ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ 5 ਮੋਬਾਇਲ ਫੋਨ ਬਰਾਮਦ ਹੋਣ ’ਤੇ ਇਕ ਹਵਾਲਾਤੀ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 52-ਏ, ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਤੇਜ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਅਚਾਨਕ ਬਲਾਕ ਨੰਬਰ 2 ਬੈਰਕ ਨੰਬਰ 4 ਦੀ ਤਲਾਸ਼ੀ ਦੌਰਾਨ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਅਰੂੜ ਸਿੰਘ ਦੀ ਤਲਾਸ਼ੀ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਇਸ ਦੀ ਲੋਅਰ ਦੀ ਖੱਬੀ ਜੇਬ ਵਿਚੋਂ ਇਕ ਸੈਮਸੰਗ (ਕੀ-ਪੈਡ) ਮੋਬਾਇਲ ਸਮੇਤ ਬੈਟਰੀ ਤੇ ਸਿੰਮ ਬਰਾਮਦ ਹੋਇਆ।
ਮਿਤੀ 15 ਅਗਸਤ 201 ਨੂੰ 11 ਵਜੇ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਅਚਾਨਕ ਬਲਾਕ ਨੰਬਰ 2 ਦੀ ਬੈਰਕ ਨੰਬਰ 4 ਦੀ ਤਲਾਸ਼ੀ ਦੌਰਾਨ ਵਾਰਡਰ ਨਛੱਤਰ ਸਿੰਘ ਨੇ ਬੈਰਕ ਦੇ ਅੰਦਰ ਸੱਜੇ ਪਾਸਿਓਂ ਫਰਸ਼ ਵਿਚ ਟੋਆ ਪੁੱਟ ਕੇ ਦੱਬੇ ਹੋਏ 1 ਸੈਮਸੰਗ (ਕੀ-ਪੈਡ) ਸਮੇਤ ਬੈਟਰੀ ਸਮੇਤ ਸਿੰਮ ਅਤੇ 1 ਟੱਚ ਸਕਰੀਨ ਐਪੋ ਕੰਪਨੀ ਸਮੇਤ ਸਿੰਮ ਬਰਾਮਦ ਹੋਏ। ਇਸ ਤੋਂ ਬਾਅਦ ਤਲਾਸ਼ੀ ਦੌਰਾਨ ਚੱਕਰ ਹੈੱਡ ਵਾਰਡਰ ਬਲਕਾਰ ਸਿੰਘ ਨੇ ਪਾਣੀ ਦੀ ਟੈਂਕੀ ਦੇ ਹੇਠੋਂ 2 ਸੈਮਸੰਗ (ਕੀ-ਪੈਡ) ਸਮੇਤ ਬੈਟਰੀ ਸਮੇਤ ਸਿੰਮ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਉਕਤ ਹਵਾਲਾਤੀ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਾਮੂਲੀ ਵਿਵਾਦ ਕਾਰਣ ਹੋਇਆ ਝਗੜਾ, ਚਲਾਈਆਂ ਗੋਲ਼ੀਆਂ
NEXT STORY