ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ ਫਿਰੋਜ਼ਪੁਰ ਦੀ ਫੈਕਟਰੀ ’ਚੋਂ 2 ਗੇਂਦਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ’ਚੋਂ 25 ਗ੍ਰਾਮ ਅਫੀਮ ਅਤੇ 2 ਹੈਡਫੋਨ ਮਿਲੇ ਹਨ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਸਬ-ਇੰਸਪੈਕਟਰ ਰਜਨੀ ਬਾਲਾ ਨੇ ਦੱਸਿਆ ਕਿ ਗੁਰਤੇਜ ਸਿੰਘ ਸਹਾਇਕ ਸੁਪਰਡੈਂਟ ਵੱਲੋਂ ਭੇਜੇ ਗਏ ਲਿਖਤੀ ਪੱਤਰ ਵਿਚ ਦੱਸਿਆ ਕਿ ਜਦੋਂ ਉਨ੍ਹਾਂ ਨੇ ਜੇਲ ਦੀ ਫੈਕਟਰੀ ਨੂੰ ਖੋਲ੍ਹਿਆ ਤਾਂ ਅੰਦਰ ਟਾਵਰ ਨੰ. 2 ਦੇ ਕੋਲ ਹਰੇ ਰੰਗ ਦੇ 2 ਗੇਂਦ ਮਿਲੇ।
ਉਨ੍ਹਾਂ ਕਿਹਾ ਕਿ ਸ਼ੱਕ ਪੈਣ ’ਤੇ ਜਦੋਂ ਗੇਂਦਾਂ ਨੂੰ ਖੋਲ੍ਹਿਆ ਗਿਆ ਤਾਂ ਉਨ੍ਹਾਂ ’ਚੋਂ ਅਫੀਮ ਅਤੇ ਹੈਡਫੋਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਸ ਪੱਤਰ ਦੇ ਆਧਾਰ ’ਤੇ ਪੁਲਸ ਨੇ ਥਾਣਾ ਸਿਟੀ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ ਸਰਕਾਰ ਵੱਲੋਂ ਬੱਚਿਆਂ ਵਿਚ ਨਮੂਨੀਆ ਦੀ ਰੋਕਥਾਮ ਅਤੇ ਇਲਾਜ ਲਈ 'ਸਾਂਸ' ਮੁਹਿੰਮ ਸ਼ੁਰੂ
NEXT STORY