ਸ੍ਰੀ ਮੁਕਤਸਰ ਸਾਹਿਬ (ਪਵਨ, ਸੁਖਪਾਲ, ਖੁਰਾਣਾ, ਦਰਦੀ) - ਪਿੰਡ ਮਰਾਡ਼ ਕਲਾਂ ਵਿਖੇ ਗਰੀਬ ਪਰਿਵਾਰ ਦਾ ਘਰ ਢਾਹੁਣ ਸਬੰਧੀ ਬਣੀ ਗਰੀਬਾਂ ਤੇ ਜਜਬਰ ਵਿਰੋਧੀ ਐਕਸ਼ਨ ਕਮੇਟੀ ਦੀ ਮੀਟਿੰਗ ਸਥਾਨਕ ਗੁਰੂ ਰਵਿਦਾਸ ਮੰਦਰ ਵਿਖੇ ਪਰਮਿੰਦਰ ਪਾਸ਼ਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਸਮੇਂ ਚੱਲ ਰਹੇ ਸੰਘਰਸ਼ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮਰਾਡ਼ ਕਲਾਂ ’ਚ ਗਰੀਬ ਪਰਿਵਾਰ ਦਾ ਮਕਾਨ ਸਿਆਸੀ ਸ਼ਹਿ ’ਤੇ ਢਾਹਿਆ ਗਿਆ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਦੇ ਵਿਰੁੱਧ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਜਾ ਰਹੀ, ਸਗੋਂ ਪੀਡ਼ਤ ਗਰੀਬ ਪਰਿਵਾਰ ਨੂੰ ਹੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਮੂਹ ਗਰੀਬ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਘਰ ਢਾਹੁਣ ਵਾਲੇ ਸਾਬਕਾ ਵਿਧਾਇਕ ਅਤੇ ਇਸ ’ਚ ਸ਼ਾਮਲ ਅਧਿਕਾਰੀਆਂ ’ਤੇ ਕਾਰਵਾਈ ਨਾ ਕੀਤੀ ਤਾਂ ਜਥੇਬੰਦੀਆਂ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਸ ਦੌਰਾਨ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਨੇ ਫੈਸਲਾ ਕੀਤਾ ਕਿ 9 ਜੁਲਾਈ ਨੂੰ ਸਵੇਰੇ 11:00 ਵਜੇ ਡੀ. ਸੀ. ਡਾ. ਜਾਰੰਗਲ ਨੂੰ ਮਿਲ ਕੇ ਪੀਡ਼ਤ ਵਿਅਕਤੀ ਲਈ ਇਨਸਾਫ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ 11 ਜੁਲਾਈ ਨੂੰ 10:00 ਵਜੇ ਪਿੰਡ ਮਰਾਡ਼ ਕਲਾਂ ਅਤੇ ਮੰਡੀ ਬਰੀਵਾਲਾ ਵਿਖੇ ਮੋਟਰਸਾਈਕਲ ਰੈਲੀ ਕੱਢੀ ਜਾਵੇਗੀ ਅਤੇ ਪੁਤਲੇ ਫੂਕੇ ਜਾਣਗੇ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੀਡ਼ਤ ਵਿਅਕਤੀ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਪਿੰਡਾਂ ’ਚ ਲਗਾਤਾਰ ਪ੍ਰਸ਼ਾਸਨ, ਸਾਬਕਾ ਵਿਧਾਇਕ ਅਤੇ ਸਬੰਧਤ ਅਧਿਕਾਰੀਅਾਂ ਦੇ ਪੁਤਲੇ ਫੂਕੇ ਜਾਣਗੇ।
ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਆਦਿ ਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਜ਼ਿਲਾ ਪ੍ਰਧਾਨ ਸੁਖਚੈਨ ਸਿੰਘ ਸਰਪੰਚ ਮਹਾਬੱਧਰ, ਬਲਵਿੰਦਰ ਸਿੰਘ ਮਹਾਬੱਧਰ, ਸੰਵਿਧਾਨ ਬਚਾਓ ਮੰਚ ਦੇ ਅਸ਼ੋਕ ਮਹਿੰਦਰਾ, ਹਰਬੰਸ ਸਿੰਘ ਸਿੱਧੂ, ਗਿਆਨ ਸਿੰਘ ਪਾਂਧੀ, ਡਾ. ਭੀਮ ਰਾਓ ਅੰਬੇਡਕਰ ਹੈਲਪਲਾਈਨ ਦੇ ਆਗੂ ਹਰਗੋਬਿੰਦ ਭਾਗਸਰ, ਆਪਣਾ ਵੈੱਲਫੇਅਰ ਕਲੱਬ ਲੱਖੇਵਾਲੀ ਦੇ ਪ੍ਰਧਾਨ ਕੁਲਦੀਪ ਸਿੰਘ ਤੋਂ ਇਲਾਵਾ ਜਸਵਿੰਦਰ ਸੰਗੂਧੌਣ, ਨਿੰਦਰ ਕੌਰ, ਡਾ. ਹਰਬੰਸ ਬਾਵਾ, ਸੁਰਜੀਤ ਸਿੰਘ ਮਰਾਡ਼, ਮਹਿੰਗਾ ਸਿੰਘ ਬਲਮਗਡ਼੍ਹ ਆਦਿ ਮੌਜੂਦ ਸਨ।
ਗਲੀ ਨੂੰ ਪੱਕਾ ਕਰਨ ਦੀ ਮੰਗ
NEXT STORY