ਨਾਭਾ (ਖੁਰਾਣਾ) - ਪੰਜਾਬ ਦੀਆਂ ਜੇਲਾਂ ’ਚ ਲਗਾਤਾਰ ਲੜਾਈ ਦੀਆਂ ਘਟਨਾਵਾਂ ’ਚ ਵਾਧਾ ਹੁੰਦਾ ਜਾ ਰਿਹਾ ਹੈ। ਭਾਵੇਂ ਜੇਲਾਂ ’ਚ ਪੁਖ਼ਤਾ ਇੰਤਜ਼ਾਮ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਜੇਲਾਂ ’ਚ ਲੜਾਈ ਹੋਣ ਨਾਲ ਕਿਤੇ ਨਾ ਕਿਤੇ ਜੇਲ ਪ੍ਰਸ਼ਾਸਨ ਦੀ ਪੋਲ ਵੀ ਖੁੱਲ੍ਹ ਰਹੀ ਹੈ। ਇਸ ਤਰ੍ਹਾਂ ਦੀ ਤਾਜ਼ਾ ਘਟਨਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ’ਚ ਵੇਖਣ ਨੂੰ ਮਿਲੀ। ਇਥੇ ਹਵਾਲਾਤੀ ਵੱਲੋਂ ਕੈਦੀ ਦਰਸ਼ਨ ਸਿੰਘ (42) ਪੁੱਤਰ ਹਰਚੰਦ ਸਿੰਘ ਦੇ ਸਿਰ ’ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਉਸ ਦੇ ਸਿਰ ’ਤੇ ਦੋ ਜਗ੍ਹਾ ਸੱਟਾਂ ਲੱਗੀਆਂ। ਲਹੂ-ਲੁਹਾਣ ਕੈਦੀ ਨੂੰ ਹਸਪਤਾਲ ਲਿਜਾ ਕੇ ਸਿਰ ’ਤੇ ਟਾਂਕੇ ਲਾਏ ਗਏ।
ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ: ਦਰਿਆ ’ਚ ਛਾਲ ਮਾਰ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਕਿਹਾ- ‘ਮੋਦੀ ਨਾਲ ਕਰਾਓ ਮੇਰੀ ਗੱਲ’
ਜ਼ਖ਼ਮੀ ਕੈਦੀ ਦਰਸ਼ਨ ਸਿੰਘ ਮੁਤਾਬਕ ਹਮਲਾਵਰ ਕੈਦੀ 4 ਨੰਬਰ ਵਾਰਡ ’ਚ ਬੰਦ ਸੀ। ਉਹ ਆਪਣੇ ਕਿਸੇ ਸਾਥੀ ਨੂੰ ਮਿਲਣ ਵਾਸਤੇ 2 ਨੰਬਰ ਵਾਰਡ ’ਚ ਧੱਕੇ ਨਾਲ ਜਾ ਰਿਹਾ ਸੀ। ਉਸ ਨੂੰ ਉਥੇ ਮੌਜੂਦ ਮੁਲਾਜ਼ਮ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮ ’ਤੇ ਵੀ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਮੈਨੂੰ ਫੜ ਲਿਆ ਅਤੇ ਨੁਕੀਲੀ ਚੀਜ਼ ਨਾਲ 2 ਵਾਰ ਕਰ ਦਿੱਤੇ। ਜੇਲ ਦੇ ਹੌਲਦਾਰ ਬਲਜੀਤ ਸਿੰਘ ਨੇ ਕਿਹਾ ਕਿ ਜਦੋਂ ਘਟਨਾ ਦਾ ਪਤਾ ਲੱਗਿਆ ਤਾਂ ਦਰਸ਼ਨ ਸਿੰਘ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਪਹੁੰਚਾਇਆ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਪ੍ਰੇਮ ਸਬੰਧਾਂ ’ਚ ਰੋੜਾ ਬਣੇ ਪਤੀ ਦਾ ਆਸ਼ਕ ਨਾਲ ਮਿਲ ਪਤਨੀ ਨੇ ਕੀਤਾ ਸੀ ਕਤਲ
ਅੰਮ੍ਰਿਤਸਰ 'ਚ ਬੇਜ਼ੁਬਾਨਾਂ 'ਤੇ ਤਸ਼ੱਦਦ, 7 ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ (ਵੀਡੀਓ)
NEXT STORY