ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ/ਪਵਨ)-ਪਿਛਲੇ ਦੋ ਦਹਾਕਿਆਂ ਤੋਂ ਕੈਂਸਰ ਦੀ ਨਾ-ਮੁਰਾਦ ਬੀਮਾਰੀ ਦਾ ਦੈਂਤ ਮਾਲਵਾ ਖੇਤਰ ਦੇ ਲੋਕਾਂ ਨੂੰ ਖਾ ਰਿਹਾ ਹੈ, ਇਸ ਚੰਦਰੀ ਬੀਮਾਰੀ ਨੇ ਕਈ ਘਰ ਸੁੰਨੇ ਕਰ ਦਿੱਤੇ ਹਨ। ਹੁਣ ਤੱਕ ਹਜ਼ਾਰਾਂ ਕੈਂਸਰ ਪੀਡ਼ਤ ਜ਼ਿੰਦਗੀ ਅਤੇ ਮੌਤ ਦੀ ਲਡ਼ਾਈ ਵਿਚਕਾਰ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਅਤੇ ਇਸ ਬੀਮਾਰੀ ਤੋਂ ਪੀਡ਼ਤ ਅਨੇਕਾਂ ਮਰੀਜ਼ ਅਜੇ ਹੋਰ ਹਨ।
ਰਿਪੋਰਟਾਂ ਅਨੁਸਾਰ ਮਾਲਵਾ ਖੇਤਰ ਦੇ ਜ਼ਿਲਿਆਂ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਮਾਨਸਾ, ਬਰਨਾਲਾ, ਸੰਗਰੂਰ ਤੇ ਬਠਿੰਡਾ ਆਦਿ ਵਿਚ ਤਾਂ ਇਸ ਬੀਮਾਰੀ ਨੇ ਆਪਣੇ ਪੈਰ ਪੂਰੀ ਤਰ੍ਹਾਂ ਪਸਾਰੇ ਹੋਏ ਹਨ ਤੇ ਕੋਈ ਪਿੰਡ ਅਜਿਹਾ ਨਹੀਂ ਬਚਿਆ, ਜਿੱਥੇ ਕੈਂਸਰ ਦਾ ਮਰੀਜ਼ ਨਾ ਹੋਵੇ।ਜ਼ਿਕਰਯੋਗ ਹੈ ਕਿ ਮਾਲਵੇ ਦੇ ਕਈ ਪਿੰਡ ਤਾਂ ਅਜਿਹੇ ਹਨ, ਜਿੱਥੇ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 50 ਤੋਂ ਟੱਪ ਚੁੱਕੀ ਹੈ। ਇੱਥੇ ਕੈਂਸਰ ਦੇ ਇਲਾਜ ਲਈ ਕੋਈ ਵੱਡਾ ਹਸਪਤਾਲ ਨਹੀਂ ਹੈ, ਜਿਸ ਕਰ ਕੇ ਮਾਲਵੇ ਦੇ ਕੈਂਸਰ ਪੀਡ਼ਤਾਂ ਨੂੰ ਆਪਣਾ ਇਲਾਜ ਕਰਵਾਉਣ ਲੲੀ ਦੂਰ ਦੇ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ। ਬੀਕਾਨੇਰ ਦੇ ਕੈਂਸਰ ਹਸਪਤਾਲ ’ਚ ਪੰਜਾਬ ਦੇ ਮਰੀਜ਼ਾਂ ਦੀ ਗਿਣਤੀ ਹਰ ਵੇਲੇ ਸੈਂਕਡ਼ਿਆਂ ’ਚ ਰਹਿੰਦੀ ਹੈ। ਇੰਝ ਜਾਪਦਾ ਹੈ ਕਿ ਜਿਵੇਂ ਪੰਜਾਬ ਨੂੰ ਕੈਂਸਰ ਨੇ ਖਾ ਲਿਆ ਹੈ।
ਕੈਂਸਰ ਦੀ ਬੀਮਾਰੀ ਦਾ ਸਭ ਤੋਂ ਵੱਡਾ ਕਾਰਨ ਪੀਣ ਵਾਲਾ ਮਾਡ਼ਾ ਪਾਣੀ
