਾਸੇ ਜਿਥੇ ਅਜੋਕੇ ਦੌਰ ’ਚ ਸਵਾਰਥੀ ਪੁੱਤਰਾਂ ਵੱਲੋਂ ਆਪਣੇ ਮਾਂ-ਪਿਓ ਦੀ ਜਾਇਦਾਦ ਹਥਿਆਉਣ ਲਈ ਤਰ੍ਹਾਂ-ਤਰ੍ਹਾਂ ਦੇ ਘਟੀਅਾਂ ਹੱਥਕੰਡੇ ਵਰਤੇ ਜਾ ਰਹੇ ਹਨ, ਉੱਥੇ ਹੀ ਹੁਣ ਧੀਆਂ ’ਤੇ ਵੀ ਮਾਪਿਆਂ ਦੀ ਜਾਇਦਾਦ ਹਡ਼ਪਣ ਦੇ ਦੋਸ਼ ਲਗਣ ਲੱਗੇ ਹਨ ਜਦੋਂ ਕਿ ਅਕਸਰ ਧੀਆਂ ਨੂੰ ਮਾਂ ਦੇ ਸਿਰ ਦਾ ਤਾਜ ਸਮਝਿਆ ਜਾਂਦਾ ਹੈ। ਤਾਜਾ ਮਾਮਲਾ ਮੋਗਾ ਦੇ ਸਿਵਲ ਹਸਪਤਾਲ ਨੇਡ਼ੇ ਰਹਿੰਦੀ 90 ਵਰ੍ਹਿਆਂ ਨੂੰ ਢੁੱਕੀ ਕਰਮਾਂ ਮਾਰੀ ਵਿਧਵਾ ਅੌਰਤ ਪ੍ਰੀਤਮ ਕੌਰ ਦਾ ਹੈ, ਜਿਸ ਦੀਆਂ ਦੋ ਧੀਆਂ ਪਰਮਜੀਤ ਕੌਰ ਅਤੇ ਅਮਰਜੀਤ ਕੌਰ ਨੇ ਹੋਰਨਾਂ ਦੀ ਮਦਦ ਨਾਲ ਆਪਣੀ ਮਾਂ ਦੀ 7 ਮਰਲੇ ਬੇਹੱਦ ਕੀਮਤੀ ਜਮੀਨ ਹੀ ਧੋਖੇ ਨਾਲ ਵੇਚ ਦਿੱਤੀ।
ਜ਼ਿਲਾ ਪੁਲਸ ਮੁੱਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਦੀ ਕਾਪੀ ਪੱਤਰਕਾਰਾਂ ਨੂੰ ਦਿਖਾਉਂਦਿਆਂ ਬਜ਼ੁਰਗ ਮਾਤਾ ਪ੍ਰੀਤਮ ਕੌਰ ਨੇ ਦੋਸ਼ ਲਾਇਆ ਕਿ ਮੇਰੀਆਂ ਦੋਹਾਂ ਧੀਆਂ ਨੇ ਮੈਨੂੰ ਗੁੰਮਰਾਹ ਕਰਦਿਆਂ ਇਹ ਆਖਕੇ ਮੈਥੋਂ ਖਾਲੀ ਕਾਗਜਾਂ ’ਤੇ ਅੰਗੂਠਾ ਲਵਾ ਕੇ ਮੇਰਾ ਵੋਟਰ ਕਾਰਡ ਅਤੇ ਆਧਾਰ ਕਾਰਡ ਲੈ ਗਈਆਂ ਕਿ ਤੁਹਾਡਾ ਖਾਤਾ ਬੈਂਕ ’ਚ ਖੁਲ੍ਹਵਾਉਣਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੁਝ ਨਹੀਂ ਦੱਸਿਆ ਗਿਆ। ਮਾਤਾ ਨੇ ਰੋਂਦਿਆਂ ਕਿਹਾ ਕਿ ਮੇਰਾ ਇਕ ਲਡ਼ਕਾ ਜੋ ਦਿਮਾਗੀ ਤੌਰ ’ਤੇ ਠੀਕ ਨਹੀਂ ਰਹਿੰਦਾ ਅਤੇ ਹੁਣ ਉਸਦਾ ਘਰ ਵੀ ਚਲਾ ਗਿਆ ਹੈ। ਇਸ ਲਈ ਹੁਣ ਮੇਰੇ ਕੋਲ ਰਹਿਣ ਲਈ ਵੀ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਜ਼ਿਲਾ ਪੁਲਸ ਮੁੱਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਰਾਹੀਂ ਮੰਗ ਕੀਤੀ ਕਿ ਉਸਨੂੰ ਇਨਸਾਫ ਦਿਵਾਇਆ ਜਾਵੇ। ਦੂਜੇ ਪਾਸੇ ਪੁਲਸ ਵੱਲੋਂ ਇਸ ਮਾਮਲੇ ਦੀ ਪਡ਼੍ਹਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਜਾਂਚ ਮਗਰੋਂ ਹੀ ਅਸਲੀਅਤ ਸਾਹਮਣੇ ਆ ਸਕੇਗੀ।
ਮੈਰਾਥਨ ਮੌਕੇ 9 ਵਿਦਿਆਰਥਣਾਂ ਹੋਈਆਂ ਬੇਹੋਸ਼
NEXT STORY