ਐੱਸ. ਏ. ਐੱਸ. ਨਗਰ : ਜਗਦੀਸ਼ ਭੋਲਾ ਅਤੇ ਹੋਰਨਾਂ ਖਿਲਾਫ ਦਰਜ ਹਾਰਡ ਡਰੱਗਜ਼ ਦੇ ਮਾਮਲੇ ਵਿਚ ਮੰਗਲਵਾਰ ਨੂੰ ਟਕਸਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਦੇ ਪੁੱਤਰ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਵਲੋਂ ਮੁਲਜ਼ਮ ਬਿੱਟੂ ਔਲਖ ਦੇ ਹੱਕ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ 'ਚ ਆਪਣੇ ਬਿਆਨ ਕਲਮਬੱਧ ਕਰਵਾਏ ਗਏ। ਬੋਨੀ ਨੇ ਕਿਹਾ ਕਿ ਬਿੱਟੂ ਔਲਖ ਨੂੰ ਇਸ ਮਾਮਲੇ 'ਚ ਝੂਠਾ ਫਸਾਇਆ ਗਿਆ ਹੈ ਕਿਉਂਕਿ ਬਿੱਟੂ ਔਲਖ ਨਾਲ ਉਨ੍ਹਾਂ ਦੇ ਪਿਛਲੇ 5 ਸਾਲਾਂ ਤੋਂ ਪਰਿਵਾਰਕ ਸੰਬੰਧ ਹਨ।
ਬੋਨੀ ਮੁਤਾਬਕ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਬਦਨਾਮ ਕਰਨ ਲਈ ਬਿਕਰਮ ਮਜੀਠੀਆ ਦੇ ਕਹਿਣ 'ਤੇ ਹੀ ਇਹ ਕੁਝ ਕੀਤਾ ਗਿਆ ਹੈ। ਬਿੱਟੂ ਔਲਖ ਦੀ ਸਿਆਸੀ ਚੜ੍ਹਤ ਦੇਖ ਕੇ ਮਜੀਠੀਆ ਨੂੰ ਉਹ ਆਪਣਾ ਵਿਰੋਧੀ ਲੱਗਣ ਲੱਗ ਪਿਆ ਸੀ। ਬੋਨੀ ਨੇ ਦੱਸਿਆ ਕਿ 2005 ਵਿਚ ਉਸ ਵਲੋਂ ਹੀ ਬਿੱਟੂ ਔਲਖ ਨੂੰ ਮਜੀਠੀਆ ਨਾਲ ਮਿਲਾਇਆ ਗਿਆ ਸੀ। ਨਵੰਬਰ 2013 'ਚ ਬਿੱਟੂ ਔਲਖ ਨੂੰ ਪੁਲਸ ਨੇ ਉਸ ਦੇ ਘਰੋਂ ਚੁੱਕ ਲਿਆ ਅਤੇ ਬਿੱਟੂ ਔਲਖ ਦੀ ਪਤਨੀ ਨੇ ਉਸ ਨੂੰ ਫੋਨ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ।
ਬੋਨੀ ਮੁਤਾਬਕ ਜਦੋਂ ਉਸ ਨੇ ਵੱਖ ਵੱਖ ਪੁਲਸ ਅਫਸਰਾਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਬਿੱਟੂ ਨੂੰ ਪੁਲਸ ਪਟਿਆਲਾ ਲੈ ਕੇ ਗਈ ਹੈ ਅਤੇ ਜਦੋਂ ਉਸ ਨੇ ਐੱਸ. ਐੱਸ. ਪੀ. ਪਟਿਆਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਿੱਟੂ ਨੂੰ ਜਗਜੀਤ ਸਿੰਘ ਚਾਹਲ ਨਾਲ ਉਸ ਦੇ ਰਿਸ਼ਤਿਆਂ ਸੰਬੰਧੀ ਪੁੱਛਗਿੱਛ ਲਈ ਲਿਆਂਦਾ ਗਿਆ ਹੈ ਪਰ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਬਨੂੰੜ ਪੁਲਸ ਵਲੋਂ ਬਿੱਟੂ ਔਲਖ ਨੂੰ ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਕੀਤਾ ਦਿਖਾਇਆ ਗਿਆ ਹੈ। ਦੱਸਣਯੋਗ ਹੈ ਕਿ ਜਗਦੀਸ਼ ਭੋਲਾ, ਜਗਜੀਤ ਚਾਹਲ, ਬਿੱਟੂ ਔਲਖ ਅਤੇ ਹੋਰਨਾਂ ਖਿਲਾਫ ਥਾਣਾ ਬਨੂੰੜ ਵਿਖ ਧਾਰਾ 379, 411, 473, 471, 120ਬੀ, ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21, 22, 25, 25ਏ, 27, 29 ਆਮਰਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਲੌਂਗੋਵਾਲ ਵੱਲੋਂ ਕੈਪਟਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇਕੱਠਿਆਂ ਮਨਾਉਣ ਲਈ ਸੱਦਾ
NEXT STORY