ਐੱਮ. ਡੀ. ਮੈਡੀਸਨ ਡਾ. ਐੱਸ. ਕੇ. ਜਿੰਦਲ, ਡਾ. ਮਦਨ ਮੋਹਨ ਬਾਂਸਲ, ਡਾ. ਮੇਜਰ ਸਿੰਘ ਫੌਜੀ ਅਤੇ ਡਾ. ਰਾਮ ਚੰਦ ਭੰਗਚਡ਼੍ਹੀ ਦਾ ਕਹਿਣਾ ਹੈ ਕਿ ਕੈਂਸਰ ਦੀ ਬੀਮਾਰੀ ਦਾ ਸਭ ਤੋਂ ਵੱਡਾ ਕਾਰਨ ਪੀਣ ਵਾਲਾ ਮਾਡ਼ਾ ਪਾਣੀ ਹੈ ਕਿਉਂਕਿ ਜ਼ਿਆਦਾ ਪਿੰਡਾਂ ’ਚ ਧਰਤੀ ਹੇਠਲਾ ਪਾਣੀ ਬੇਹੱਦ ਖਰਾਬ ਅਤੇ ਖਾਰਾ ਹੈ। ਇਸ ’ਚ ਸ਼ੋਰੇ ਅਤੇ ਤੇਜ਼ਾਬ ਦੇ ਤੱਤ ਹਨ ਪਰ ਜਦੋਂ ਪੇਂਡੂ ਖੇਤਰ ਦੇ ਲੋਕਾਂ ਨੂੰ ਪੀਣ ਲਈ ਸਾਫ਼-ਸੁਥਰਾ ਪਾਣੀ ਨਹੀਂ ਮਿਲਦਾ ਤਾਂ ਉਹ ਧਰਤੀ ਹੇਠਲਾ ਪਾਣੀ ਨਲਕਿਆਂ ਰਾਹੀਂ ਵਰਤਦੇ ਹਨ, ਜੋ ਕੈਂਸਰ ਵਰਗੀਅਾਂ ਭਿਆਨਕ ਬੀਮਾਰੀਆਂ ਪੈਦਾ ਕਰਦਾ ਹੈ। ਮਾਡ਼ੇ ਪਾਣੀ ਨਾਲ ਤਿਆਰ ਕੀਤੀਆਂ ਸਬਜ਼ੀਆਂ ਅਤੇ ਫਲ ਆਦਿ ਵੀ ਇਸ ਬੀਮਾਰੀ ਨੂੰ ਹੋਰ ਵਧਾ ਰਹੇ ਹਨ ਅਤੇ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਣ ਵੀ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈ। ਮਾਲਵਾ ਖੇਤਰ ਦੇ ਹਰੇਕ ਪਿੰਡ ’ਚ ਕੈਂਸਰ ਦੀ ਬੀਮਾਰੀ ਨਾਲ ਕਈ ਮੌਤਾਂ ਹੋਈਆਂ ਹਨ। ਕੁਝ ਪਰਿਵਾਰ ਤਾਂ ਅਜਿਹੇ ਹਨ, ਜਿਨ੍ਹਾਂ ਦੇ ਦੋ ਜਾਂ ਤਿੰਨ ਜੀਅ ਕੈਂਸਰ ਕਾਰਨ ਮੌਤ ਦੇ ਮੂੰਹ ਜਾ ਚੁੱਕੇ ਹਨ।
ਪਿੰਡਾਂ ’ਚ ਆਰ. ਓ. ਸਿਸਟਮ ਪਏ ਨੇ ਬੰਦ
ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਦੀ ਮਦਦ ਨਾਲ ਪੇਂਡੂ ਖੇਤਰ ਦੇ ਲੋਕਾਂ ਨੂੰ ਪੀਣ ਲਈ ਸਾਫ-ਸੁਥਰਾ ਆਰ. ਓ. ਸਿਸਟਮ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪਿੰਡ ਪੱਧਰ ’ਤੇ ਆਰ. ਓ. ਸਿਸਟਮ ਲਵਾਏ ਸਨ। ਹੈਰਾਨੀ ਵਾਲੀ ਗੱਲ ਹੈ ਕਿ ਕਈ ਪਿੰਡਾਂ ’ਚ ਆਰ. ਓ. ਸਿਸਟਮ ਬੰਦ ਹੋਇਅਾਂ ਨੂੰ 3-3 ਸਾਲ ਬੀਤ ਗਏ ਹਨ ਪਰ ਪ੍ਰਸ਼ਾਸਨ ਜਾਂ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।
ਸਹੂਲਤਾਂ ਤੋਂ ਵਾਂਝੈ ਫਰੀਦਕੋਟ ਰੇਲਵੇ ਸਟੇਸ਼ਨ
NEXT STORY